66.16 F
New York, US
November 9, 2024
PreetNama
ਸਮਾਜ/Social

School Closed Due to Corona : ਦੁਨੀਆ ਭਰ ’ਚ 60 ਕਰੋੜ ਬੱਚੇ ਨਹੀਂ ਜਾ ਸਕੇ ਸਕੂਲ, ਜਾਣੋ ਕੀ ਹੈ ਕਾਰਨ

ਦੁਨੀਆ ’ਚ ਕੋਰੋਨਾ ਮਹਾਮਾਰੀ ਦਾ ਅਸਰ ਦੇਸ਼ ਦੇ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ’ਤੇ ਹੀ ਨਹੀਂ, ਬਲਕਿ ਇਸ ਦਾ ਪ੍ਰਭਾਵ ਨੌ

ਜਵਾਨਾਂ ਤੇ ਬੱਚਿਆਂ ’ਤੇ ਵੀ ਪਿਆ ਹੈ। ਕੋਰੋਨਾ ਪ੍ਰਕੋਪ ਦੇ ਚੱਲਦੇ ਦੁਨੀਆ ਦੇ ਜ਼ਿਆਦਾਤਰ ਮੁਲਕਾਂ ’ਚ ਸਿੱਖਿਆ ਸੰਸਥਾਵਾਂ ਬੰਦ ਰਹੀਆਂ। ਇਸ ਦਾ ਅਸਰ ਬੱਚਿਆਂ ਦੇ ਸਿੱਖਿਆ ਪ੍ਰਬੰਧ ’ਤੇ ਵੀ ਪਿਆ ਹੈ। ਕੋਰੋਨਾ ਮਹਾਮਾਰੀ ਦੇ ਚੱਲਦੇ ਦੁਨੀਆ ਦੇ ਕਰੀਬ 15.60 ਕਰੋੜ ਬੱਚੇ ਸਕੂਲ ਨਹੀਂ ਜਾ ਪਾ ਰਹੇ।   ਇਨ੍ਹਾਂ ’ਚੋਂ ਕਰੀਬ 2.5 ਕਰੋੜ ਬੱਚੇ ਕਦੇ ਸਕੂਲ ਨਹੀਂ ਵਾਪਸ ਆ ਸਕਣਗੇ।ਸੰਯੁਕਤ ਰਾਸ਼ਟਰ ਦੇ Secretary General Antonio Guterres ਨੇ ਇਹ ਸ਼ੰਕਾ ਜਤਾਈ ਹੈ। ਗੁਟੇਰਸ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਕੋਰੋਨਾ ਕਾਲ ’ਚ ਦੁਨੀਆ ਸਿੱਖਿਆ ਦੇ ਸੰਕਟ ਤੋਂ ਗੁਜ਼ਰ ਰਹੀ ਹੈ। ਕੋਰੋਨਾ ਪ੍ਰਸਾਰ ਨੂੰ ਰੋਕਣ ਲਈ ਸਕੂਲ ਬੰਦ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ’ਚ ਸਾਨੂੰ ਡਿਜੀਟਲ ਸਿੱਖਿਆ ਨੂੰ ਵਧਾਉਣਾ ਪਵੇਗਾ। ਕੋਰੋਨਾ ਪ੍ਰਸਾਰ ਨੂੰ ਰੋਕਣ ਲਈ ਸਕੂਲ ਬੰਦ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ’ਚ ਸਾਨੂੰ ਡਿਜੀਟਲ ਸਿੱਖਿਆ ਨੂੰ ਵਧਾਉਣ ਚਾਹੀਦਾ ਹੈ। ਅਜਿਹੇ ਪ੍ਰਬੰਧ ਵਿਕਸਿਤ ਕਰਨੇ ਪੈਣਗੇ ਜੋ ਭਵਿੱਖ ’ਚ ਬੱਚਿਆਂ ਦੀ ਸਿੱਖਿਆ ਦੇ ਕੰਮ ਆਉਣ।

60 ਕਰੋੜ ਬੱਚੇ ਨਹੀਂ ਜਾ ਸਕੇ ਸਕੂਲ

ਯੂਨੀਸੇਫ ਦੀ ਹਾਲੀਆ ਰਿਪੋਰਟ ਮੁਤਾਬਕ ਕੋਰੋਨਾ ਮਹਾਮਾਰੀ ਦੌਰਾਨ ਦੁਨੀਆ ਭਰ ’ਚ 60 ਕਰੋੜ ਬੱਚੇ ਸਕੂਲ ਨਹੀਂ ਜਾ ਸਕੇ। ਏਸ਼ੀਆ ਤੇ ਪ੍ਰਸ਼ਾਂਤ ਖੇਤਰ ਦੇ ਕਰੀਬ 50 ਫ਼ੀਸਦੀ ਦੇਸ਼ਾਂ ’ਚ 200 ਦਿਨਾਂ ਤੋਂ ਸਕੂਲ ਪੂਰੀ ਤਰ੍ਹਾਂ ਨਾਲ ਬੰਦ ਹਨ। ਸਕੂਲਾਂ ’ਚ ਸਿੱਖਿਆ ਕਾਰਜ ਪੂਰੀ ਤਰ੍ਹਾਂ ਨਾਲ ਠੱਪ ਹੈ। ਦੱਖਣੀ ਅਮਰੀਕਾ ਦੇ ਕਰੀਬ 18 ਦੇਸ਼ਾਂ ’ਚ ਵੀ ਪੂਰਣ ਜਾਂ ਲੰਬੇ ਸਮੇਂ ਤੋਂ ਸਕੂਲ ਬੰਦ ਹਨ। ਪੂਰਬੀ ਤੇ ਦੱਖਣੀ ਅਫਰੀਕੀ ਦੇਸ਼ਾਂ ’ਚ 5 ਤੋਂ 18 ਸਾਲ ਦੀ ਉਮਰ ਦੇ 40 ਫ਼ੀਸਦੀ ਬੱਚੇ ਸਕੂਲ ਨਹੀਂ ਜਾ ਪਾ ਰਹੇ ਹਨ। ਪੂਰਬੀ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਦੇ ਅੱਠ ਕਰੋੜ ਬੱਚਿਆਂ ਨੂੰ ਇਹ ਸਹੂਲਤ ਨਹੀਂ ਮਿਲ ਪਾ ਰਹੀ।

14 ਦੇਸ਼ਾਂ ’ਚ ਸਾਲ ਭਰ ਬੰਦ ਰਹੇ ਜ਼ਿਆਦਾਤਰ ਸਕੂਲ

 

 

 

ਯੂਨੀਸੇਫ ਦੇ ਬੁਲਾਰੇ ਜੇਮਸ ਐਲਡਰ ਨੇ ਕਿਹਾ ਕੋਰੋਨਾ ਮਹਾਮਾਰੀ ਦੇ ਚੱਲਦੇ ਮਾਰਚ 2020 ਤੋਂ ਫਰਵਰੀ 2021 ਤਕ ਦੁਨੀਆ ਦੇ 14 ਦੇਸ਼ਾਂ ’ਚ ਸਕੂਲ ਬੰਦ ਰਹੇ। ਭਾਰਤ ’ਚ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੇ ਚੱਲਦੇ ਭਾਰਤ ’ਚ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ। ਭਾਰਤ ’ਚ ਸਿੱਖਿਆ ਕਾਰਜ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਰਿਹਾ। ਦੁਨੀਆ ’ਚ ਇਸ ਦੌਰਾਨ 16.80 ਕਰੋੜ ਬੱਚਿਆਂ ਸਕੂਲ ਨਹੀਂ ਜਾ ਸਕੇ। ਇਸ ਦਾ ਸਭ ਤੋਂ ਜ਼ਿਆਦਾ ਦਿਨਾਂ ਤਕ ਪਨਾਮਾ ’ਚ ਸਕੂਲ ਬੰਦ ਰਹੇ। ਇਸ ਤੋਂ ਬਾਅਦ ਬੰਗਲਾਦੇਸ਼ ਦਾ ਸਥਾਨ ਰਿਹਾ। ਖ਼ਾਸ ਗੱਲ ਇਹ ਹੈ ਕਿ ਇਸ ਰਿਪੋਰਟ ’ਚ ਯੂਰਪ ਤੇ ਉੱਤਰੀ ਅਮਰੀਕੀ ਦੇਸ਼ਾਂ ਦਾ ਕੋਈ ਜ਼ਿਕਰ ਨਹੀਂ ਹੈ।

ਲਰਨਿੰਗ ਪਾਸਪੋਰਟ ਤੋਂ ਲੈ ਕੇ ਰੇਡੀਓ ਤੋਂ ਪੜ੍ਹਾਈ

ਬੱਚਿਆਂ ਦੀ ਸਿੱਖਿਆ ਨਾ ਪ੍ਰਭਾਵਿਤ ਹੋਵੇ ਇਸ ਲਈ ਸਕੂਲਾਂ ਨੇ ਆਪਣੇ ਤਰੀਕਿਆਂ ਨਾਲ ਇੰਤਜ਼ਾਮ ਕੀਤੇ ਹਨ। ਕੋਰੋਨਾ ਮਹਾਮਾਰੀ ਦੇ ਚੱਲਦੇ ਮੁਲਕਾਂ ’ਚ ਲਰਨਿੰਗ ਪਾਸਪੋਰਟ ਦੇ ਰਾਹੀਂ ਬੱਚਿਆਂ ਨੂੰ ਆਨਲਾਈਨ ਪੜ੍ਹਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਯੂਨੀਸੇਫ, ਕੈਂਬਿ੍ਰਜ ਯੂਨੀਵਰਸਿਟੀ ਤੇ ਮਾਈਕ੍ਰੋਸਾਫਟ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ’ਚ ਬੱਚਿਆ ਨੂੰ ਪੜ੍ਹਾਈ ਲਈ ਆਨਲਾਈਨ ਕਿਤਾਬਾਂ, ਵੀਡੀਓ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਉੱਥੇ ਹੀ ਯੂਨੀਸੇਫ ਨੇ ਦੁਨੀਆ ’ਚ 100 ਤੋਂ ਵੱਧ Radio Scripts ਦੀ ਪਛਾਣ ਕੀਤੀ ਹੈ। ਇਸ ਰਾਹੀਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ।

Related posts

ਰੰਗਾਂ ਧੂਮ ਮਚਾਈ

Pritpal Kaur

UAE ਦੇ ਵਿੱਤ ਮੰਤਰੀ ਹਮਦਾਨ ਬਿਨ ਰਾਸ਼ਿਦ ਅਲ ਮਕਤੂਮ ਦਾ ਦੇਹਾਂਤ, ਦੁਬਈ ਨੂੰ ਚਮਕਾਉਣ ਤੇ ਵਿੱਤੀ ਹਬ ਬਣਾਉਣ ’ਚ ਸੀ ਵੱਡਾ ਯੋਗਦਾਨ

On Punjab

ਮਿਆਂਮਾਰ ਦੇ ਫ਼ੌਜ ਕੈਂਪ ਤਬਾਹ, ਕੈਰਨ ਵਿਰੋਧੀਆਂ ਨੇ ਕੀਤਾ ਸੀ ਹਮਲਾ

On Punjab