16.54 F
New York, US
December 22, 2024
PreetNama
ਰਾਜਨੀਤੀ/Politics

SGPC ਦੇ ਪੂਰੇ ਹੋਏ 100 ਸਾਲ, ਸੁਖਬੀਰ ਬਾਦਲ ਨੇ ਧਰਮ ਪਰਿਵਰਤਨ ਨੂੰ ਦੱਸਿਆ ਵੱਡੀ ਚੁਣੌਤੀ

ਅੰਮ੍ਰਿਤਸਰ: ਸ੍ਰੋਮਣੀ ਗੁਰੂਦਆਰਾ ਪ੍ਰਬੰਧਕ ਕਮੇਟੀ ਦੇ ਮੰਗਲਵਾਰ ਨੂੰ 100 ਸਾਲ ਪੂਰੇ ਹੋ ਗਏ ਹਨ।ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ SGPC ਨੂੰ 100 ਪੂਰੇ ਹੋ ਗਏ ਹਨ ਪਰ ਅੱਜ ਵੀ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਸਭ ਤੋਂ ਵੱਡੀ ਚੁਣੌਤੀ ਨੋਜਵਾਨੀ ਨੂੰ ਸੰਬਾਲਣ ਦੀ ਦਿੱਸੀ।ਬਾਦਲ ਨੇ ਕਿਹਾ ਕਿ ਜਵਾਨੀ ਨੂੰ ਗੁੰਮਰਾਹ ਹੋਣ ਦੇ ਮੋਕੇ ਬਹੁਤ ਜ਼ਿਆਦਾ ਮਿਲ ਗਏ ਹਨ।ਬਾਦਲ ਨੇ ਸਭ ਤੋਂ ਵੱਡੀ ਚੁਣੌਤੀ ਧਰਮ ਪਰਿਵਰਤਨ ਨੂੰ ਵੀ ਦੱਸਿਆ।

ਸੁਖਬੀਰ ਬਾਦਲ ਨੇ SGPC ਦੀ ਚੋਣਾਂ ਬਾਰੇ ਬੋਲਦੇ ਹੋਏ ਕਿਹਾ, “ਬਾਦਲ ਪਰਿਵਾਰ ਵੋਟਾਂ ਨਹੀਂ ਪਵਾਉਂਦਾ।SGPC ਦੀਆਂ ਚੋਣਾਂ ਚੋਣ ਕਮੀਸ਼ਨ ਕਰਵਾਉਂਦੀ ਹੈ।”

ਉਨ੍ਹਾਂ SPGC ਬਾਰੇ ਬੋਲਦੇ ਹੋਏ ਕਿਹਾ, “SPGC ਲੱਖਾ ਲੋਕਾਂ ਨੂੰ ਲੰਗਰ ਛਕਾਉਣ ਦਾ ਕੰਮ ਕਰਦੀ ਹੈ।100 ਤੋਂ ਵੱਧ ਗੁਰੂ ਘਰਾਂ ਦੀ ਸਾਂਭ ਸੰਭਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲਦੀ ਹੈ।” ਉਨ੍ਹਾਂ ਕਿਹਾ ਕਿ SGPC ਦੀ ਨਿੰਦਾ ਕਰਨ ਵਾਲੇ ਉਹ ਲੋਕ ਹਨ ਜਿਹੜੇ ਹਰ ਵਾਰ ਨਕਾਰੇ ਗਏ ਹਨ।ਬਾਦਲ ਨੇ ਮੁਆਫੀ ਮੰਗਦੇ ਹੋਏ ਕਿਹਾ, “ਜੇ SGPC ਦੇ ਪ੍ਰਬੰਧਾ ‘ਚ ਕੋਈ ਕਮੀ ਰਹਿ ਗਈ ਹੋਵੇ ਤਾਂ ਮੁਆਫੀ ਚਾਹੁੰਦੇ ਹਾਂ।”

ਸ੍ਰੋਮਣੀ ਅਕਾਲੀ ਦਲ ਬਾਰੇ ਬੋਲਦੇ ਹੋਏ ਸੁਖਬੀਰ ਨੇ ਕਿਹਾ, “ਅਕਾਲੀ ਦਲ ਕਿਸੇ ਦੀ ਜਾਏਦਾਦ ਨਹੀਂ ਹੈ।ਅਕਾਲੀ ਦਲ ਦਾ ਉਦੇਸ਼ ਪੰਜਾਬੀਅਤ ਲਈ ਕੰਮ ਕਰਨਾ ਹੈ।ਅਕਾਲੀ ਦਲ ਨੇ ਪੰਜਾਬ ਵਿੱਚ 24 ਘੰਟੇ ਬਿਜਲੀ ਦੀ ਸੱਮਸਿਆ ਨੂੰ ਹੱਲ ਕੀਤਾ ਹੈ।”

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ 100 ਸਾਲ ਪੂਰੇ ਹੋਣ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸਥਾਪਨਾ ਦਿਵਸ ਦੇ ਮੌਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਵੱਖ-ਵੱਖ ਰਾਗੀ ਢਾਡੀਆਂ ਨੇ ਕੀਰਤਨ ਕੀਤਾ। ਇਸ ਸਮੇਂ ਦੌਰਾਨ ਸ੍ਰੀ ਅਖੰਡ ਪਠਾਨ ਸਾਹਿਬ ਦੇ ਪਾਠ ਦੇ ਭੋਗ ਵੀ ਪਾਏ ਗਏ।ਅਖੰਡ ਸਾਹਿਬ ਦੇ ਪਾਠ ਦੇ ਭੋਗ ਪਾਉਣ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

Related posts

Mann-Daduwal Meeting : CM ਮਾਨ ਨੂੰ ਮਿਲੇ ਦਾਦੂਵਾਲ, ਕੀਤੀ ਨਵੇਂ AG ਨੂੰ ਬਦਲਣ ਦੀ ਮੰਗ

On Punjab

Corona in Delhi: ਦਿੱਲੀ ‘ਚ ਕੋਰੋਨਾ ਨੇ ਬਿਗਾੜੇ ਹਾਲਾਤ, ਹੁਣ ਅਮਿਤ ਸ਼ਾਹ ਨੇ ਦਿੱਤੇ ਅਹਿਮ ਆਦੇਸ਼, ਇੱਥੇ ਪੜ੍ਹੋ

On Punjab

ਨੀਤਾ ਅੰਬਾਨੀ ਨੂੰ BHU ਦਾ ਵਿਜ਼ਿਟਿੰਗ ਪ੍ਰੋਫੈਸਰ ਬਣਾਉਣ ਦਾ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੇ ਕੀਤਾ ਖੰਡਨ

On Punjab