PreetNama
ਫਿਲਮ-ਸੰਸਾਰ/Filmy

Shehnaaz Gill Birthday: ਸ਼ਹਿਨਾਜ਼ ਗਿੱਲ ਦੇ ਜਨਮਦਿਨ ’ਤੇ ਫੈਨਜ਼ ਨੇ ‘ਬੁਲਾ ਦੁਗਾ’ ਗਾਣੇ ਨੂੰ ਕੀਤਾ ਟ੍ਰੈਂਡ, ਪੂਰੇ ਹੋਏ 100 ਮਿਲੀਅਨ ਵਿਊਜ਼

ਅੱਜ ਸ਼ਹਿਨਾਜ਼ ਗਿੱਲ ਦੇ ਜਨਮਦਿਨ ’ਤੇ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਫੈਨਜ਼ ਸੋਸ਼ਲ ਮੀਡੀਆ ’ਤੇ ਸੁਪਰ ਐਕਸਾਈਟੇਡ ਹਨ। ਉਨ੍ਹਾਂ ਦੋਵਾਂ ਦੇ ਗਾਣੇ ਬੁਲਾ ਦੁਗਾ ਨੂੰ ਜੰਮ ਕੇ ਟ੍ਰੈਂਡ ਕੀਤਾ ਹੈ। ਇਸ ਦੇ ਚੱਲਦੇ ਇਹ ਗਾਣਾ 100 ਮਿਲੀਅਨ ਵਿਊਜ਼ ਨੂੰ ਪਾਰ ਕਰ ਚੁੱਕਾ ਹੈ। ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਬਿੱਗ ਬੌਸ 13 ਤੋਂ ਬਹੁਤ ਹਰਮਨਪਿਆਰੀ ਹੈ। ਦੋਵਾਂ ਦੀ ਕੈਮਿਸਟਰੀ ਸਾਰਿਆਂ ਨੂੰ ਬਹੁਤ ਪਸੰਦ ਆਈ ਹੈ। ਸ਼ਹਿਨਾਜ਼ ਗਿੱਲ ਦੀ 27 ਜਨਵਰੀ ਨੂੰ ਜਨਮਦਿਨ ਹੈ।ਜਨਮਦਿਨ ਦੇ ਪਹਿਲਾਂ ਸੋਸ਼ਲ ਮੀਡੀਆ ’ਤੇ ਭੁਲਾ ਦੁਗਾ ਗਾਣੇ ਨੇ ਜੰਮ ਕੇ ਟ੍ਰੈਂਡ ਕੀਤਾ। ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਨਿਕਲਣ ਤੋਂ ਬਾਅਦ ਬੁਲਾ ਦੁਗਾ ਗਾਣੇ ’ਚ ਨਜ਼ਰ ਆਏ ਸੀ। ਇਹ ਗਾਣਾ ਬਹੁਤ ਵਾਇਰਲ ਹੋਇਆ ਸੀ। ਅੱਜ ਟਵਿੱਟਰ ’ਤੇ ਬੁਲਾ ਦੁਗਾ ਟ੍ਰੈਂਡ ਹੋ ਰਿਹਾ ਹੈ। ਸਿਧਾਰਥ ਤੇ ਸ਼ਹਿਨਾਜ਼ ਗਿੱਲ ਦੇ ਇਸ ਗਾਣੇ ਨੂੰ ਯੂ-ਟਿਊਬ ’ਤੇ 100 ਮਿਲੀਅਨ ਵਿਊਜ਼ ਮਿਲ ਗਏ ਹਨ ਜੋ ਕਿ ਇਕ ਰਿਕਾਰਡ ਹੈ। ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੇ ਨਾਲ ਬਿੱਗ ਬੌਸਲ 13 ’ਚ ਨਜ਼ਰ ਆਈ ਸੀ। ਦੋਵਾਂ ਦੀ ਦੋਸਤੀ ਕਾਫੀ ਪਸੰਦ ਕੀਤੀ ਗਈ ਹੈ।

Related posts

ਪਤੀ ਨੇ ਮਾਰ – ਮਾਰ ਦੀਪਿਕਾ ਕੱਕੜ ਦਾ ਕੀਤਾ ਬੁਰਾ ਹਾਲ, ਵੇਖੋ ਤਸਵੀਰਾਂ

On Punjab

ਹਨੀ ਸਿੰਘ ਦੀ ਮੁਸ਼ਕਲ ਵਧੀ, ਕਾਨੂੰਨੀ ਸਲਾਹਕਾਰ ਕੋਲ ਪਹੁੰਚੀ ਜਾਂਚ ਫਾਈਲ

On Punjab

ਅਕਸ਼ੈ ਕੁਮਾਰ ਨੇ ਆਪਣੇ ਮਾਪਿਆਂ ਦੀ ਯਾਦ ਵਿੱਚ ਬੂਟੇ ਲਾਏ

On Punjab