32.63 F
New York, US
February 6, 2025
PreetNama
ਫਿਲਮ-ਸੰਸਾਰ/Filmy

Shilpa Shetty ਤੋਂ ਬਾਅਦ ਹੁਣ ਗੀਤਾ ਕਪੂਰ ਵੀ ਹੋਈ ‘ਸੁਪਰ ਡਾਂਸਰ ਚੈਪਟਰ 4’ ‘ਚੋ ਗਾਇਬ, ਇਸ ਕੋਰਿਓਗ੍ਰਾਫਰ ਨੇ ਲਈ ਥਾਂ

ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਤੋਂ ਬਾਲੀਵੁੱਡ ਐਕਟਰੈੱਸ ਸ਼ਿਲਪਾ ਸ਼ੈੱਟੀ ‘ਸੁਪਰ ਡਾਂਸਰ ਚੈਪਟਰ 4’ ਦੀ ਸ਼ੂਟਿੰਗ ’ਤੇ ਨਹੀਂ ਜਾ ਰਹੀ ਹੈ। ਤਿੰਨ ਹਫ਼ਤਿਆਂ ਤੋਂ ਸ਼ਿਲਪਾ ਸ਼ੋਅ ’ਤੇ ਨਹੀਂ ਪਹੁੰਚੀ ਅਤੇ ਉਸਦੀ ਥਾਂ ’ਤੇ ਕੁਝ ਹੋਰ ਸਿਤਾਰਿਆਂ ਨੂੰ ਬਤੌਰ ਮਹਿਮਾਨ ਬੁਲਾਇਆ ਗਿਆ ਹੈ। ਹੁਣ ਖ਼ਬਰ ਹੈ ਕਿ ਸ਼ਿਲਪਾ ਤੋਂ ਬਾਅਦ ਗੀਤਾ ਕਪੂਰ ਵੀ ਕੁਝ ਦਿਨਾਂ ਲਈ ਸ਼ੋਅ ਤੋਂ ਗਾਇਬ ਹੋਣ ਵਾਲੀ ਹੈ। ਜੀ ਹਾਂ, ਸਪਾਟਬੁਆਏ ਦੀ ਖ਼ਬਰ ਅਨੁਸਾਰ ਗੀਤਾ ਇਸ ਹਫ਼ਤੇ ਸ਼ੋਅ ਦਾ ਹਿੱਸਾ ਨਹੀਂ ਬਣੇਗੀ। ਹਾਲਾਂਕਿ ਇਸਦੇ ਪਿਛੇ ਡਰਨ ਦਾ ਕੋਈ ਕਾਰਨ ਨਹੀਂ ਹੈ। ਗੀਤਾ ਦੀ ਸਿਹਤ ਥੋੜ੍ਹੀ ਠੀਕ ਨਹੀਂ ਹੈ, ਇਸ ਲਈ ਉਨ੍ਹਾਂ ਨੇ ਇਸ ਹਫ਼ਤੇ ਸ਼ੂਟਿੰਗ ਤੋਂ ਬ੍ਰੇਕ ਲਿਆ ਹੈ। ਖ਼ਬਰ ਅਨੁਸਾਰ ਗੀਤਾ ਜਿਵੇਂ ਹੀ ਬਿਹਤਰ ਮਹਿਸੂਸ ਕਰੇਗੀ ਵੈਸੇ ਹੀ ਉਹ ਸ਼ੋਅ ਨੂੰ ਦੁਬਾਰਾ ਜੁਆਇਨ ਕਰ ਲਵੇਗੀ।

ਇਹ ਫੇਮਸ ਕੋਰਿਓਗ੍ਰਾਫਰ ਆਉਣਗੇ ਨਜ਼ਰ…

 

 

ਵੈਸੇ ਸੋਨੀ ਟੀਵੀ ਨੇ ਆਪਣੇ ਅਪਕਮਿੰਗ ਐਪੀਸੋਡ ਦਾ ਪ੍ਰੋਮੋ ਜਾਰੀ ਕੀਤਾ ਹੈ, ਜਿਸ ’ਚ ਗੀਤਾ ਕਪੂਰ ਦੀ ਥਾਂ ਫੇਮਸ ਕੋਰਿਓਗ੍ਰਾਫਰ ਅਤੇ ਉਨ੍ਹਾਂ ਦੇ ਦੋਸਤ ਟੇਰੇਂਸ ਲੁਈਸ ਨਜ਼ਰ ਆ ਰਹੇ ਹਨ। ਪ੍ਰੋਮੋ ’ਚ ਅਨੁਰਾਗ ਬਾਸੂ ਦੇ ਨਾਲ ਟੇਰੇਂਸ ਸ਼ੋਅ ਜੱਜ ਕਰਦੇ ਅਤੇ ਬੱਚਿਆਂ ਦੀ ਤਾਰੀਫ਼ ਕਰਦੇ ਦਿਸ ਰਹੇ ਹਨ। ਉਥੇ ਹੀ ਇਸ ਹਫ਼ਤੇ ਸ਼ੋਅ ’ਚ ਸ਼ਿਲਪਾ ਦੀ ਥਾਂ ਬਾਲੀਵੁੱਡ ਐਕਟਰ ਜੈਕੀ ਸ਼ਰਾਫ ਅਤੇ ਸੰਗੀਤਾ ਬਿਜਲਾਨੀ ਨਜ਼ਰ ਆਉਣਗੇ।

Related posts

ਅਮਿਤਾਭ ਬੱਚਨ ਨੂੰ ਅੱਜ ਦਾਦਾ ਸਾਹਿਬ ਫਾਲਕੇ ਐਵਾਰਡ

On Punjab

ਅਕਸ਼ੇ ਕੁਮਾਰ ਨੂੰ ਮਿਲਿਆ ਬੈਸਟ ਫਿਲਮ ਦਾ ਐਵਾਰਡ,ਇਹ ਹੈ ਪੂਰੀ ਲਿਸਟ

On Punjab

ਘਰੋਂ ਭੱਜ ਕੇ ਵਿਆਹ ਕਰਵਾਉਣਾ ਚਾਹੁੰਦੀ ਸੀ ਕਰੀਨਾ ਕਪੂਰ ਖਾਨ

On Punjab