ਦਿੱਲੀ ਦੇ ਛਤਰਪੁਰ ’ਚ ਸ਼ਰਧਾ ਕਤਲ ਕਾਂਡ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਛਤਰਪੁਰ ’ਚ 28 ਸਾਲਾ ਆਫਤਾਬ ਅਮੀਨ ਪੂਨਾਵਾਲਾ ਨੇ ਬਰਹਿਮੀ ਦੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਉਸ ਨੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ (28) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਆਰੀ ਨਾਲ 35 ਟੁਕੜਿਆਂ ’ਚ ਕੱਟ ਕੇ ਫਰਿੱਜ ’ਚ ਰੱਖਿਆ ਅਤੇ ਦੋ ਮਹੀਨਿਆਂ ਤਕ ਇਨ੍ਹਾਂ ਟੁਕੜਿਆਂ ਨੂੰ ਮਹਿਰੌਲੀ ਦੇ ਜੰਗਲ ਵਿਚ ਇਕ-ਇਕ ਕਰਕੇ ਸੁੱਟਦਾ ਰਿਹਾ। ਦੋਸ਼ੀ ਨੂੰ ਸੋਮਵਾਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।
ਆਫਤਾਬ ਨੂੰ ਲੈ ਕੇ ਮਹਿਰੌਲੀ ਦੇ ਜੰਗਲ ’ਚ ਪਹੁੰਚੀ ਦਿੱਲੀ ਪੁਲਿਸ
ਪੁਲਿਸ ਮਾਮਲੇ ਦੀ ਤਹਿ ਤਕ ਜਾਣ ਲਈ ਜਾਂਚ ਵਿਚ ਲੱਗੀ ਹੋਈ ਹੈ। ਇਸ ਤਹਿਤ ਅੱਜ ਯਾਨੀ ਮੰਗਲਵਾਰ ਨੂੰ ਪੁਲਿਸ ਸ਼ਰਧਾ ਦੇ ਪਿੰਜਰ ਨੂੰ ਲੱਭਣ ਲਈ ਮਹਿਰੌਲੀ ਦੇ ਜੰਗਲ ’ਚ ਪਹੁੰਚ ਗਈ ਹੈ, ਜਿੱਥੇ ਆਫਤਾਬ ਨੇ ਇਕ-ਇਕ ਕਰਕੇ ਉਸ ਦੀ ਲਾਸ਼ ਦੇ ਟੁਕੜੇ ਸੁੱਟੇ ਸਨ। ਇੱਥੇ ਪੁਲਿਸ ਨੂੰ ਜਾਂਚ ਦੌਰਾਨ ਸ਼ਰਧਾ ਦੇ ਸਰੀਰ ਦੇ ਟੁਕੜੇ ਮਿਲੇ ਹਨ। ਪੁਲਿਸ ਨੇ ਉਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਉੱਥੇ ਹੀ ਪੁਲਿਸ ਨੇ ਆਫਤਾਬ ਅਤੇ ਸ਼ਰਧਾ ਦੇ ਦੋਸਤਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਸ਼ਰਧਾ ਦੇ ਪਿਤਾ ਨੇ ਕਿਹਾ- ਆਫਤਾਬ ਨੂੰ ਦਿੱਤੀ ਜਾਵੇ ਮੌਤ ਦੀ ਸਜ਼ਾ
ਸ਼ਰਧਾ ਵਾਕਰ ਦੇ ਪਿਤਾ ਨੇ ਹੱਤਿਆ ਦੇ ਦੋਸ਼ੀ ਆਫਤਾਬ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਸਰਧਾ ਦੇ ਪਿਤਾ ਨੇ ਇਸ ਕਤਲ ਪਿੱਛੇ ਲਵ ਜ਼ਿਹਾਦ ਦਾ ਖਦਸ਼ਾ ਜਤਾਇਆ ਹੈ। ਅਸੀਂ ਆਫਤਾਬ ਲਈ ਮੌਤ ਦੀ ਸਜ਼ਾ ਦੀ ਮੰਗ ਕਰਦੇ ਹਾਂ।
ਛਤਰਪੁਰ ’ਚ ਮਿਲੀ ਸ਼ਰਧਾ ਦੀ ਮੋਬਾਈਲ ਲੋਕੇਸ਼ਨ
ਸ਼ਰਧਾ ਦੇ ਮੋਬਾਈਲ ਫੋਨ ਦੀ ਲੋਕੇਸਨ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਮਹਿਰੌਲੀ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ ਅਤੇ ਮਾਮਲੇ ਦਾ ਪਰਦਾਫਾਸ਼ ਹੋ ਗਿਆ।
ਹੋਰ ਔਰਤ ਨੂੰ ਕਮਰੇ ’ਚ ਲਿਆਇਆ ਸੀ ਆਫਤਾਬ
ਆਪਣੀ ਪ੍ਰੇਮਿਕਾ ਸ਼ਰਧਾ ਵਾਕਰ ਦੇ ਕਤਲ ਤੋਂ ਬਾਅਦ ਆਫਤਾਬ ਪੂਨਾਵਾਲਾ ਆਪਣੀ ਇਕ ਗਰਲਫ੍ਰੈਂਡ ਨੂੰ ਡੇਟ ਲਈ ਆਪਣੇ ਕਮਰੇ ’ਚ ਲੈ ਕੇ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੇਮਿਕਾ ਜੂਨ-ਜੁਲਾਈ ’ਚ ਦੋ ਵਾਰ ਉਸ ਦੇ ਘਰ ਆਈ ਸੀ।
ਫਰਿੱਜ ’ਚ ਹਰ ਰੋਜ਼ ਦੇਖਦਾ ਸੀ ਸ਼ਰਧਾ ਦਾ ਚਿਹਰਾ
ਆਫਤਾਬ ਨੇ 18 ਮਈ ਨੂੰ ਪਹਿਲਾਂ ਸ਼ਰਧਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਫਿਰ ਉਸ ਦੀ ਲਾਸ਼ ਦੇ 35 ਟੁਕੜੇ ਕਰ ਕੇ ਰਾਤ ਨੂੰ ਮਹਿਰੌਲੀ ਦੇ ਜੰਗਲ ’ਚ ਸੁੱਟਦਾ ਰਿਹਾ। ਮੁਲਜ਼ਮ ਆਫਤਾਬ ਹਰ ਰੋਜ਼ ਉਸੇ ਕਮਰੇ ਵਿੱਚ ਸੌਂਦਾ ਸੀ, ਜਿੱਥੇ ਉਸ ਨੇ ਸ਼ਰਧਾ ਦਾ ਕਤਲ ਕਰ ਕੇ ਲਾਸ਼ ਦੇ ਟੁਕੜੇ ਕੀਤੇ ਸਨ। ਟੁਕੜਿਆਂ ਨੂੰ ਫਰਿੱਜ ਵਿਚ ਰੱਖਣ ਤੋਂ ਬਾਅਦ ਉਹ ਹਰ ਰੋਜ਼ ਸਰਧਾ ਦਾ ਚਿਹਰਾ ਦੇਖਦਾ ਸੀ।
ਮਾਂ ਨੇ ਕਿਹਾ ਸੀ- ਵਾਪਸ ਆ ਜਾਓ ਬੇਟੀ, ਅਜੇ ਸਮਾਂ ਹੈ
ਸ਼ਰਧਾ ਦੇ ਪਿਤਾ ਵਿਕਾਸ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਆਫਤਾਬ ਨੇ ਸ਼ਰਧਾ ਨਾਲ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਉਸ ਨੇ ਘਰ ਆ ਕੇ ਆਪਣੀ ਮਾਂ ਨੂੰ ਆਫਤਾਬ ਦੀ ਬੇਰਹਿਮੀ ਬਾਰੇ ਦੱਸਿਆ। ਇਸ ’ਤੇ ਮਾਂ ਨੇ ਇਕ ਵਾਰ ਫਿਰ ਉਸ ਨੂੰ ਸਮਝਾਇਆ ਅਤੇ ਕਿਹਾ ਕਿ ਅਜੇ ਵੀ ਸਮਾਂ ਹੈ, ਬੇਟੀ ਵਾਪਸ ਆ ਜਾਓ।