ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਾਲ 2024 ਦਾ ਸਭ ਤੋਂ ਵੱਡਾ ਟਕਰਾਅ ਹੋਣ ਜਾ ਰਿਹਾ ਹੈ। ਹਾਰਰ-ਕਾਮੇਡੀ ਭੂਲ ਭੁਲਾਇਆ 3 (Bhool Bhulaiyaa 3) ਅਤੇ ਐਕਸ਼ਨ ਥ੍ਰਿਲਰ ਸਿੰਘਮ ਅਗੇਨ (Singham Again) ਇਸੇ ਦਿਨ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੇ ਹਨ। ਇਸ ਝੜਪ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਟਕਰਾਅ ਦੇ ਇਤਿਹਾਸ ਨੇ ਕਈ ਫਿਲਮਾਂ ਦੀ ਬੇੜੀ ਨੂੰ ਡੁਬੋ ਦਿੱਤਾ ਹੈ। ਹਾਲ ਹੀ ‘ਚ ਮਾਧੁਰੀ ਦੀਕਸ਼ਿਤ ਨੇ ਦੋਹਾਂ ਫਿਲਮਾਂ ਦੇ ਨਾਲ-ਨਾਲ ਰਿਲੀਜ਼ ਹੋਣ ਦੇ ਨਤੀਜਿਆਂ ਬਾਰੇ ਗੱਲ ਕੀਤੀ ਹੈ।ਮਾਧੁਰੀ ਦੀਕਸ਼ਿਤ ਵੀ ਭੂਲ ਭੁਲਈਆ 3 ਵਿੱਚ ਨਜ਼ਰ ਆਉਣ ਵਾਲੀ ਹੈ। ਉਸ ਦਾ ਹਿੱਸਾ ਸਸਪੈਂਸ ਨਾਲ ਭਰਿਆ ਹੋਇਆ ਹੈ। ਉਹ ਭੂਲ ਭੁਲਈਆ ਦੇ ਮਸ਼ਹੂਰ ਪਾਤਰ ਮੰਜੁਲਿਕਾ ਨਾਲ ਸਬੰਧਤ ਹੈ। ਇਸ ਫਿਲਮ ‘ਚ ਉਸ ਨੂੰ ਦੇਖਣ ਲਈ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। ਹਾਲਾਂਕਿ ਭੂਲ ਭੁਲਾਈਆ 3 ਦੀ ਕਾਸਟ ਫਿਲਮ ਦਾ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ ਪਰ ਸਿੰਘਮ ਅਗੇਨ ਦਾ ਕ੍ਰੇਜ਼ ਵੀ ਘੱਟ ਨਹੀਂ ਹੈ। ਹੁਣ ਮਾਧੁਰੀ ਨੇ ਦੋਵਾਂ ਵਿਚਾਲੇ ਟਕਰਾਅ ‘ਤੇ ਪ੍ਰਤੀਕਿਰਿਆ ਦਿੱਤੀ ਹੈ।
Bhool Bhulaiyaa 3 ਦੇ ਟਕਰਾਅ ‘ਤੇ ਬੋਲੀ ਅਦਾਕਾਰਾ-ਮਾਧੁਰੀ ਦੀਕਿਸ਼ਤ ਨੂੰ ਉਮੀਦ ਹੈ ਕਿ ਬਾਕਸ ਆਫਸ ‘ਤੇ ਸ਼ਾਇਦ ਦੋਵੇਂ ਹੀ ਫਿਲਮਾਂ ਵਧੀਆਂ ਪਰਫਾਰਮ ਕਰ ਸਕਦੀਆਂ ਹਨ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨਾਲ ਸ਼ੁਰੂਆਤੀ ਕਰੀਅਰ ‘ਚ ਵੀ ਕੁਝ ਅਜਿਹਾ ਹੀ ਹੋ ਚੁੱਕਾ ਹੈ। ਪਿੰਕਵਿਲਾ ਨਾਲ ਗੱਲਬਾਤ ‘ਚ ਧਕ ਧਕ ਕੁੜੀ ਨੇ ਕਿਹਾ-ਮੈਨੂੰ ਲੱਗਦਾ ਹੈ ਕਿ ਬੀਤੇ ਸਮੇਂ ਵਿੱਚ ਵੀ ਮੈਨੂੰ ਯਾਦ ਨਹੀਂ ਪਰ ਸ਼ਾਇਦ ਦਿਲ ਜਾਂ ਬੇਟਾ ਦੋ ਫ਼ਿਲਮਾਂ ਇੱਕੋ ਸਮੇਂ ਰਿਲੀਜ਼ ਹੋਈਆਂ ਸਨ ਤੇ ਇਸੇ ਤਰ੍ਹਾਂ ਦੋਵਾਂ ਫ਼ਿਲਮਾਂ ਵਿੱਚ ਵੱਡੀ ਸਟਾਰ ਕਾਸਟ ਅਤੇ ਸਭ ਕੁਝ ਸੀ ਅਤੇ ਦੋਵੇਂ ਫ਼ਿਲਮਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਲਈ ਤੁਹਾਨੂੰ ਕਦੇ ਨਹੀਂ ਪਤਾ ਇਹ ਦਰਸ਼ਕਾਂ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਨ੍ਹਾਂ ਨੂੰ ਕਿਹੜੀ ਫ਼ਿਲਮ ਪਸੰਦ ਹੈ ਤੇ ਕਿਹੜੀ ਫ਼ਿਲਮ ਉਹ ਦੇਖਣਾ ਚਾਹੁੰਦੇ ਹਨ। ਇਸੇ ਲਈ ਥੀਏਟਰ ਵਿੱਚ ਅੰਤਿਮ ਪ੍ਰੀਖਿਆ ਹੁੰਦੀ ਹੈ। ਉਥੇ ਸਭ ਕੁਝ ਹੋਵੇਗਾ।
ਮਾਧੁਰੀ ਦੀਕਿਸ਼ਤ ਨੇ Bhool Bhulaiyaa ਨੂੰ ਦੱਸਿਆ ਚੰਗਾ- ਮਾਧੁਰੀ ਦੀਕਿਸ਼ਤ ਨੇ ਕਿਹਾ ਹੈ ਕਿ ਉਸ ਦੀ ਫਿਲਮ ਚੰਗੀ ਹੈ। ਇਸ ਨੂੰ ਬਣਾਉਣ ਲਈ ਕਾਸਟ ਨੇ ਬਹੁਤ ਮਿਹਨਤ ਕੀਤੀ ਹੈੋੋੇ ਬਲੌਕ ਅਦਾਕਾਰਾ- “ਅਸੀਂ ਸਿਰਫ ਵਧੀਆ ਦੀ ਉਮੀਦ ਕਰ ਸਕਦੇ ਹਾਂ ਤੇ ਅਸੀਂ ਸਿਰਫ ਇਹ ਕਹਿ ਸਕਦੇ ਹਾਂ, ‘ਸਾਡੇ ਕੋਲ ਇੱਕ ਵਧੀਆ ਪ੍ਰੋਡਕਟ (ਫਿਲਮ) ਹੈ। ਕਿਰਪਾ ਕਰਕੇ ਆਓ ਅਤੇ ਵੇਖੋ’। ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਕਿਹੜੀ ਫਿਲਮ ਕੰਮ ਕਰੇਗੀ ਜਾਂ ਨਹੀਂ ਪਰ ਮੈਂ ਜਾਣਦੀ ਹਾਂ ਕਿ ਅਸੀਂ ਵਧੀਆ ਪ੍ਰੋਡਕਟ ਬਣਾਇਆ ਹੈ। ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ। ਅਸੀਂ ਇੱਕ ਬਹੁਤ ਹੀ ਮਨੋਰੰਜਕ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਪਸੰਦ ਆਵੇਗੀ।
ਦੋਵੇਂ ਫਿਲਮਾਂ ਦੀ ਕਾਸਟ-ਅਨੀਸ ਬਜ਼ਮੀ ਨਿਰਦੇਸ਼ਿਤ Bhool Bhulaiyaa 3 ਤੇ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਬਣੀ ਸਿੰਘਮ ਅਗੇਨ 1 ਨਵੰਬਰ ਨੂੰ ਸਿਨੇਮਾਂਘਰਾਂ ‘ਚ ਆਵੇਗੀ। Horror film ‘ਚ ਕਾਰਤਿਕ ਆਰੀਅਨ, ਵਿਦਿਆ ਬਾਲਨ, ਤ੍ਰਿਪਤੀ ਡਿਮਰੀ ਅਤੇ ਮਾਧੁਰੀ ਦੀਕਸ਼ਿਤ ਲੀਡ ਰੋਲ ‘ਚ ਹਨ, ਜਦਕਿ ਸਿੰਘਮ ਅਗੇਨ ‘ਚ ਅਜੇ ਦੇਵਗਨ, ਕਰੀਨਾ ਕਪੂਰ ਖਾਨ, ਦੀਪਿਕਾ ਪਾਦੂਕੋਣ, ਅਕਸ਼ੈ ਕੁਮਾਰ, ਰਣਵੀਰ ਸਿੰਘ, ਟਾਈਗਰ ਸ਼ਰਾਫ, ਜੈਕੀ ਸ਼ਰਾਫ ਅਤੇ ਅਰਜੁਨ ਕਪੂਰ ਹਨ।