ਸੰਜੇ ਦੱਤ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਗੋਲਡਨ ਵੀਜ਼ਾ ਮਿਲ ਗਿਆ ਹੈ। ਸੰਜੇ ਨੇ ਬੁਧਵਾਰ ਇਹ ਖ਼ਬਰ ਸੋਸ਼ਲ ਮੀਡੀਆ ਜ਼ਰੀਏ ਸ਼ੇਅਰ ਕੀਤੀ। ਉਨ੍ਹਾਂ ਨੇ ਵੀਜ਼ਾ ਲਈ ਇਥੋਂ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਨੇ ਵੀ ਸੰਜੇ ਦੀਆਂ ਤਸਵੀਰਾਂ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ।
ਸੰਜੇ ਨੇ ਦੋ ਫੋਟੋਆਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ। ਇਕ ਵਿਚ ਉਹ ਅਪਣਾ ਪਾਸਪੋਰਟ ਕੈਮਰੇ ਵੱਲ ਦਿਖਾ ਰਹੇ ਹਨ। ਚਿੱਤਰ ਵਿਚ ਸੰਜੇ ਮੇਜਰ ਜਨਰਲ ਮੁਹੰਮਦ ਅਲ ਮਾਰੀ ਦੇ ਨਾਲ ਹਨ। ਜੋ ਦੁਬਈ ਵਿਚ ਜਨਰਲ ਡਾਇਰੈਕਟੋਰੇਟ ਆਫ ਰੇਜ਼ੀਡੈਂਸੀ ਐਂਡ ਫਾਰੇਨ ਅਫੇਅਰਜ਼ ਦੇ ਡਾਇਰੈਕਟਰ ਜਨਰਲ ਹਨ। ਸੰਜੇ ਨੇ ਤਸਵੀਰਾਂ ਦੇ ਨਾਲ ਲਿਖਿਆ- ਮੇਜਰ ਜਨਰਲ ਮੁਹੰਮਦ ਅਲ ਮਾਰੀ ਦੀ ਮੌਜੂਦਗੀ ਵਿਚ UAE ਦਾ ਗੋਲਡਨ ਵੀਜ਼ਾ ਪਾ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਇਸ ਮਾਣ ਲਈ ਉਨ੍ਹਾਂ ਦੇ ਨਾਲ ਯੂਏਈ ਸਰਕਾਰ ਦਾ ਧੰਨਵਾਦੀ ਹਾਂ। ਨਾਲ ਹੀ ਸੰਜੇ ਨੇ ਫਲਾਈ ਦੁਬਈ ਦੇ ਸੀਓਓ ਹਾਮਿਦ ਉਬੈਦੁੱਲਾ ਦਾ ਧੰਨਵਾਦ ਕੀਤਾ।
ਸੰਜੇ ਦੀ ਇਸ ਪੋਸਟ ‘ਤੇ ਕਈ ਲੋਕਾਂ ਨੇ ਉਸ ਨੂੰ ਵਧਾਈ ਦਿੱਤੀ ਹੈ। ਪਰ, ਸੰਜੇ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਕੁਮੈਂਟ ਵਿਚ ਸੰਜੇ ਦੇ ਲੁਕਸ ਦੀ ਵੀ ਤਰੀਫ਼ ਕੀਤੀ। ਤ੍ਰਿਸ਼ਾਲਾ ਨੇ ਲਿਖਿਆ- ਤੁਸੀਂ ਸ਼ਾਨਦਾਰ ਦਿਖ ਰਹੇ ਹੋ ਡੈਡੀ। ਆਈ ਲਵ ਯੂ।
ਗੋਲਡਨ ਵੀਜ਼ਾ ਦੀ ਮਹੱਤਤਾ
ਗਲਫ ਨਿਊਜ਼ ਦੇ ਅਨੁਸਾਰ ਗੋਲਡਨ ਵੀਜ਼ਾ ਯੂਏਈ ਵਿਚ 10 ਸਾਲਾਂ ਦੀ ਆਗਿਆ ਦਿੱਤੀ ਗਈ ਹੈ। ਖੋਜ ਵਿਚ ਇਹ ਬਿਜ਼ਨੈਸਮੈਨ ਅਤੇ ਨਿਵੇਸ਼ਕਾਂ ਲਈ ਜਾਰੀ ਕੀਤਾ ਜਾਂਦਾ ਹੈ, ਪਰ ਪਿਛਲੇ ਸਾਲਾਂ ਤੋਂ ਡਾਕਟਰਾਂ, ਵਿਗਿਆਨੀਆਂ ਤੇ ਕੁਝ ਹੋਰ ਪੇਸ਼ੇਵਰਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਸੰਜੇ ਅਕਸਰ ਪਰਿਵਾਰ ਦੇ ਨਾਲ ਦੁਬਈ ਛੁੱਟੀਆਂ ਮਨਾਉਣ ਜਾਂਦੇ ਰਹਿੰਦੇ ਹਨ।
ਕੇਜੀਐਫ 2 ਦਾ ਇੰਤਜ਼ਾਰ
ਜ਼ਿਕਰਯੋਗ ਹੈ ਕਿ ਸੰਜੇ ਦੱਤ ਇਸ ਸਾਲ ਕੇਜੀਐਫ ਚੈਪਟਰ 2 ਨੂੰ ਲੈ ਕੇ ਚਰਚਾ ਵਿਚ ਹਨ। ਇਸ ਕੰਨੜ ਫਿਲਮ ਵਿਚ ਸੰਜੇ ਅਧੀਰਾ ਨਾਮ ਦੇ ਵਿਲਨ ਦੀ ਭੂਮਿਕਾ ਨਿਭਾ ਰਹੇ ਹਨ। ਫਿਲਮ 16 ਜੁਲਾਈ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਮੌਜੂਦਾ ਹਾਲਾਤ ਵਿਚ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧ ਸਕਦੀ ਹੈ। ਪਰ, ਇਸ ਬਾਰੇ ਅਜੇ ਤਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਕੇਜੀਐਫ ਚੈਪਟਰ 2 ਵਿਚ ਫ਼ਰਹਾਨ ਅਖ਼ਤਰ ਦੀ ਕੰਪਨੀ ਐਕਸੇੱਲ ਇੰਟਰਟੇਨਮੈਂਟ ਰਿਲੀਜ਼ ਕਰੇਗੀ। ਫਿਲਮ ਵਿਚ ਕੰਨੜ ਭਾਸ਼ਾ ਦੇ ਚਰਚਿਤ ਕਲਾਕਾਰ ਯਸ਼ ਮੁਖ ਕਿਰਦਾਰ ਵਿਚ ਹਨ। ਫ਼ਿਲਮ ਵਿਚ ਰਵੀਨਾ ਟੰਡਨ ਵੀ ਅਹਿਮ ਭੂਮਿਕਾ ਵਿਚ ਦਿਖਾਈ ਦੇਵੇਗੀ। ਇਸਤੋਂ ਇਲਾਵਾ ਰਣਬੀਰ ਕਪੂਰ ਦੀ ਫਿਲਮ ਸ਼ਮਸ਼ੇਰਾ ਵਿਚ ਵੀ ਸੰਜੇ ਵਿਲਨ ਦੇ ਰੋਲ ਵਿਚ ਹਨ।