ਸਾਰਾ ਅਲੀ ਖ਼ਾਨ ਦਾ ਡੈਬਿਊ ਫਿਲਮ ‘ਕੇਦਾਰਨਾਥ’ ਤੋਂ ਹੋਇਆ ਸੀ। ਇਸ ਫਿਲਮ ’ਚ ਉਨ੍ਹਾਂ ਤੋਂ ਇਲਾਵਾ ਸੁਸ਼ਾਂਤ ਸਿੰਘ ਰਾਜਪੂਤ ਦੀ ਅਹਿਮ ਭੂਮਿਕਾ ਸੀ। ਹੁਣ ਸਾਰਾ ਅਲੀ ਖਾਨ ਨੇ ਇਕ ਇੰਟਰਵਿਊ ’ਚ ਖੁਲਾਸਾ ਕੀਤਾ ਹੈ ਕਿ ਫਿਲਮ ਕੇਦਾਰਨਾਥ ਤੋਂ ਡੈਬਿਊ ਕਰਨ ’ਤੇ ਉਨ੍ਹਾਂ ਦੇ ਪਿਤਾ ਸੈਫ ਅਲੀ ਖ਼ਾਨ ਨਾਰਾਜ਼ ਹੋ ਗਏ ਸੀ। ਇਸ ਬਾਰੇ ਸਾਰਾ ਨੇ ਕਿਹਾ ਕਿ ਉਸਦੇ ਪਿਤਾ ਜਾਣਦੇ ਸੀ ਕਿ ਉਨ੍ਹਾਂ ਦੀ ਬੇਟੀ ਜਦੋਂ ਤਕ ਕਿਸੀ ਵੀ ਫਿਲਮ ਨੂੰ ਲੈ ਕੇ ਕਨਵਿੰਸ ਨਹੀਂ ਹੋਵੇਗੀ, ਤਦ ਤਕ ਉਹ ਉਸ ਫਿਲਮ ’ਚ ਕੰਮ ਨਹੀਂ ਕਰੇਗੀ। ਇਸਦੇ ਚੱਲਦਿਆਂ ਉਨ੍ਹਾਂ ਦੇ ਪਿਤਾ ਨੇ ਉਸਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਫ਼ੈਸਲੇ ਖ਼ੁਦ ਲਵੇ।