ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਮਾਨੋ ਖੋ ਗਈ ਹੋਵੇ। ਸ਼ਹਿਨਾਜ਼ ਭਾਵੇਂ ਹੀ ਸ਼ੂਟਿੰਗ ‘ਤੇ ਵਾਪਸ ਆ ਗਈ ਹੋਵੇ ਪਰ ਉਸ ਦੇ ਚਿਹਰੇ ‘ਤੇ ਉਦਾਸੀ ਦੀ ਝਲਕ ਸਾਫ ਨਜ਼ਰ ਆ ਰਹੀ ਹੈ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਪੂਰੀ ਤਰ੍ਹਾਂ ਗਾਇਬ ਹੋ ਗਈ ਸੀ। ਨਾ ਤਾਂ ਉਹ ਸੋਸ਼ਲ ਮੀਡੀਆ ‘ਤੇ ਐਕਟਿਵ ਸੀ ਤੇ ਨਾ ਹੀ ਕਿਤੇ ਨਜ਼ਰ ਆ ਰਹੀ ਸੀ। ਹਾਲਾਂਕਿ, ਸ਼ਹਿਨਾਜ਼ ਆਪਣੀ ਫਿਲਮ ਦੀ ਰਿਲੀਜ਼ ਡੇਟ ਦੇ ਆਲੇ-ਦੁਆਲੇ ਦੁਬਾਰਾ ਕੰਮ ‘ਤੇ ਵਾਪਸ ਆ ਗਈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ‘ਤੇ ਵੀ ਮੁੜ ਸਰਗਰਮ ਹੋ ਗਈ ਹੈ
ਸਿਧਾਰਥ ਦੀ ਮੌਤ ਦੇ 57 ਦਿਨਾਂ ਬਾਅਦ ਸ਼ਹਨਾਜ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਪਹਿਲਾ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ ਨਾਲ ਹੀ ਸ਼ਹਨਾਜ਼ ਨੇ ਐਨਾਲ ਵੀ ਕੀਤਾ ਹੈ। ਦਰਅਸਲ ਸ਼ਹਨਾਜ਼ ਕੱਲ੍ਹ ਭਾਵ 29 ਅਕਤੂਬਰ ਨੂੰ ਗਾਣਾ ਰਿਲੀਜ਼ ਕਰਨ ਵਾਲੀ ਹੈ। ਇਹ ਗਾਣਾ ਸ਼ਹਨਾਜ਼ ਰਿਲੀਜ਼ ਕਰਨ ਵਾਲੀ ਹੈ। ਇਹ ਗਾਣਾ ਸ਼ਹਨਾਜ਼ ਨੇ ਸਿਧਾਰਥ ਨੂੰ dedicated ਕੀਤਾ ਹੈ ਗਾਣੇ ਦੇ ਬੋਲ ਹਨ ‘ਤੂੰ ਯਹੀ ਹੈ..।’ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤਾ ਹੈ ਜਿਸ ਵਿਚ ਸਿਡ ਤੇ ਉਹ ਖੁੱਲ੍ਹ ਕੇ ਹੱਸਦੇ ਨਜ਼ਰ ਆ ਰਹੇ ਹਨ। ਪੋਸਟਰ ‘ਤੇ ਲਿਖਿਆ ਹੈ ‘ਤੂੰ ਯਹੀ ਹੈ.. ਸਿਧਾਰਥ ਸ਼ੁਕਲਾ ਨੂੰ ਮੇਰਾ Tribute’ ਇਸ ਫੋਟੋ ਨੂੰ ਸ਼ੇਅਰ ਕਰਨ ਦੇ ਨਾਲ ਸ਼ਹਨਾਜ਼ ਨੇ ਇਕ ਵਾਰ ਫਿਰ ਪਿਆਰ ਦਾ ਇਜ਼ਹਾਰ ਕੀਤਾ ਹੈ। ਅਦਾਕਾਰਾ ਨੇ ਲਿਖਿਆ ‘ਤੂੰ ਮੇਰਾ ਹੈ ਔਰ…’ ਸਿਧਾਰਥ ਸ਼ੁਕਲਾ।’
Times Of india (TOI) ਨਾਲ ਗੱਲ ਕਰਦੇ ਹੋਏ, ਇਕ ਸੂਤਰ ਨੇ ਕਿਹਾ, ‘ਸ਼ਹਿਨਾਜ਼ ਬਹੁਤ ਸਾਰੀਆਂ ਚੀਜ਼ਾਂ ‘ਚੋਂ ਲੰਘੀ ਹੈ। ਸਭ ਤੋਂ ਪਹਿਲਾਂ ਉਹ ਆਪਣੇ ਦੋਸਤ ਸਿਧਾਰਥ ਲਈ ਉਸ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ। ਇੱਕ ਸ਼ਰਧਾਂਜਲੀ ਜੋ ਹਮੇਸ਼ਾ ਸਾਰਿਆਂ ਦੀ ਯਾਦ ਵਿੱਚ ਰਹੇਗੀ। ਸ਼ਹਿਨਾਜ਼ ਨੇ ਖੁਦ ਇਸ ਗੀਤ ਨੂੰ ਆਪਣੀ ਆਵਾਜ਼ ‘ਚ ਰਿਕਾਰਡ ਕੀਤਾ ਹੈ ਅਤੇ ਖੁਦ ਹੀ ਇਸ ਦਾ ਵੀਡੀਓ ਵੀ ਸ਼ੂਟ ਕੀਤਾ ਹੈ। ਇਸ ਵੀਡੀਓ ‘ਚ ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਅਤੇ ਸਿਧਾਰਥ ਦੇ ‘ਬਿੱਗ ਬੌਸ 13’ ਦੀ ਝਲਕ ਵੀ ਦੇਖਣ ਨੂੰ ਮਿਲੇਗੀ।