37.67 F
New York, US
February 7, 2025
PreetNama
ਖਾਸ-ਖਬਰਾਂ/Important News

Seventh Flight of the Ingenuity Helicopter : ਲਾਲ ਗ੍ਰਹਿ ‘ਤੇ ਇੰਜੈਂਨਿਉਟੀ ਹੈਲੀਕਾਪਟਰ ਦੀ 7ਵੀਂ ਉਡਾਣ, ਜਾਣੋ ਕੀ ਹੈ ਇਸ ਦੀ ਖਾਸੀਅਤ

ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇੰਜੈਂਨਿਉਟੀ ਹੈਲੀਕਾਪਟਰ ਨੇ ਇਕ ਵਾਰ ਫਿਰ ਲਾਲ ਗ੍ਰਹਿ ‘ਤੇ ਉਡਾਨ ਭਰੀ। ਇੰਜੈਂਨਿਉਟੀ ਨੂੰ ਚਲਾਉਣ ਵਾਲੇ ਲੋਕ ਇਸ 1.8 ਕਿਲੋਗ੍ਰਾਮ ਵਜ਼ਨੀ ਹੈਲੀਕਾਪਟਰ ਨੂੰ 7ਵੀਂ ਵਾਰ ਮੰਗਲ ਦੇ ਆਸਮਾਨ ‘ਚ ਉਡਾਇਆ ਗਿਆ। ਨਾਸਾ ਦੀ ਯੋਜਨਾ ਮੁਤਾਬਕ ਇਸ ਹੈਲੀਕਾਪਟਰ ਨੂੰ ਇਕ ਨਵੇਂ ਏਅਰਫੀਲਡ ‘ਚ ਭੇਜਣ ਦੀ ਹੈ। ਇੰਜੈਂਨਿਉਟੀ ਨੂੰ ਜੇਜੇਰੋ ਕ੍ਰੇਟਰ ਦੀ ਸਤ੍ਹਾ ਦੀ ਮੌਜੂਦਾ ਲੋਕੇਸ਼ਨ ਤੋਂ ਦੱਖਣ ‘ਚ 105 ਮੀਟਰ ਦੂਰ ਲੈਣ ਜਾਣ ਦੀ ਯੋਜਨਾ ਬਣਾਈ ਗਈ ਹੈ।

ਤਿੰਨ ਦਿਨਾਂ ‘ਚ ਇਸ ਦਾ ਡਾਟਾ ਧਰਤੀ ‘ਤੇ ਭੇਜਿਆ ਜਾਵੇਗਾ

 

ਨਾਸਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਡਾਣ ਤੋਂ ਬਾਅਦ ਤਿੰਨ ਦਿਨਾਂ ‘ਚ ਇਸ ਦਾ ਡਾਟਾ ਧਰਤੀ ‘ਤੇ ਭੇਜਿਆ ਜਾਵੇਗਾ। ਇਹ ਦੂਜੀ ਵਾਰ ਹੋਵੇਗਾ ਜਦੋਂ ਇਜੈਂਨਿਉਟੀ ਹੈਲੀਕਾਪਟਰ ਕਿਸੇ ਅਜਿਹੇ ਹਵਾਈ ਖੇਤਰ ‘ਚ ਉਤਰੇਗਾ ਜਿੱਥੇ ਉਸ ਨੇ ਪਿਛਲੇ ਉਡਾਣ ਦੌਰਾਨ ਹਵਾ ਨਾਲ ਸਰਵੇਖਣ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਇੰਜੈਂਨਿਉਟੀ ਨਾਸਾ ਦੇ ‘ਮਾਰਸ ਰਿਕੋਨਿਸੈਂਸ ਆਰਬੀਟਰ’ ਤੇ ਲਾਏ ਗਏ ਕੈਮਰੇ ਦੁਆਰਾ ਇਕੱਠੀਆਂ ਕੀਤੀਆਂ ਗਈਆਂ ਤਸਵੀਰਾਂ ‘ਤੇ ਭਰੋਸਾ ਕਰ ਰਹੀ ਹੈ। ਆਪ੍ਰੇਸ਼ਨ ਲਈ ਇਹ ਨਵਾਂ ਬੇਸ ਮੁਕਾਬਲਤਨ ਸਪਾਟ ਹੈ

ਇਸ ਦੀ ਪਹਿਲੀ ਉਡਾਣ ਦੌਰਾਨ ਹੋਈ ਸੀ ਗੜਬੜੀ

ਇਸ ਤੋਂ ਪਹਿਲਾਂ ਇਜੈਂਨਿਉਟੀ ਨੇ 22 ਮਈ ਨੂੰ ਆਪਣੀ ਛੇਵੀਂ ਉਡਾਣ ਦੌਰਾਨ ਵੀ ਇਕ ਨਵੀਂ ਜਗ੍ਹਾ ‘ਤੇ ਉਡਾਣ ਭਰੀ ਸੀ। ਹਾਲਾਂਕਿ ਇਹ ਉਡਾਣ ਸਫਲ ਨਹੀਂ ਹੋ ਸਕੀ ਸੀ। ਦਰਅਸਲ ਹੈਲੀਕਾਪਟਰ ‘ਚ ਇਕ ਗੜਬੜੀ ਆ ਗਈ ਸੀ ਇਸ ਵਜ੍ਹਾ ਕਾਰਨ ਇਸ ‘ਤੇ ਲੱਗੇ ਨੈਵੀਗੇਸ਼ਨ ਕੈਮਰੇ ਦੁਆਰਾ ਲਈ ਗਈ ਤਸਵੀਰ ‘ਚ ਥੋੜ੍ਹੀ ਦੇਰ ਲਈ ਰੁਕਾਵਟ ਆ ਗਈ ਪਰ ਹੈਲੀਕਾਪਟਰ ਸਫਲਤਾਪੂਰਵਕ ਆਪਣੇ ਨਿਰਧਾਰਿਤ ਲੈਂਡਿੰਗ ਵਾਲੀ ਜਗ੍ਹਾ ‘ਤੇ ਲੈਂਡ ਕਰਨ ‘ਚ ਕਾਮਯਾਬ ਹੋਇਆ ਸੀ।

 

 

Related posts

ਈਡੀ ਵੱਲੋ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਅਤੇ ਸਾਥੀਆਂ ਦੇ ਘਰਾਂ ਉੱਤੇ ਛਾਪੇਮਾਰੀ

On Punjab

ਵੱਡਾ ਖੁਲਾਸਾ : Elon Musk ਦੇ ਪਿਤਾ ਬਣੇ ਆਪਣੀ ਹੀ ਮਤਰੇਈ ਧੀ ਦੇ ਬੱਚਿਆਂ ਦਾ ਬਾਪ

On Punjab

Heat Wave in US : 2053 ਤਕ ਭਿਆਨਕ ਗਰਮੀ ਦੀ ਲਪੇਟ ‘ਚ ਹੋਵੇਗਾ ਅਮਰੀਕਾ, ਕਰੋੜਾਂ ਲੋਕ ਹੋਣਗੇ ਪ੍ਰਭਾਵਿਤ : ਰਿਪੋਰਟ

On Punjab