32.27 F
New York, US
February 3, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

Sargun Mehta: ਜ਼ਿੰਦਗੀ ‘ਚ ਹਾਰ ਮੰਨਣ ਤੋਂ ਪਹਿਲਾਂ ਸੁਣ ਲਓ ਸਰਗੁਣ ਮਹਿਤਾ ਦੀਆਂ ਇਹ ਗੱਲਾਂ, ਮਿਲੇਗੀ ਹਿੰਮਤ, ਦੇਖੋ ਵੀਡੀਓ

Sargun Mehta Inspirational Video: ਸਰਗੁਣ ਮਹਿਤਾ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ‘ਚ ਹੁੰਦੀ ਹੈ। ਸਰਗੁਣ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ‘ਤੇ ਉਹ ਮੁਕਾਮ ਹਾਸਲ ਕੀਤਾ ਹੈ, ਜੋ ਲੋਕ ਸਿਰਫ ਸੁਪਨੇ ‘ਚ ਦੇਖਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਸਰਗੁਣ ਨੂੰ ਇਹ ਸਭ ਇੰਨੀਂ ਅਸਾਨੀ ਨਾਲ ਨਹੀਂ ਮਿਿਲਿਆ ਸੀ। ਉਸ ਨੇ ਇਸ ਮੁਕਾਮ ‘ਤੇ ਪਹੁੰਚਣ ਲਈ ਖੂਬ ਮੇਹਨਤ ਤੇ ਸੰਘਰਸ਼ ਕੀਤਾ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਤੋਂ ਕੀਤੀ ਸੀ।

ਟੀਵੀ ਅਭਿਨੇਤਰੀ ਦੇ ਰੂਪ ‘ਚ ਉਸ ਦਾ ਕਰੀਅਰ ਜ਼ਿਆਦਾ ਅੱਗੇ ਨਹੀਂ ਵਧ ਸਕਿਆ। ਉਹ ਟੀਵੀ ਅਭਿਨੇਤਰੀ ਦੇ ਰੂਪ ‘ਚ ਕਾਮਯਾਬ ਨਹੀਂ ਹੋਈ, ਇੱਥੋਂ ਤੱਕ ਕਿ ਇੱਕ ਟੀਵੀ ਸੀਰੀਅਲ ਡਾਇਰੈਕਟਰ ਨੇ ਤਾਂ ਉਸ ਨੂੰ ਇਹ ਤੱਕ ਕਹਿ ਦਿੱਤਾ ਸੀ ਕਿ ਉਹ ਜ਼ਿੰਦਗੀ ‘ਚ ਕਦੇ ਵੀ ਐਕਟਿੰਗ ਦੇ ਖੇਤਰ ‘ਚ ਨਾਮ ਨਹੀਂ ਕਮਾ ਸਕੇਗੀ। ਪਰ ਸਰਗੁਣ ਨੇ ਆਪਣੀ ਮੇਹਨਤ ਤੇ ਲਗਨ ਨਾਲ ਇਹ ਮੁਕਾਮ ਹਾਸਲ ਕਰ ਹੀ ਲਿਆ। ਹੁਣ ਸਰਗੁਣ ਮਹਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਛਾਇਆ ਹੋਇਆ ਹੈ, ਜਿਸ ਵਿੱਚ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਤੇ ਜ਼ਿੰਦਗੀ ਦੀ ਲੜਾਈ ਨੂੰ ਲੜਨ ਦੀ ਗੱਲ ਕਰ ਰਹੀ ਹੈ। ਤੁਹਾਡੇ ਵਿੱਚੋਂ ਕਿੰਨੇ ਹੀ ਲੋਕ ਹੋਣਗੇ, ਜਿਹੜੇ ਆਪਣੇ ਸੁਪਨਿਆਂ ਦੇ ਪਿੱਛੇ ਭੱਜ ਕੇ ਥੱਕ ਗਏ ਹੋਣੇ ਜਾਂ ਨਿਰਾਸ਼ਾ ਮਹਿਸੂਸ ਕਰ ਰਹੇ ਹੋਣੇ। ਜੇ ਤੁਹਾਡੇ ‘ਤੇ ਵੀ ਇਸ ਤਰ੍ਹਾਂ ਦੇ ਹਾਲਾਤ ਹਨ ਤਾਂ ਇਹ ਵੀਡੀਓ ਤੁਹਾਨੂੰ ਖੂਬ ਪ੍ਰੇਰਨਾ ਦੇ ਸਕਦਾ ਹੈ। ਸੁਣੋ ਸਰਗੁਣ ਮਹਿਤਾ ਦੀਆਂ ਇਹ ਗੱਲਾਂ:ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਨੇ 2015 ਦੀ ਫਿਲਮ ‘ਅੰਗਰੇਜ’ ਤੋਂ ਪੰਜਾਬੀ ਫਿਲਮ ਇੰਡਸਟਰੀ ‘ਚ ਐਂਟਰੀ ਕੀਤੀ ਸੀ। ਚਾਰੇ ਪਾਸੇ ਹਾਰ ਤੇ ਨਿਰਾਸ਼ਾ ਮਿਲਣ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ। ਉਸ ਨੇ ਇਹ ਠਾਣ ਲਿਆ ਸੀ ਕਿ ਆਪਣੀ ਮੇਹਨਤ ਤੇ ਲਗਨ ਨਾਲ ਉਹ ਸਫਲ ਹੋਵੇਗੀ। ਅਤੇ ਦੇਖ ਲਓ ਸਰਗੁਣ ਮਹਿਤਾ ਅੱਜ ਨਾ ਸਿਰਫ ਟੌਪ ਅਭਿਨੇਤਰੀ ਹੈ, ਬਲਕਿ ਸਭ ਤੋਂ ਅਮੀਰ ਪੰਜਾਬੀ ਅਭਿਨੇਤਰੀਆਂ ਵਿੱਚੋਂ ਇੱਕ ਵੀ ਹੈ।

Related posts

TikTok ਨੂੰ ਮਿਲੀ ਮੁਹਲਤ, 7 ਦਿਨਾਂ ‘ਚ ਵੇਚਣਾ ਹੋਵੇਗਾ ਅਮਰੀਕੀ ਕਾਰੋਬਾਰ ਵਰਨਾ ਲੱਗ ਜਾਵੇਗੀ ਪਾਬੰਦੀ

On Punjab

ਚੰਡੀਗੜ੍ਹ ਨਿਗਮ ਦਾ ਮਾਮਲਾ ਮੁੜ ਹਾਈ ਕੋਰਟ ਪੁੱਜਾ, ਕੋਰਟ ਕਮਿਸ਼ਨਰ ਦੀ ਨਿਗਰਾਨੀ ’ਚ ਚੋਣ ਕਰਵਾਉਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ

On Punjab

ਬੀਜੇਪੀ ਦੀ ਸੀਟ ‘ਤੇ ਚੋਣ ਲੜ ਚੁੱਕੇ ਅਜੇ ਅਗਰਵਾਲ ਮੋਦੀ ਖਿਲਾਫ ਕਰ ਰਹੇ ਨੇ ਪ੍ਰਚਾਰ

On Punjab