ਟੀਵੀ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਵੇਤਾ ਤਿਵਾਰੀ ਇਨ੍ਹੀਂ ਦਿਨੀਂ ਸਟੰਟ ਬੇਸਡ ਸ਼ੋਅ ‘ਖ਼ਤਰੋਂ ਕੇ ਖਿਲਾੜੀ 11’ ਨੂੰ ਲੈ ਕੇ ਕਾਫੀ ਚਰਚਾ ’ਚ ਹੈ। ‘ਖ਼ਤਰੋਂ ਕੇ ਖਿਲਾੜੀ 11’ ਨੂੰ ਲੈ ਕੇ ਇਨ੍ਹੀਂ ਦਿਨੀਂ ਦਰਸ਼ਕਾਂ ’ਚ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਸ਼ਵੇਤਾ ਇਨ੍ਹੀਂ ਦਿਨੀਂ ਸ਼ੋਅ ’ਚ ਹਿੱਸਾ ਲੈਣ ਲਈ ਸਾਊਥ ਅਫਰੀਕਾ ਦੀ ਰਾਜਧਾਨੀ ਕੇਪਟਾਊਨ ’ਚ ਹੈ ਅਤੇ ਸ਼ੂਟਿੰਗ ਕਰ ਰਹੀ ਹੈ। ਕੇਪਟਾਊਨ ਤੋਂ ਲਗਾਤਾਰ ਸਾਰੇ ਕੰਟੈਸਟੈਂਟ ਆਪਣੇ ਫੋਟੋਜ਼ ਅਤੇ ਵੀਡੀਓਜ਼ ਪੋਸਟ ਕਰਦੇ ਨਜ਼ਰ ਆ ਰਹੇ ਹਨ। ਇਸੀ ਦੌਰਾਨ ਹੁਣ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਹੈ। ਇਸ ਗੱਲ ਨੂੰ ਲੈ ਕੇ ਪਲਕ ਦੇ ਫੈਨਜ਼ ’ਚ ਖਲਬਲੀ ਮਚੀ ਹੋਈ ਹੈ।
ਪਲਕ ਤਿਵਾਰੀ ਆਪਣੀ ਮਾਂ ਸ਼ਵੇਤਾ ਤਿਵਾਰੀ ਦੀ ਤਰ੍ਹਾਂ ਹੀ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀ ਹਾਟ ਐਂਡ ਸਿਜ਼ਲਿੰਗ ਤਸਵੀਰਾਂ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਹੈ। ਉਥੇ ਹੀ ਉਨ੍ਹਾਂ ਦੇ ਫੈਨਜ਼ ਨੂੰ ਵੀ ਸਟਾਰਕਿਡ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਸੋਸ਼ਲ ਮੀਡੀਆ ’ਤੇ ਪਲਕ ਤਿਵਾਰੀ ਦੇ ਲੱਖਾਂ ਫਾਲੋਅਰਜ਼ ਹਨ, ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਪਲੇਟਫਾਰਮ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਪਰ ਹੁਣ ਅਚਾਨਕ ਪਲਕ ਦਾ ਇਸ ਤਰ੍ਹਾਂ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦੇਣਾ ਉਨ੍ਹਾਂ ਦੇ ਫੈਨਜ਼ ਨੂੰ ਪਰੇਸ਼ਾਨ ਕਰ ਰਿਹਾ ਹੈ।ਦੱਸ ਦੇਈਏ ਕਿ ਇਸ ਪ੍ਰਾਈਵੇਟ ਅਕਾਊਂਟ ਨੂੰ ਉਨ੍ਹਾਂ ਦੀ ਮਾਂ ਸ਼ਵੇਤਾ ਤਿਵਾਰੀ ਵੀ @palaktt ਨਾਮ ਦੇ ਇਸ ਪ੍ਰਾਈਵੇਟ ਅਕਾਊਂਟ ਨੂੰ ਫਾਲੋ ਕਰ ਰਹੀ ਹੈ। ਇਹੀ ਨਹੀਂ ਇਸ ਤੋਂ ਇਲਾਵਾ ਮਰਹੂਮ ਅਦਾਕਾਰ ਇਰਫਾਨ ਖਾਨ ਦੇ ਬੇਟੇ ਬਾਬਿਲ ਖਾਨ ਅਤੇ ਐਕਟਰੈੱਸ ਸੁਸ਼ਮਿਤਾ ਸੇਨ ਦੀ ਬੇਟੀ ਰੇਨੀ ਸੇਨ ਵੀ ਫਾਲੋ ਕਰਦੇ ਹਨ। ਪਲਕ ਦਾ ਇਸ ਤਰ੍ਹਾਂ ਆਪਣਾ ਅਕਾਊਂਟ ਡਿਲੀਟ ਕਰਨ ਦਾ ਕਾਰਨ ਉਨ੍ਹਾਂ ਦੀ ਮਾਂ ਸ਼ਵੇਤਾ ਤੇ ਉਨ੍ਹਾਂ ਦੇ ਪਤੀ ਅਭਿਨਵ ਕੋਹਲੀ ’ਚ ਵੱਧਦੇ ਵਿਵਾਦ ਨੂੰ ਮੰਨਿਆ ਜਾ ਰਿਹਾ ਹੈ