PreetNama
ਸਿਹਤ/Health

Side Effect of Salt: ਕੀ ਤੁਸੀਂ ਵੀ ਜ਼ਿਆਦਾ ਨਮਕ ਤਾਂ ਨਹੀਂ ਖਾਂਦੇ? WHO ਦੇ ਮੁਤਾਬਕ ਕਿੰਨਾ ਨਮਕ ਖਾਣਾ ਹੈ ਜ਼ਰੂਰੀ, ਜਾਣੋ ਉਸ ਦੇ ਸਾਈਡ ਇਫੈਕਟ

ਨਮਕ ਦੇ ਬਿਨਾ ਖਾਣੇ ਦਾ ਸਵਾਦ ਅਧੂਰਾ ਹੈ, ਤੁਸੀਂ ਖਾਣਾ ਕਿੰਨਾ ਵੀ ਵਧੀਆ ਕਿਉਂ ਨਾ ਬਣਾ ਲਓ, ਜਦੋਂ ਤਕ ਉਸ ’ਚ ਨਮਕ ਨਹੀਂ ਹੋਵੇਗਾ ਤਾਂ ਖਾਣੇ ’ਚ ਸਵਾਦ ਨਹੀਂ ਰਹੇਗਾ। ਅਸੀਂ ਲੋਕ ਨਮਕ ਜ਼ਿਆਦਾ ਖਾਣ ਦੇ ਆਦੀ ਹੋ ਗਏ ਹਨ, ਜਿੰਨੀ ਸਾਡੀ ਰੋਜ਼ਾਨਾ ਦੀ ਜ਼ਰੂਰਤ ਹੈ, ਉਸ ਤੋਂ ਜ਼ਿਆਦਾ ਨਮਕ ਅਸੀਂ ਲੋਕ ਖਾਂਦੇ ਹਾਂ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਅਨੁਸਾਰ ਭਾਰਤ ’ਚ ਲੋਕ ਜ਼ਿਆਦਾ ਨਮਕ ਦਾ ਸੇਵਨ ਕਰਦੇ ਹਨ, ਜਿਸ ਦੀ ਵਜ੍ਹਾ ਨਾਲ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਨਮਕ ਦਾ ਜ਼ਿਆਦਾ ਸੇਵਨ ਕਰਨ ਨਾਲ ਹਾਈ ਬਲਡ ਪ੍ਰੈਸ਼ਰ, ਹਾਰਟ ਅਟੈਕ, ਸਟ੍ਰੋਕ ਤੇ ਦਿਲ ਨਾਲ ਸਬੰਧਿਤ ਕਈ ਬਿਮਾਰੀਆਂ ਹੋਣ ਦਾ ਖ਼ਤਰ ਵਧ ਜਾਂਦਾ ਹੈ। ਆਓ ਜਾਣਦੇ ਹਾਂ ਕਿ ਇਸ ਤੰਦਰੁਸਤ ਇਨਸਾਨ ਲਈ ਕਿੰਨਾ ਨਮਕ ਦਾ ਸੇਵਨ ਜ਼ਰੂਰੀ ਹੈ ਤੇ ਇਸ ਦੇ ਜ਼ਿਆਦਾ ਸੇਵਨ ਨਾਲ ਕਿਹੜੇ-ਕਿਹੜੇ ਸਿਹਤ ਨੂੰ ਨੁਕਸਾਨ ਪਹੁੰਚ ਸਕਦੇ ਹਨ।

ਹੈਲਥ ਲਈ ਕਿੰਨਾ ਨਮਕ ਹੈ ਜ਼ਰੂਰੀ

ਡਬਲਯੂਐੱਚਓ ਅਨੁਸਾਰ ਇਕ ਤੰਦਰੁਸਤ ਇਨਸਾਨ ਨੂੰ ਰੋਜ਼ਾਨਾ 5 ਗ੍ਰਾਮ ਤੋਂ ਜ਼ਿਆਦਾ ਨਮਕ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇ ਸਰੀਰ ’ਚ ਜ਼ਿਆਦਾ ਮਾਤਰਾ ’ਚ ਸੋਡੀਅਮ ਤੇ Potassium ਜਾਂਦਾ ਹੈ ਤਾਂ ਇਸ ਨਾਲ ਹਾਈ ਬਲਡ ਪ੍ਰੈਸ਼ਰ ਤੇ ਹਾਰਟ ਡਿਜੀਜ ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ। ਹਰ ਹਾਲ ’ਚ ਨਮਕ ਦਾ ਇਸਤੇਮਾਲ 5 ਗ੍ਰਾਮ ਤੋਂ ਘੱਟ ਹੋਣਾ ਚਾਹੀਦਾ ਹੈ। ਡਬਲਯੂਐੱਚਓ ਅਨੁਸਾਰ ਲੋਕ 9 ਤੋਂ 12 ਗ੍ਰਾਮ ਰੋਜ਼ਾਨਾ ਨਮਕ ਭੋਜਨ ਦੇ ਨਾਲ ਖਾਂਦੇ ਹਨ ਜੋ ਸਿਹਤ ਨੂੰ ਨੁਕਾਸਨ ਪਹੁੰਚਾ ਰਿਹਾ ਹੈ। ਡਬਲਯੂਐੱਚਓ ਦੇ ਹਾਲ ਹੀ ਦੇ ਅਧਿਐਨ ’ਚ ਕਿਹਾ ਗਿਆ ਹੈ ਕਿ ਨਮਕ ਖਾਣ ਨਾਲ ਹਰ ਸਾਲ 30 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਡਬਲਯੂਐੱਚਓ ਦਾ ਕਹਿਣਾ ਹੈ ਕਿ ਜੇ ਵਿਸ਼ਵ ਦੇ ਲੋਕ ਨਮਕ ਦੀ ਮਾਤਰਾ ’ਚ ਕਮੀ ਲਿਆਉਣ ’ਚ ਸਮਰੱਥ ਹੋ ਜਾਣ ਤਾਂ ਘੱਟ ਤੋਂ ਘੱਟ 25 ਲੱਖ ਮੌਤਾਂ ਨੂੰ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਨਮਕ ਨਾਲ ਸਰੀਰ ’ਤੇ ਹਾਨੀਕਾਰਕ ਪ੍ਰਭਾਵ

 

– ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਕਿਡਨੀ ’ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ। ਜੇ ਸਰੀਰ ’ਚ ਜ਼ਿਆਦਾ ਸੋਡੀਅਮ ਹੋ ਜਾਵੇ ਤਾਂ ਇਸ ਨੂੰ ਪਚਾਉਣ ਲਈ ਕਿਡਨੀ ਨੂੰ ਜ਼ਿਆਦਾ ਮਹਿਨਤ ਕਰਨੀ ਪੈਂਦੀ ਹੈ।

 

– ਜ਼ਿਆਦਾ ਨਮਕ ਦੇ ਸੇਵਨ ਨਾਲ ਪੇਟ ਫੁੱਲਣ ਦੀ ਸਮੱਸਿਆ ਵੀ ਰਹਿੰਦੀ ਹੈ।

 

– ਜ਼ਿਆਦਾ ਨਮਕ ਦੇ ਸੇਵਨ ਨਾਲ ਚਿਹਰਾ ਪਫੀ ਰਹਿੰਦਾ ਹੈ।

 

– ਜ਼ਿਆਦਾ ਨਮਕ ਦਾ ਇਸਤੇਮਾਲ ਕਰਨ ਨਾਲ ਹੱਥਾਂ-ਪੈਰਾਂ ’ਚ ਸੋਜ਼ ਆ ਸਕਦੀ ਹੈ।

 

– ਹਾਈ ਬਲਡ ਪ੍ਰੈਸ਼ਰ ਤੇ ਦਿਲ ਨਾਲ ਸਬੰਧਿਤ ਬਿਮਾਰੀਆਂ ਪੈਦਾ ਕਰ ਸਕਦਾ ਹੈ ਜ਼ਿਆਦਾ ਨਮਕ ਦਾ ਸੇਵਨ।

Related posts

ਜਾਣੋ ਇਲਾਇਚੀ ਖਾਣ ਦੇ ਇਨ੍ਹਾਂ ਫਾਇਦਿਆਂ ਬਾਰੇ

On Punjab

ਜਾਣੋ ਤੁਹਾਡੀ ਸਿਹਤ ਕਿਹੜਾ ਸਲਾਦ ਹੈ ਜ਼ਰੂਰੀ ?

On Punjab

ਕਣਕ ਦੀ ਰੋਟੀ ਨਾਲ ਠੀਕ ਕਰੋ ਲੱਕ ਦਰਦ

On Punjab