46.15 F
New York, US
March 16, 2025
PreetNama
ਫਿਲਮ-ਸੰਸਾਰ/Filmy

Shahrukh Khan ਨੇ ਫ਼ਿਲਮ ‘ਪਠਾਨ’ ਲਈ ਇੰਨੀ ਭਾਰੀ ਫੀਸ, ਇਸ ਮਾਮਲੇ ‘ਚ ਪਿੱਛੇ ਰਹਿ ਗਏ ਅਕਸ਼ੈ ਤੇ ਸਲਮਾਨ

ਮੁੰਬਈਬਾਲੀਵੁੱਡ ਦਾ ਬਾਦਸ਼ਾਹ ਸ਼ਾਹਰੁਖ ਖ਼ਾਨ (Shahrukh Khan) ਇਨ੍ਹਾਂ ਦਿਨੀਂ ਦੋ ਕਾਰਨਾਂ ਕਰਕੇ ਕਾਫੀ ਚਰਚਾ ਵਿੱਚ ਹੈ। ਪਹਿਲੀ ਅਜੈ ਦੇਵਗਨ ਨਾਲ ਇਸ਼ਤਿਹਾਰ ਅਤੇ ਦੂਜਾ ਕਾਰਨ ਹੈ ਉਸ ਦੀ ਆਉਣ ਵਾਲੀ ਫਿਲਮ ਪਠਾਨ‘ (Film Pathan)। ਸ਼ਾਹਰੁਖ ਇਸ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਅਤੇ ਉਨ੍ਹਾਂ ਦੇ ਕਈ ਜ਼ਬਰਦਸਤ ਐਕਸ਼ਨ ਸੀਨ ਦੇ ਵੀਡੀਓ ਲੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹਰ ਦਿਨ ਫਿਲਮ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ।

 

ਫ਼ਿਲਮ ਪਠਾਨ‘ ਅਤੇ ਸ਼ਾਹਰੁਖ ਖ਼ਾਨ ਬਾਰੇ ਹੁਣ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈਜੋ ਹਰ ਕਿਸੇ ਨੂੰ ਹੈਰਾਨ ਕਰ ਦੇਵੇਗੀ। ਇਹ ਜਾਣਕਾਰੀ ਸ਼ਾਹਰੁਖ ਖ਼ਾਨ ਦੀ ਫਿਲਮਾਂ ਦੀ ਫੀਸ ਬਾਰੇ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਨੇ ਪਠਾਨ‘ ਵਿਚ ਕੰਮ ਕਰਨ ਲਈ ਬਹੁਤ ਜ਼ਿਆਦਾ ਫੀਸ ਲਈ ਹੈ। ਇਸ ਫੀਸ ਦੇ ਨਾਲ ਉਹ ਬਾਲੀਵੁੱਡ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਐਕਟਰ (Highest Paid Indian Actor) ਬਣ ਗਏ ਹਨ।

 

ਉਨ੍ਹਾਂ ਨੇ ਫੀਸ ਦੇ ਮਾਮਲੇ ਵਿੱਚ ਅਕਸ਼ੈ ਕੁਮਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਮੁਤਾਬਕ ਸ਼ਾਹਰੁਖ ਖ਼ਾਨ ਦੀ ਇਹ ਫੀਸ ਅਕਸ਼ੈ ਕੁਮਾਰ ਅਤੇ ਸਲਮਾਨ ਖ਼ਾਨ ਵਰਗੇ ਵੱਡੇ ਅਦਾਕਾਰਾਂ ਨਾਲੋਂ ਜ਼ਿਆਦਾ ਹੈ। ਨਾਲ ਹੀ ਦੱਸ ਦਈਏ ਕਿ ਹੁਣ ਤੱਕ ਲੀਕ ਹੋਈ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਸ਼ਾਹਰੁਖ ਖ਼ਾਨ ਬੁਰਜ ਖਲੀਫਾ ਦੇ ਸਾਹਮਣੇ ਖਤਰਨਾਕ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ ਵਿੱਚ ਸ਼ਾਹਰੁਖ ਖਾਨ ਤੋਂ ਇਲਾਵਾ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਵਿਚ ਸਲਮਾਨ ਖ਼ਾਨ ਦੇ ਵੀ ਕੁਝ ਸੀਨ ਹੋਣਗੇ।

Related posts

ਪੁੱਤਰ ਦੇ ਵਿਆਹ ‘ਤੇ ਗੁਰਦਾਸ ਮਾਨ ਨੇ ਪਾਇਆ ਭੰਗੜਾ, ਵੇਖੋ ਵੀਡੀਓ

On Punjab

ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਖੜ੍ਹੇ ਪੰਜਾਬੀ ਕਲਾਕਾਰ, ਇੱਕ ਵਾਰ ਮੁੜ ਦੇਣਗੇ ਸਰਕਾਰ ਨੂੰ ਲਲਕਾਰ

On Punjab

ਵੈਨਕੂਵਰ ‘ਚ ਪੰਜਾਬੀ ਗਾਇਕ ਗੁਰੂ ਰੰਧਾਵਾ ‘ਤੇ ਹਮਲਾ

On Punjab