ਅੱਜਕੱਲ੍ਹ ਆਮ ਲੋਕ ਹੋਣ ਜਾਂ ਮਸ਼ਹੂਰ ਹਸਤੀਆਂ, ਬਹੁਤ ਸਾਰੇ ਲੋਕਾਂ ਦੀ ਅਚਾਨਕ ਮੌਤ ਹੋ ਚੁੱਕੀ ਹੈ। ਕਾਰਨ ‘ਚ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਚਿੰਤਾ ਦੀ ਗੱਲ ਹੈ ਕਿ ਅਜਿਹੇ ਲੋਕ, ਜਿਨ੍ਹਾਂ ਵਿੱਚ ਕੁਝ ਸਮਾਂ ਪਹਿਲਾਂ ਤੱਕ ਦਿਲ ਦੇ ਦੌਰੇ ਦੇ ਲੱਛਣ ਨਹੀਂ ਸਨ, ਉਹ ਵੀ ਇਸ ਦਾ ਸ਼ਿਕਾਰ ਹੋਏ ਹਨ। ਛੋਟੀ ਉਮਰ ਵਿੱਚ ਲੋਕ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਨੂੰ ਸਾਈਲੈਂਟ ਹਾਰਟ ਅਟੈਕ (Silent Heart Attack) ਕਿਹਾ ਜਾ ਰਿਹਾ ਹੈ। ਸਿਹਤ ਮਾਹਿਰਾਂ ਅਨੁਸਾਰ ਅੱਜ-ਕੱਲ੍ਹ ਦਿਲ ਦੇ ਦੌਰੇ ਦੇ ਜ਼ਿਆਦਾਤਰ ਮਾਮਲੇ ਸਾਈਲੈਂਟ ਹਾਰਟ ਅਟੈਕ ਹੋ ਰਹੇ ਹਨ। ਬਿਨਾਂ ਕਿਸੇ ਦਿਲ ਦੀ ਬਿਮਾਰੀ ਤੋਂ ਵੀ ਸਾਈਲੈਂਟ ਹਾਰਟ ਅਟੈਕ ਦਾ ਖ਼ਤਰਾ ਰਹਿੰਦਾ ਹੈ। ਆਓ ਜਾਣਦੇ ਹਾਂ ਇਹ ਸਾਈਲੈਂਟ ਹਾਰਟ ਅਟੈਕ ਕੀ ਹੈ।
ਸਾਈਲੈਂਟ ਹਾਰਟ ਅਟੈਕ ਕੀ ਹੈ?
ਸਾਈਲੈਂਟ ਹਾਰਟ ਅਟੈਕ ਨੂੰ ਡਾਕਟਰੀ ਭਾਸ਼ਾ ਵਿੱਚ ਸਾਈਲੈਂਟ ਮਾਇਓਕਾਰਡੀਅਲ ਇਨਫਾਰਕਸ਼ਨ (silent myocardial infarction) ਕਿਹਾ ਜਾਂਦਾ ਹੈ। ਇਸ ਵਿੱਚ ਦਿਲ ਦੇ ਦੌਰੇ ਦੀ ਤਰ੍ਹਾਂ ਛਾਤੀ ਵਿੱਚ ਦਰਦ ਨਹੀਂ ਹੁੰਦਾ ਹੈ ਅਤੇ ਅਟੈਕ ਦਾ ਬਿਲਕੁਲ ਪਤਾ ਨਹੀਂ ਚਲਦਾ ਹੈ। ਹਾਲਾਂਕਿ ਕੁਝ ਲੱਛਣ ਜ਼ਰੂਰ ਮਹਿਸੂਸ ਹੁੰਦੇ ਹਨ।
ਸਾਈਲੈਂਟ ਹਾਰਟ ਅਟੈਕ ਵਿੱਚ ਦਰਦ ਕਿਉਂ ਨਹੀਂ ਹੁੰਦਾ
ਸਿਹਤ ਮਾਹਿਰਾਂ ਅਨੁਸਾਰ ਕਈ ਵਾਰ ਦਿਮਾਗ਼ ਵਿੱਚ ਦਰਦ ਦੀ ਭਾਵਨਾ ਨੂੰ ਸੰਚਾਰਿਤ ਕਰਨ ਵਾਲੀ ਨਸਾਂ ਜਾਂ ਰੀੜ੍ਹ ਦੀ ਹੱਡੀ ਵਿੱਚ ਕੋਈ ਸਮੱਸਿਆ ਆ ਜਾਂਦੀ ਹੈ ਜਾਂ ਕਿਸੇ ਮਨੋਵਿਗਿਆਨਕ ਕਾਰਨ ਕਰਕੇ ਵਿਅਕਤੀ ਦਰਦ ਦੀ ਪਛਾਣ ਨਹੀਂ ਕਰ ਪਾਉਂਦਾ। ਬੁਢਾਪੇ ਜਾਂ ਡਾਇਬੀਟੀਜ਼ ਦੇ ਮਰੀਜ਼ਾਂ ਵਿੱਚ ਆਟੋਨੋਮਿਕ ਨਿਊਰੋਪੈਥੀ ਦੇ ਕਾਰਨ ਵੀ ਪਤਾ ਨਹੀਂ ਚਲਦਾ ਹੈ।
ਸਾਈਲੈਂਟ ਹਾਰਟ ਅਟੈਕ ਦੇ 5 ਲੱਛਣ
- ਪੇਟ ਦੀ ਸਮੱਸਿਆ ਜਾਂ ਪੇਟ ਖਰਾਬ ਹੋਣਾ
- ਬਿਨਾਂ ਕਿਸੇ ਕਾਰਨ ਦੇ ਸੁਸਤੀ ਅਤੇ ਕਮਜੋਰੀ
- ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਥੱਕ ਜਾਣਾ
- ਠੰਡੇ ਪਸੀਨੇ ਦਾ ਅਚਾਨਕ ਆਉਣਾ
- ਅਚਾਨਕ ਵਾਰ-ਵਾਰ ਸਾਹ ਚੜ੍ਹਨਾ
ਸਾਈਲੈਂਟ ਹਾਰਟ ਅਟੈਕ ਦੇ ਕਾਰਨ
- ਜ਼ਿਆਦਾ ਤੇਲਯੁਕਤ, ਚਰਬੀ ਵਾਲਾ ਅਤੇ ਪ੍ਰੋਸੈਸਡ ਭੋਜਨ ਖਾਣਾ
- ਸਰੀਰਕ ਗਤੀਵਿਧੀ ਦੀ ਘਾਟ
- ਜ਼ਿਆਦਾ ਸ਼ਰਾਬ ਪੀਣਾ ਅਤੇ ਸਿਗਰਟਨੋਸ਼ੀ
- ਸ਼ੂਗਰ ਅਤੇ ਮੋਟਾਪੇ ਦੇ ਕਾਰਨ
- ਸਟਰੈਸ ਅਤੇ ਤਣਾਅ ਲੈਣਾ
ਸਾਈਲੈਂਟ ਹਾਰਟ ਅਟੈਕ ਤੋਂ ਇੰਜ ਕਰੋ ਬਚਾਅ
- ਖਾਣੇ ‘ਚ ਜ਼ਿਆਦਾ ਤੋਂ ਜ਼ਿਆਦਾ ਸਲਾਦ ਅਤੇ ਸਬਜ਼ੀਆਂ ਲਓ।
- ਰੋਜ਼ਾਨਾ ਕਸਰਤ, ਯੋਗਾ ਅਤੇ ਸੈਰ ਕਰੋ।
- ਸਿਗਰਟ, ਸ਼ਰਾਬ ਤੋਂ ਪਰਹੇਜ਼ ਕਰੋ।
- ਖੁਸ਼ ਰਹੋ ਅਤੇ ਚੰਗਾ ਮੂਡ ਰੱਖੋ।
- ਸਟਰੈਸ ਅਤੇ ਤਣਾਅ ਤੋਂ ਬਚਣ ਦੀ ਕੋਸ਼ਿਸ਼ ਕਰੋ।
- ਨਿਯਮਿਤ ਜਾਂਚ ਕਰਵਾਓ।