ਭਾਰਤ ਸਰਕਾਰ ਦੇ ਗ੍ਰਹਿਤ ਮੰਤਰਾਲੇ ਨੇ ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਆਨਲਾਈਨ ਪੜ੍ਹਾਈ (Online Study) ਸਮੇਂ ਸਾਈਬਰ ਅਟੈਕ (Cyber Attack) ਦੇ ਖ਼ਤਰੇ ਦਾ ਖ਼ਦਸ਼ ਪ੍ਰਗਟਾਇਆ ਹੈ। ਇਸ ਸਬੰਧੀ ਇਕ ਈ-ਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਐੱਸਸੀਈਆਰਟੀ (SCERT) ਦੇ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ ਨੇ ਹੁਕਮ ਜਾਰੀ ਕਰਕੇ ਇਸ ਸਬੰਧੀ ਬਾਕਾਇਦਾ ਵਿਦਿਆਰਥੀਆਂ ਬਾਕਾਇਦਾ ਟ੍ਰੇਨਿੰਗ ਦੇਣ ਦੀ ਹਦਾਇਤ ਕੀਤੀ ਹੈ।
ਹੁਕਮਾਂ ਨਾਲ ਸਮੂਲ ਜ਼ਿਲ੍ਹਾ ਸਿੱਖਿਆ ਅਫ਼ਸਰਾਂ (DEOs) ਨੂੰ ਭਾਰਤ ਸਰਕਾਰ ਵੱਲੋਂ ਜਾਰੀ ਗਾਈਡਲਾਈਨ ਵਾਲਾ ਪੱਤਰ ਵੀ ਜਾਰੀ ਕੀਤਾ ਹੈ ਜਿਸ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀਡੀਓ ਕਾਨਫੰਰਸਿੰਗ ਤੇ ਜ਼ੂਮ ਕਲਾਸਾਂ ਸਮੇਂ ਵੱਡੇ ਸਾਈਬਰ ਹਮਲੇ ਦਾ ਖ਼ਤਰਾ ਹੈ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਕੋਲ ਅਗਸਤ 2021 ਦੌਰਾਨ ਪ੍ਰਤੀ ਹਫ਼ਤੇ 5 ਹਜ਼ਾਰ ਤੋਂ ਵੱਧ ਸਾਈਬਰ ਅਟੈਕ ਦੇ ਕੇਸਾਂ ਦੇ ਵਰਵੇ ਮਿਲੇ ਹਨ। ਕਿਹਾ ਗਿਆ ਹੈ ਕਿ ਸਾਈਬਰ ਠੱਗ ਬੈਂਕਿੰਗ ਠੱਗੀ ਤੋਂ ਇਲਾਵਾ ਕੈਮਰਾ ਹੈਕਿੰਗ ਤੇ ਫੋਨਾਂ ’ਚ ਮੌਜੂਦ ਪਰਸਨਲ ਜਾਣਕਾਰੀ ਤਕ ਚੋਰੀ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ।