ਅਦਾਕਾਰ ਤੇ ਬਿੱਗ ਬੌਸ ਵਿਨਰ Siddharth Shukla ਦੀ ਵੀਰਵਾਰ ਨੂੰ ਮੌਤ ਹੋ ਗਈ ਹੈ। ਮੁੰਬਈ ਦੇ ਕੂਪਰ ਹਸਪਤਾਲ ’ਚ Siddharth Shukla ਦੇ ਦੇਹਾਂਤ ਦੀ ਪੁਸ਼ਟੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 40 ਸਾਲਾ Siddharth Shukla ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ। ਸਿਧਾਰਥ ਦੀ ਮੌਤ ਦੀ ਖ਼ਬਰ ਤੋਂ ਹਰ ਕੋਈ ਹੈਰਾਨ ਹੈ ਲੋਕਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਹੈ ਕਿ ਸਿਧਾਰਥ ਹੁਣ ਦੁਨੀਆ ’ਚ ਨਹੀਂ ਰਹੇ। ਸਿਧਾਰਥ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਮੁੰਬਈ ਪੁਲਿਸ ਨੇ ਕੀਤੀ ਹੈ।
ਨਿਊਜ਼ ਏਜੰਸੀ ਏਐੱਨਆਈ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਨੇ ਸਿਧਾਰਥ ਦੇ ਦੇਹਾਂਤ ਦੀ ਖ਼ਬਰ ਨੂੰ ਕਨਫਰਮ ਕੀਤਾ ਹੈ।
ਜਾਣਕਾਰੀ ਮੁਕਾਬਕ ਅਦਾਕਾਰ Siddharth Shukla ਨੇ ਸੋਣ ਤੋਂ ਪਹਿਲਾਂ ਕੋਈ ਦਵਾਈ ਖਾਂਦੀ ਸੀ ਪਰ ਉਸ ਤੋਂ ਬਾਅਦ ਉਹ ਉੱਠ ਨਹੀਂ ਸਕੇ। ਹਸਪਤਾਲ ਨੇ ਬਾਅਦ ’ਚ ਪੁਸ਼ਟੀ ਕੀਤੀ ਹੈ ਕਿ Siddharth ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਅਦਾਕਾਰ ਦੇ ਫੈਨਜ਼ ‘ਚ ਸੋਗ ਦੀ ਲਹਿਰ ਹੈ। ਸਿਧਾਰਥ ਸ਼ੁਕਲਾ ਦੇ ਅਚਾਨਕ ਦੇਹਾਂਤ ਨਾਲ ਪੂਰੇ ਬਾਲੀਵੁੱਡ ਤੇ ਟੀਵੀ ਇੰਡਸਟਰੀ ਸੋਗ ’ਚ ਹੈ। ਤਮਾਮ ਅਦਾਕਾਰ ਤੇ ਅਦਾਕਾਰਾਂ ਦੁਆਰਾ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਬਿੱਗ ਬੌਸ ਤੇ ਖਤਰੋਂ ਕੇ ਖਿਲਾੜੀ ਦੇ ਜੇਤੂ ਰਹੇ ਹਨ
ਟੀਵੀ ਇੰਡਸਟਰੀ ਦਾ ਵੱਡਾ ਨਾਂ ਸਿਧਾਰਥ ਸ਼ੁਕਲਾ ਨੇ Reality Show Bigg Boss ਦਾ 13ਵਾਂ ਸੀਜਨ ਜਿੱਤਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘Khatron Ke Khiladi’ ਦਾ 7ਵਾਂ ਸੀਜਨ ਵੀ ਆਪਣੇ ਨਾਂ ਕੀਤਾ ਸੀ। ਸੀਰੀਅਲ Balika Vadhu ਤੋਂ ਸਿਧਾਰਥ ਸ਼ੁਕਲਾ ਨੇ ਦੇਸ਼ ਦੇ ਘਰ-ਘਰ ’ਚ ਆਪਣੀ ਪਛਾਣ ਬਣਾਈ ਸੀ।
ਮਾਡਲਿੰਗ ਤੋਂ ਕਰੀਅਰ ਦੀ ਕੀਤੀ ਸੀ ਸ਼ੁਰੂਆਤ
ਮੁੰਬਈ ’ਚ 12 ਦਸੰਬਰ 1980 ਨੂੰ ਜਨਮੇ ਸਿਧਾਰਥ ਸ਼ੁਕਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਦੇ ਤੌਰ ’ਤੇ ਕੀਤੀ ਸੀ। ਸਾਲ 2004 ’ਚ ਉਨ੍ਹਾਂ ਨੇ ਟੀਵੀ ਤੋਂ ਆਪਣੀ Acting ਦੀ ਸ਼ੁਰੂਆਤ ਕੀਤੀ ਸੀ। 2008 ’ਚ ‘ਬਾਬੁਲ ਕਾ ਆਂਗਨ ਛੂਟੇ ਨਾ’ ਨਾਂ ਦੇ ਟੀਟੀ ਸੀਰੀਅਲ ’ਚ ਦਿਖੇ ਸਨ ਪਰ ਉਨ੍ਹਾਂ ਦੀ ਅਸਲੀ ਸੀਰੀਅਲ ਬਾਲਿਕਾ ਵਧੂ ਸੀਰੀਅਲ ਤੋਂ ਬਣੀ ਸੀ ਜਿਸ ਨੇ ਉਨ੍ਹਾਂ ਨੂੰ ਘਰ-ਘਰ ਤਕ ਪਹੁੰਚਾ ਦਿੱਤਾ ਸੀ।
ਵੀ ਇੰਡਸਟਰੀ ’ਚ ਸਫਲਤਾ ਤੋਂ ਬਾਅਦ ਸ਼ੁਕਲਾ ਨੇ ਬਾਲੀਵੁੱਡ ਦਾ ਵੀ ਰੁਖ਼ ਕੀਤਾ। ਸਾਲ 2014 ’ਚ ਆਈ Humpty Sharma Ki Dulhania ਫਿਲਮ ’ਚ ਉਹ ਦਿਖਾਈ ਦਿੱਤੇ। ਇਸ ਸਾਲ (2021) ਉਨ੍ਹਾਂ ਦੀ Broken but beautiful ਨਾਂ ਦੀ ਵੈੱਬ ਸੀਰੀਜ ਆਈ ਸੀ। ਜੋ ਕਾਫੀ ਚਰਚਾ ’ਚ ਸੀ।
ਸਦਮੇ ’ਚ ਟੀਵੀ ਇੰਡਸਟਰੀ
ਟੀਵੀ ਇੰਡਸਟਰੀ ਵੱਲੋਂ ਸਿਧਾਰਥ ਸ਼ੁਕਲਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਅਦਾਕਾਰ ਸਨਾ ਖ਼ਾਨ ਨੇ ਕਿਹਾ ਉਨ੍ਹਾਂ ਨੂੰ ਇਸ ਗੱਲ ’ਤੇ ਯਕੀਨ ਨਹੀਂ ਹੋ ਰਿਹਾ, ਇਹ ਹੈਰਾਨ ਕਰਨ ਵਾਲਾ ਹੈ। ਪਹਿਲਾਂ ਮੈਨੂੰ ਇਸ ਖ਼ਬਰ ’ਤੇ ਯਕੀਨ ਨਹੀਂ ਸੀ ਹੋਇਆ ਪਰ ਹੁਣ ਕਨਫਰਮ ਹੋ ਗਿਆ ਹੈ ਤਾਂ ਹੈਰਾਨ ਹਾਂ