PreetNama
ਖਬਰਾਂ/News

Seema Haider case: ਸੀਮਾ ਹੈਦਰ ਮਾਮਲੇ ‘ਤੇ CM ਯੋਗੀ ਨੇ ਪਹਿਲੀ ਵਾਰ ਦਿੱਤੀ ਪ੍ਰਤੀਕਿਰਿਆ, ਜਾਣੋ ਕੀ ਕਿਹਾ

ਸੀਮਾ ਹੈਦਰ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (CM Yogi Adityanath) ਨੇ ਪ੍ਰਤੀਕਿਰਿਆ ਦਿੱਤੀ ਹੈ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਸੀਐਮ ਯੋਗੀ ਤੋਂ ਪੁੱਛਿਆ ਗਿਆ ਸੀ ਕਿ ਕੀ ਸੀਮਾ ਹੈਦਰ (Seema Haider) ਦਾ ਮਾਮਲਾ ਲਵ ਜਿਹਾਦ ਦੇ ਉਲਟ ਹੈ? ਇਸ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ, ‘ਇਹ ਦੋ ਦੇਸ਼ਾਂ ਨਾਲ ਜੁੜਿਆ ਮਾਮਲਾ ਹੈ। ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਵੱਲੋਂ ਜੋ ਵੀ ਰਿਪੋਰਟ ਦਿੱਤੀ ਜਾਵੇਗੀ, ਉਸ ਦੇ ਆਧਾਰ ’ਤੇ ਵਿਚਾਰ ਕੀਤਾ ਜਾਵੇਗਾ।

ਸਚਿਨ ਦੇ ਪਿਆਰ ਵਿੱਚ ਭਾਰਤ ਆਈ ਸੀ ਸੀਮਾ

ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਸੀਮਾ ਹੈਦਰ PUBG ਗੇਮ ਖੇਡਦੇ ਹੋਏ ਨੋਇਡਾ ਦੇ ਸਚਿਨ ਦੇ ਸੰਪਰਕ ਵਿੱਚ ਆਈ ਸੀ। ਦੋਵਾਂ ਨੂੰ ਪਿਆਰ ਹੋ ਗਿਆ ਸੀ। ਆਪਣਾ ਪਿਆਰ ਹਾਸਲ ਕਰਨ ਲਈ ਸੀਮਾ ਹੈਦਰ ਨੇਪਾਲ ਰਾਹੀਂ ਗ਼ੈਰ-ਕਾਨੂੰਨੀ ਤੌਰ ‘ਤੇ ਭਾਰਤ ਦੀ ਸਰਹੱਦ ‘ਚ ਦਾਖਲ ਹੋ ਗਈ ਅਤੇ ਰਾਬੂਪੁਰਾ ‘ਚ ਰਹਿਣ ਲੱਗੀ।

ਪੁਲਿਸ ਨੇ ਪੁੱਛਗਿੱਛ ਕੀਤੀ ਸੀ

ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਹਾਲਾਂਕਿ ਦੋ ਦਿਨ ਬਾਅਦ ਅਦਾਲਤ ਨੇ ਦੋਵਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਸੀ। ਯੂਪੀ ਏਟੀਐਸ ਨੇ ਸੀਮਾ ਅਤੇ ਸਚਿਨ ਦੇ ਨਾਲ ਉਸਦੇ ਪਿਤਾ ਨੇਤਰਪਾਲ ਤੋਂ ਵੀ ਪੁੱਛਗਿੱਛ ਕੀਤੀ ਸੀ।

ਸੀਮਾ ਨੇ ਕਿਹਾ- ਮੈਂ ਸਚਿਨ ਦੇ ਨਾਲ ਰਹਾਂਗੀ

ਸੀਮਾ ਦਾ ਕਹਿਣਾ ਹੈ ਕਿ ਉਹ ਸਚਿਨ ਦੇ ਪਿਆਰ ਲਈ ਹੀ ਭਾਰਤ ਆਈ ਹੈ ਅਤੇ ਹੁਣ ਉਹ ਇੱਥੇ ਹੀ ਰਹੇਗੀ। ਨੇਪਾਲ ਦੇ ਰਸਤੇ ਭਾਰਤ ਆਈ ਸੀਮਾ ਨੂੰ ਭਾਰਤੀ ਨਾਗਰਿਕਤਾ ਦੇਣ ਬਾਰੇ ਫ਼ੈਸਲਾ ਹੋਣਾ ਬਾਕੀ ਹੈ। ਇਸ ਤੋਂ ਪਹਿਲਾਂ ਵੀ ਸੀਮਾ ਖੁਦ ਨੂੰ ਭਾਰਤੀ ਸਮਝਣ ਲੱਗ ਪਈ ਹੈ। ਸੀਮਾ ਨੇ ‘ਮੇਰਾ ਭਾਰਤ ਮਹਾਨ’ ਦਾ ਬੈਜ ਲਗਾ ਕੇ ਇੰਸਟਾਗ੍ਰਾਮ ‘ਤੇ ਆਪਣੀ ਵੀਡੀਓ ਵਾਇਰਲ ਕੀਤੀ ਹੈ, ਜਿਸ ‘ਚ ਬੈਕਗ੍ਰਾਊਂਡ ‘ਚ ਦੇਸ਼ ਭਗਤੀ ਦਾ ਗੀਤ ਵੱਜ ਰਿਹਾ ਹੈ।

Related posts

ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ‘ਭਾਰਤ ਦੀ ਏਕਤਾ’ ਦੀ ਲੋੜ: ਮੋਦੀ

On Punjab

ਅੰਮ੍ਰਿਤਪਾਲ ‘ਤੇ ਭੜਕੇ ਬਿੱਟੂ- ਇਹ ਜਵਾਕ ਜਿਨ੍ਹਾਂ ਦੀ ਰੀਸ ਕਰਦੈ, ਉਨ੍ਹਾਂ ਦਾ ਅੱਜ ਤੱਕ ਕਿਸੇ ਨੇ ਭੋਗ ਵੀ ਨਹੀਂ ਪਾਇਆ

On Punjab

ਪਿੰਡ ਅਨਾਰਕਲੀ ਦੀਆਂ ਯਾਦਾਂ

Pritpal Kaur