39.96 F
New York, US
December 13, 2024
PreetNama
ਖਾਸ-ਖਬਰਾਂ/Important News

Shiv Sena Leader Murder: ਰੀਤੀ ਰਿਵਾਜ ਨਾਲ ਹੋਇਆ ਸੁਧੀਰ ਸੂਰੀ ਦਾ ਸਸਕਾਰ,ਓਪੀ ਸੋਨੀ ਸਮੇਤ ਕਈ ਭਾਜਪਾ ਆਗੂ ਸਨ ਮੌਜੂਦ

ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਦਾ ਸਸਕਾਰ ਪੂਰੇ ਰੀਤੀ ਰਿਵਾਜ ਨਾਲ ਹੋਇਆ। ਸੂਰੀ ਦੀ ਮ੍ਰਿਤਕ ਦੇਹ ਨੂੰ ਦੁਰਗਿਆਨਾ ਮੰਦਰ ਵਿੱਚ ਪੂਰੀ ਪੁਲਿਸ ਸੁਰੱਖਿਆ ਨਾਲ ਲਿਆਂਦਾ ਗਿਆ । ਜਿਥੇ ਪੂਰੇ ਰੀਤੀ ਰਿਵਾਜ ਨਾਲ ਸੂਰੀ ਦਾ ਸਸਕਾਰ ਕੀਤਾ ਗਿਆ। ਸਸਕਾਰ ਸਮੇਂ ਓਪੀ ਸੋਨੀ ਸਮੇਤ ਕਈ ਭਾਜਪਾ ਆਗੂ ਮੌਜੂਦ ਸਨ।

ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਤੇ ਸੂਰੀ ਦੇ  ਪਰਿਵਾਰਕ ਮੈਂਬਰਾਂ ਦੇ ਨਾਲ ਲਗਾਤਾਰ ਚੱਲ ਰਹੀ ਗੱਲਬਾਤ ਦੇ ਚਲਦੇ ਸਸਕਾਰ ਦੇ ਸਮੇਂ ਵਿਚ ਫੇਰ ਬਦਲ ਕੀਤਾ ਜਾ ਰਿਹਾ ਹੈ। ਸ਼ਿਵ ਸੈਨਾ ਟਕਸਾਲੀ ਦੇ ਪੰਜਾਬ ਪ੍ਰਧਾਨ ਕੌਸ਼ਲ ਕੁਮਾਰ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੇ ਪੰਜਾਬ ਤੋਂ ਆਉਣ ਵਾਲੇ ਵੱਖ ਵੱਖ ਸ਼ਿਵ ਸੈਨਿਕਾਂ ਨੂੰ ਪੰਜਾਬ ਪੁਲਿਸ ਵਲੋਂ ਨਜ਼ਰ ਬੰਦ ਕੀਤਾ ਗਿਆ ਸੀ ਅਤੇ ਅੰਮ੍ਰਿਤਸਰ ਸ਼ਹਿਰ ਦੇ ਵੀ ਕਈ ਸ਼ਿਵ ਸੈਨਿਕਾਂ ਨੂੰ ਵੀ ਨਜ਼ਰ ਬੰਦ ਕੀਤਾ ਗਿਆ ਸੀ, ਜਿਨ੍ਹਾਂ ਨੂੰ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਦੇ ਕਹਿਣ ਮੁਤਾਬਕ ਘਰੋਂ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਸੂਰੀ ਦੇ ਘਰੋਂ 4 ਨੌਜਵਾਨਾਂ ਨੇ ਮੋਢਿਆਂ ਤੇ ਚੁੱਕ ਕੇ ਘਰ ਦੇ ਕੋਲ ਮੰਦਰ ਵਿਚ ਸੂਰੀ ਦੀ ਦੇਹ ਨੂੰ ਮੱਥਾ ਟਕਾਇਆ ਤੇ ਸੂਰੀ ਅਮਰ ਰਹੇ ਦੇ ਨਾਅਰੇ ਲਗਾਉਂਦੇ ਹੋਏ ਛਵ ਯਾਤਰਾ ਸ਼ੁਰੂ ਕੀਤੀ। ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਕੋਈ ਵੀ ਭੜਕਾਊ ਬਿਆਨ ਨਾ ਦੇਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋ ਸਕੇ। ਜੇਕਰ ਕੋਈ ਵੀ ਭੜਕਾਊ ਬਿਆਨ ਦੇਵੇਗਾ ਤਾਂ ਪਰਿਵਾਰਕ ਮੈਂਬਰ ਉਸਦਾ ਸਾਥ ਨਹੀਂ ਦੇਵੇਗਾ।

Related posts

ਅਮਰੀਕਾ ਨੇ ਭਾਰਤ ਨੂੰ ਦਿੱਤੀ ਚੇਤਾਵਨੀ , ਪਾਕਿਸਤਾਨ ਕਰ ਰਿਹਾ ਹੈ ਅੱਤਵਾਦੀ ਹਮਲੇ ਦੀ ਤਿਆਰੀ

On Punjab

ਅਮਰੀਕਾ, ਕੈਨੇਡਾ ਤੇ ਇੰਗਲੈਂਡ ਨੇ ਰੂਸ ‘ਤੇ ਲਾਏ ਕੋਰੋਨਾ ਵੈਕਸੀਨ ਰਿਸਰਚ ਚੋਰੀ ਦੇ ਇਲਜ਼ਾਮ

On Punjab

Russia Ukraine War Videos: ਯੂਕਰੇਨ ‘ਤੇ ਰੂਸ ਦੇ ਹਮਲੇ ਨੇ ਦਿਖਾਏ ਹੈਰਾਨ ਕਰਨ ਵਾਲੇ ਦ੍ਰਿਸ਼

On Punjab