32.52 F
New York, US
February 23, 2025
PreetNama
ਫਿਲਮ-ਸੰਸਾਰ/Filmy

Salman Khan 55th Birthday : ਸਲਮਾਨ ਖ਼ਾਨ ਦੇ ਜਨਮ-ਦਿਨ ’ਤੇ ਪੜ੍ਹੋ 10 ਰੌਚਕ ਤੱਥ

ਫਿਲਮ ਅਦਾਕਾਰ ਸਲਮਾਨ ਖ਼ਾਨ ਅੱਜ ਆਪਣਾ 55ਵਾਂ ਜਨਮ-ਦਿਨ ਮਨਾ ਰਹੇ ਹਨ। ਇਸ ਮੌਕੇ ’ਤੇ ਸਲਮਾਨ ਖ਼ਾਨ ਨਾਲ ਜੁੜੀ ਰੌਚਕ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਸਲਮਾਨ ਖ਼ਾਨ ਬਾਲੀਵੁੱਡ ਅਦਾਕਾਰ ਹਨ ਅਤੇ ਉਹ ਕਈ ਫਿਲਮਾਂ ’ਚ ਦਮਦਾਰ ਕਿਰਦਾਰ ਕਰ ਚੁੱਕੇ ਹਨ। ਇਸਤੋਂ ਇਲਾਵਾ ਉਹ ਕਈ ਸਫ਼ਲ ਫਿਲਮਾਂ ਦਾ ਨਿਰਮਾਣ ਵੀ ਕਰ ਚੁੱਕੇ ਹਨ। ਸਲਮਾਨ ਖ਼ਾਨ ਦੇ ਜਨਮ-ਦਿਨ ’ਤੇ ਸਧਾਰਨ ਸਥਿਤੀਆਂ ’ਚ ਉਨ੍ਹਾਂ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਫੈਨਜ਼ ਦੀ ਭੀੜ ਜਮ੍ਹਾਂ ਹੁੰਦੀ ਹੈ ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਸਲਮਾਨ ਖ਼ਾਨ ਨੇ ਆਪਣੇ ਫੈਨਜ਼ ਨੇ ਬੇਨਤੀ ਕੀਤੀ ਹੈ ਕਿ ਉਹ ਇਸ ਸਾਲ ਉਨ੍ਹਾਂ ਦੇ ਘਰ ਨਾ ਜਾਣ।
ਸਲਮਾਨ ਖ਼ਾਨ ਨਾਲ ਜੁੜੇ ਰੌਚਕ ਤੱਥ ਇਸ ਪ੍ਰਕਾਰ ਹਨ :
1) ਹਰ ਸਾਲ ਸਲਮਾਨ ਖਾਨ ਆਪਣਾ ਜਨਮ-ਦਿਨ ਆਪਣੇ ਫਾਰਮ ਹਾਊਸ ਪਨਵੇਲ ’ਤੇ ਪਰਿਵਾਰ ਦੇ ਨਾਲ ਮਨਾਉਂਦੇ ਹਨ। ਸਲਮਾਨ ਖਾਨ ਨੂੰ ਜਨਮ-ਦਿਨ ’ਤੇ ਕੇਕ ਕੱਟਣਾ ਪਸੰਦ ਨਹੀਂ ਹੈ। ਇਸਦੇ ਚੱਲਦਿਆਂ ਸਲਮਾਨ ਖਾਨ ਦਾ ਕੇਕ ਉਨ੍ਹਾਂ ਦੇ ਭਤੀਜੇ ਕੱਟਦੇ ਹਨ।
2) ਸੋਹੇਲ ਖਾਨ ਦੇ ਬੇਟੇ ਨਿਰਵਾਣ ਅਤੇ ਅਰਹਾਨ ਸਲਮਾਨ ਖਾਨ ਦੇ ਬਹੁਤ ਕਰੀਬ ਹਨ। ਸਲਮਾਨ ਖਾਨ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਮੰਨਦੇ ਹਨ। ਨਿਰਵਾਣ ਬਾਲੀਵੁੱਡ ’ਚ ਅਦਾਕਾਰ ਬਣਨਾ ਚਾਹੁੰਦੇ ਹਨ ਅਤੇ ਉਹ ਸਲਮਾਨ ਖਾਨ ਤੋਂ ਲਗਾਤਾਰ ਸਲਾਹ ਅਤੇ ਮਾਰਗਦਰਸ਼ਨ ਲੈਂਦੇ ਰਹਿੰਦੇ ਹਨ।
3) ਸਲਮਾਨ ਖਾਨ ਨੂੰ ਸਿਵਾਏ ਮਾਂ ਸਲਮਾ ਅਤੇ ਹੇਲਨ ਦੇ ਕਿਸੇ ਦਾ ਵੀ ਫਿਜ਼ੀਕਲ ਟਚ ਪਸੰਦ ਨਹੀਂ ਹੈ, ਉਨ੍ਹਾਂ ਦੇ ਦੋਸਤਾਂ ਨੂੰ ਵੀ ਉਹ ਦੂਰ ਤੋਂ ਹੀ ਗਲੇ ਲੱਗਦੇ ਹਨ, ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਅਤੇ ਸੋਹੇਲ ਖਾਨ ਵੀ ਕਦੇ ਉਨ੍ਹਾਂ ਦੇ ਕੋਲ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। ਸਲਮਾਨ ਖਾਨ ਵਿਅਕਤੀਗਤ ਤੌਰ ’ਤੇ ਨਿੱਜੀ ਰਹਿਣਾ ਪਸੰਦ ਕਰਦੇ ਹਨ।4) ਸਲਮਾਨ ਖਾਨ ਦੇ ਦੁਸ਼ਮਣ ਅਤੇ ਦੋਸਤ ਜ਼ਿੰਦਗੀ ਭਰ ਲਈ ਹੁੰਦੇ ਹਨ। ਕਈ ਵਾਰ ਸਲਮਾਨ ਖਾਨ ਦੇ ਦੁਸ਼ਮਣ ਉਨ੍ਹਾਂ ਨਾਲ ਦੋਸਤੀ ਕਰ ਲੈਂਦੇ ਹਨ। ਹਿਮੇਸ਼ ਰੇਸ਼ਮੀਆ ਅਤੇ ਸੁਭਾਸ਼ ਘਈ ਇਸਦੀ ਤਾਜ਼ਾ ਉਦਾਹਰਨ ਹਨ।
5) ਸਲਮਾਨ ਖਾਨ ਦੇ ਖ਼ਾਸ ਦੋਸਤ ਸਾਜ਼ਿਦ ਨਾਡਿਆਡਵਾਲਾ ਅਤੇ ਸਿੰਗਰ ਕਮਾਲ ਖਾਨ ਹਨ। ਉਥੇ ਹੀ ਉਨ੍ਹਾਂ ਦੇ ਡਾਇਰੈਕਟਰ ਅਲੀ ਅੱਬਾਸ ਜਫ਼ਰ ਨਾਲ ਵੀ ਚੰਗੀ ਬਣਦੀ ਹੈ। ਸਲਮਾਨ ਖ਼ਾਨ ਦੀ ਪਸੰਦੀਦਾ ਹੀਰੋਇਨ ਕੈਟਰੀਨਾ ਕੈਫ਼ ਅਤੇ ਜੈਕਲਿਨ ਫਰਨਾਡਿਸ ਹਨ।
6) ਸਲਮਾਨ ਖ਼ਾਨ ਨੇ ਸ਼ਰਾਬ ਪੀਣਾ ਛੱਡ ਦਿੱਤਾ ਹੈ ਅਤੇ ਉਹ ਦਬੰਗ 4 ’ਚ ਭੂਮਿਕਾ ਨਿਭਾਉਣ ਲਈ ਤਿਆਰ ਹੋ ਰਹੇ ਹਨ। ਇਸ ਫਿਲਮ ਦਾ ਨਿਰਮਾਣ ਅਰਬਾਜ਼ ਖ਼ਾਨ ਕਰਨ ਵਾਲੇ ਹਨ।
7) ਸਫ਼ਲ ਅਦਾਕਾਰ ਹੋਣ ਦੇ ਬਾਵਜੂਦ ਸਲਮਾਨ 3 ਬੈੱਡਰੂਮ ਦੇ ਅਪਾਰਟਮੈਂਟ ’ਚ ਰਹਿੰਦੇ ਹਨ। ਉਹ ਆਪਣੇ ਮਾਤਾ-ਪਿਤਾ ਦੇ ਨਾਲ ਰਹਿੰਦੇ ਹਨ। ਉਹ ਉਨ੍ਹਾਂ ਬਿਨਾਂ ਨਹੀਂ ਰਹਿਣਾ ਚਾਹੁੰਦੇ। ਇਸ ਲਈ ਉਸੀ ਘਰ ਰਹਿੰਦੇ ਹਨ।
8) ਸਲਮਾਨ ਖ਼ਾਨ ਕਿਸੀ ਅਦਾਕਾਰਾ ਨੂੰ ‘ਕਿਸ’ ਨਹੀਂ ਕਰਦੇ ਤੇ ਨਾ ਹੀ ਕਿਸੀ ਫਿਲਮ ’ਚ ਵਿਲੇਨ ਦੀ ਭੂਮਿਕਾ ਨਿਭਾਉਂਦੇ ਹਨ।
9) ਸਲਮਾਨ ਖ਼ਾਨ 2021 ’ਚ ਕੈਟਰੀਨਾ ਕੈਫ ਦੇ ਨਾਲ ਇਕ ਹੋਰ ਫਿਲਮ ਕਰਨਗੇ। ਇਸ ਤੋਂ ਇਲਾਵਾ ਉਹ ਰਾਧੇ ਮੋਸਟ ਵਾਂਟੇਡ ਭਾਈ ਤੇ ਫਿਲਮ ਅੰਤਿਮ ’ਚ ਵੀ ਨਜ਼ਰ ਆਉਣਗੇ।
10) ਸਲਮਾਨ ਖ਼ਾਨ ਦੀ ਵਰਤਮਾਨ ’ਚ ਪਸੰਦੀਦਾ ਅਦਾਕਾਰਾ ਜੈਕਲੀਨ ਫਰਨਾਡਿਸ ਤੇ ਕੈਟਰੀਨਾ ਕੈਫ ਹੈ।

Related posts

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਉਨ੍ਹਾਂ ਦਾ ਸੱਤਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਾਇਲੇਮਾ’ ਬ੍ਰਿਟਿਸ਼ ਗਾਇਕਾ ਸਟੀਫਲੋਨ ਡੌਨ ਨਾਲ ਹੈ ਅਤੇ ਉਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਸਟੀਫਲੋਨ ਡੌਨ ਗੀਤ ਵਿੱਚ ਮੁੱਖ ਗਾਇਕਾ ਦੀ ਭੂਮਿਕਾ ਨਿਭਾ ਰਹੀ ਹੈ, ਜਦੋਂਕਿ ਮੂਸੇਵਾਲਾ ਦੀਆਂ ਕੁਝ ਸਤਰਾਂ ਜੋੜੀਆਂ ਗਈਆਂ ਹਨ। ਹਾਲਾਂਕਿ ਇਹ ਸਾਰਾ ਗੀਤ ਪਿੰਡ ਮੂਸਾ ਵਿੱਚ ਹੀ ਸ਼ੂਟ ਕੀਤਾ ਗਿਆ ਹੈ ਅਤੇ ਇਹ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਾ ਹੈ। ਗੀਤ ਉਦੋਂ ਸ਼ੂਟ ਕੀਤਾ ਗਿਆ ਸੀ, ਜਦੋਂ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਜਨਮ ਦਿਨ ’ਤੇ ਸਟੀਫਲੋਨ ਡੌਨ ਪੰਜਾਬ ਆਈ ਸੀ ਅਤੇ ਇਸ ਦੌਰਾਨ ਉਹ ਮੂਸੇਵਾਲਾ ਦੀ ਹਵੇਲੀ ਵਿੱਚ ਰਹੀ। ਉਸ ਨੇ ਗੀਤ ਵਿੱਚ ਪੰਜਾਬ ਦੌਰੇ ਦੇ ਸ਼ਾਟ ਸ਼ਾਮਲ ਕੀਤੇ ਹਨ। ਅੰਤ ਵਿੱਚ, ਸਟੀਫਲੋਨ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੀ ਨਜ਼ਰ ਆ ਰਹੀ ਹੈ। ਗੀਤ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ, ਉੱਥੇ ਮੂਸੇਵਾਲਾ ਨੂੰ ਵੀ ਏਆਈ ਤਕਨੀਕ ਦੀ ਵਰਤੋਂ ਕਰਦੇ ਹੋਏ ਸਟੀਫਲੋਨ ਨਾਲ ਆਪਣੇ ਸਿਗਨੇਚਰ ਸਟਾਈਲ ਵਿੱਚ ਦਿਖਾਇਆ ਗਿਆ ਹੈ। ਗੀਤ ਵਿੱਚ ਸਟੀਫਲੋਨ ਡੌਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਨਜ਼ਰ ਆ ਰਹੀ ਹੈ। ਵਿਚਕਾਰ ਮੂਸੇਵਾਲਾ ਦੀ ਮਾਂ ਚਰਨ ਕੌਰ ਦੀਆਂ ਤਸਵੀਰਾਂ ਵੀ ਹਨ, ਜਿਸ ਵਿੱਚ ਉਹ ਆਪਣੇ ਪੁੱਤਰ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ।

On Punjab

National Film Awards : ਰਜਨੀਕਾਂਤ ਨੂੰ ਦਾਦਾ ਸਾਹੇਬ ਫਾਲਕੇ ਤੇ ਕੰਗਨਾ ਨੂੰ ਮਿਲੇਗਾ ਨੈਸ਼ਨਲ ਅਵਾਰਡ, ਦੇਖੋ ਪੁਰਸਕਾਰਾਂ ਦੀ ਲਿਸਟ

On Punjab

ਕਿਸਾਨਾਂ ਨੇ ਗੁੱਸੇ ‘ਚ ਆ ਕੇ ਡੀਸੀ ਦਫਤਰ ਸਾਹਮਣੇ ਛੱਡੇ ਅਵਾਰਾ ਪਸ਼ੂ.!!

PreetNama