37.76 F
New York, US
February 7, 2025
PreetNama
ਸਿਹਤ/Health

Skin Health Tips : ਕੀ ਤੁਹਾਨੂੰ ਮੋਬਾਈਲ ਤੇ ਲੈਪਟਾਪ ਬਣਾ ਰਹੇ ਨੇ ਸਮੇਂ ਤੋਂ ਪਹਿਲਾਂ ਬੁੱਢੇ?

ਸਾਰਾ ਦਿਨ ਲੈਪਟਾਪ ਤੇ ਮੋਬਾਈਲ ਫੋਨਜ਼ ‘ਤੇ ਕੰਮ ਕਰਨ ਨਾਲ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚ ਸਕਦਾ ਹੈ। ਇਹ ਤੁਹਾਡੇ ਹੱਥਾਂ ਦੀਆਂ ਮਾਸਪੇਸ਼ੀਆਂ ‘ਚ ਤਣਾਅ ਪੈਦਾ ਕਰਦਾ ਹੈ, ਅੱਖਾਂ ਨੂੰ ਰੁੱਖਾ ਬਣਾਉਂਦਾ ਹੈ, ਗਰਦਨ ‘ਚ ਦਰਦ ਅਤੇ ਵਜ਼ਨ ਵਧਣ ਦੀ ਵਜ੍ਹਾ ਵੀ ਬਣਦਾ ਹੈ। ਇਸ ਤੋਂ ਇਲਾਵਾ ਬਿਨਾਂ ਬ੍ਰੇਕ ਲਏ ਲਗਾਤਾਰ ਗੈਜੇਟਸ ਦੀ ਵਰਤੋਂ ਕਰਨ ਨਾਲ ਤੁਹਾਡੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ ਜਿਸ ਨਾਲ ਮੂਡ ਸਵਿੰਗ ਤੇ ਚਿੜਚਿੜਾਪਣ ਹੋ ਸਕਦਾ ਹੈ।

ਇਨ੍ਹਾਂ ਸਾਰੇ ਬੁਰੇ ਨਤੀਜਿਆਂ ਤੋਂ ਇਲਾਵਾ ਦਿਨ ਭਰ ਗੈਟੇਟਸ ‘ਤੋਂ ਨਿਕਲਦੀ ਬਲੂ ਲਾਈਟ ਤੁਹਾਡੀ ਨਾਜ਼ੁਕ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਤੁਹਾਨੂੰ ਕਮਜ਼ੋਰ ਤੇ ਬੁੱਢਾ ਬਣਾ ਸਕਦੀ ਹੈ। ਆਓ ਜਾਣੀਏ ਕਿ ਟੈਕਨੋਲਾਜੀ ਕਿਵੇਂ ਤੁਹਾਡੇ ਸਰੀਰ ਦੇ ਨਾਲ ਚਮੜੀ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਤੇ ਤੁਸੀਂ ਇਸ ਤੋਂ ਕਿਵੇਂ ਬਚ ਸਕਦੇ ਹੋ।

ਤੁਹਾਡੀ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਥਿਤ ਅਪਰਾਧੀ ਹੈ, ਹਾਈ ਐਨਰਜੀ ਵਿਜ਼ੀਬਲ ਲਾਈਟ (HEV) ਜਿਸ ਨੂੰ ਇਲੈਕਟ੍ਰਾਨਿਕ ਉਪਕਰਨਾਂ ਵੱਲੋਂ ਨਿਕਲੀ ਨੀਲੀ ਰੋਸ਼ਨੀ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ।

ਨੀਲੀ ਰੋਸ਼ਨੀ ਸੂਰਜ ਦੀਆਂ ਕਿਰਨਾਂ, ਟਿਊਬਲਾਈਟ ਤੋਂ ਨਿਕਲਣ ਵਾਲੀ ਰੋਸ਼ਨੀ, ਐੱਲਈਡੀ ਤੇ ਟੀਵੀ ਸਕ੍ਰੀਨ, ਸਮਾਰਟਫੋਨ ਸਮੇਤ ਟੈਬਲੇਟ ਤੇ ਕੰਪਿਊਟਰ ਵਰਗੇ ਹਰ ਤਰ੍ਹਾਂ ਦੇ ਗੈਟੇਸ ‘ਚ ਵੀ ਮੌਜੂਦ ਹੁੰਦੀ ਹੈ। ਪਰ ਤੁਹਾਡੇ ਲੈਪਟਾਪ ਤੇ ਮੋਬਾਈਲ ਸਕ੍ਰੀਨ ਤੋਂ ਚਮੜੀ ਕੋਸ਼ਿਕਾਵਾਂ ਦੇ ਨੁਕਸਾਨੇ ਜਾਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਉਹ ਦੂਸਰਿਆਂ ਦੇ ਮੁਕਾਬਲੇ ਤੁਹਾਡੇ ਚਿਹਰੇ ਦੇ ਕਰੀਬ ਹੁੰਦੇ ਹਨ।

ਪਹਿਲਾਂ, ਲੋਕ ਯੂਵੀ ਕਿਰਨਾਂ ਬਾਰੇ ਚਿੰਤਤ ਰਹਿੰਦੇ ਸਨ, ਜਿਹੜੀਆਂ ਦਿਸਦੀਆਂ ਨਹੀਂ ਹਨ। ਪਰ ਅਜਿਹਾ ਮੰਨਿਆ ਜਾਂਦਾ ਸੀ ਕਿ ਇਹ ਚਮੜੀ ਕੈਂਸਰ ਦਾ ਕਾਰਨ ਬਣਦੀਆਂ ਹਨ। ਹੁਣ ਕਈ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਠੰਢੀ-ਟੋਨ ਵਾਲੀ ਨੀਸੀ ਰੋਸ਼ਨੀ ਵੀ ਚਮੜੀ ਲਈ ਆਮ ਤੌਰ ‘ਤੇ ਹਾਨੀਕਾਰਕ ਹੋ ਸਕਦੀ ਹੈ।

ਚਮੜੀ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ ਬਲੂ ਲਾਈਟ ?

ਪਹਿਲਾਂ ਅਜਿਹਾ ਮੰਨਿਆ ਜਾਂਦਾ ਸੀ ਕਿ ਬਲੂ ਸਾਈਟ ਦੀ ਵਜ੍ਹਾ ਨਾਲ ਸਿਰਫ਼ ਨੀਂਦ ਨਾ ਆਉਣਾ ਤੇ ਅੱਖਾਂ ਦੀ ਰੋਸ਼ਨੀ ਹੀ ਪ੍ਰਭਾਵਿਤ ਹੁੰਦੀ ਹੈ ਪਰ ਹਾਲ ਹੀ ‘ਚ ਪਤਾ ਚੱਲਿਆ ਹੈ ਕਿ ਇਹ ਲਾਈਟ ਚਮੜੀ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ।

ਸੂਰਜ ਦੀਆਂ ਯੂਵੀ ਕਿਰਨਾ ਸਿੱਧਈਆਂ ਸੈੱਲ ਡੀਐੱਨਏ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਜਦਕਿ ਨੀਲੀ ਰੋਸ਼ਨੀ ਆਕਸੀਡੇਟਿਵ ਤਣਾਅ ਪੈਦਾ ਕਰ ਕੇ ਨੀਲੀ ਰੋਸ਼ਨੀ ਨੂੰ ਸੋਖ ਲੈਂਦੀਆਂ ਹਨ, ਇਕ ਪ੍ਰਤੀਕਿਰਿਆ ਹੁੰਦੀ ਹੈ ਜਿਸ ਨਾਲ ਸਥਿਰ ਆਕਸੀਜਨ ਦਾ ਉਤਪਾਦਨ ਹੁੰਦਾ ਹੈ ਜਿਹੜਾ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਹ ਕੋਲੇਜਨ ‘ਚ ਛੋਟੇ ਛੇਦ ਬਣਾਉਂਦੇ ਹਨ ਜਿਸ ਨਾਲ ਤੁਸੀਂ ਬੁੱਢੇ ਨਜ਼ਰ ਆਉਣ ਲੱਗਦੇ ਹੋ।

ਅਧਿਆਨਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਨੀਲੀ ਰੋਸ਼ਨੀ ਨਾਲ ਹਾਈਪਰਪਿਗਮੈਂਟੇਸ਼ਨ (ਚਮੜੀ ਦਾ ਰੰਗ ਬਦਲਣਾ) ਵੀ ਹੋ ਸਕਦਾ ਹੈ। ਮੱਧਮ ਤੋਂ ਗਹਿਰੇ ਰੰਗ ਦੀ ਚਮੜੀ ਵਾਲੇ ਲੋਕਾਂ ‘ਚ ਇਹ ਸਮੱਸਿਆ ਆਮ ਹੈ ਜਦਕਿ ਗੋਰੀ ਚਮੜੀ ਵਾਲੇ ਲੋਕਾਂ ‘ਤੇ ਇਸ ਦਾ ਅਸਰ ਘੱਟ ਹੁੰਦਾ ਹੈ।

ਚਮੜੀ ਨੂੰ ਨੁਕਸਾਨ ਪਹੁੰਚਣ ਤੋਂ ਕਿਵੇਂ ਰੋਕਿਆ ਜਾਵੇ?

ਚਮੜੀ ਨੂੰ ਬਚਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਤੁਸੀਂ ਆਪਣੇ ਉਪਕਰਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ (Blue Light) ਦੀ ਮਾਤਰਾ ਨੂੰ ਹੀ ਸੀਮਤ ਕਰ ਦਿਉ। ਲੈਪਟਾਪ ਸਕ੍ਰੀਨ ਲਈ, ਤੁਸੀਂ ਐਂਟੀ-ਬਲੂ ਲਾਈਟ ਸਕ੍ਰੀਨ ਖਰੀਦ ਸਕਦੇ ਹੋ ਜੋ ਇਨ੍ਹਾਂ ਕਿਰਨਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਸੀਮਤ ਕਰ ਸਕਦੀ ਹੈ। LED ਬਲਬ ਦਾ ਇਸਤੇਮਾਲ ਕਰੋ ਜਿਸ ਵਿਚੋਂ ਬਲੂ ਲਾਈਟ ਘੱਟ ਨਿਕਲਦੀ ਹੈ। ਸਕ੍ਰੀਨ ਟਾਈਮ ਨੂੰ ਘਟਾਓ ਤੇ ਲੈਪਟਾਪ ਦਾ ਇਸਤੇਮਾਲ ਕਰਦੇ ਸਮੇਂ ਥੋੜ੍ਹੀ-ਥੋੜ੍ਹੀ ਦੇਰ ‘ਚ ਬ੍ਰੇਕ ਲੈਂਦੇ ਰਹੋ। ਜੇਕਰ ਤੁਸੀਂ ਲੈਪਟਾਪ, ਮੋਬਾਈਲ, ਟੈਬ ਵਰਗੀਆਂ ਚੀਜ਼ਾਂ ਦਾ ਰੋਜ਼ਾਨਾ ਇਸਤੇਮਾਲ ਕਰਦੇ ਹੋ ਤਾਂ ਸਨਸਕ੍ਰੀਨ ਦਾ ਇਸਤੇਮਾਲ ਕਰਨਾ ਨਾ ਭੁੱਲੋ।

Related posts

ਵੱਡਾ ਖੁਲਾਸਾ : ਨਾ ਡਾਇਬਟੀਜ਼ ਤੇ ਨਾ ਹੋਇਆ ਕੋਰੋਨਾ ਫਿਰ ਵੀ ਹਰਿਆਣਾ ‘ਚ 143 ਲੋਕ ਹੋਏ ਬਲੈਕ ਫੰਗਸ ਦਾ ਸ਼ਿਕਾਰ

On Punjab

Vitamin-D Deficiency: ਖੋਜ ‘ਚ ਖੁਲਾਸਾ, ਅਜਿਹੇ ਲੋਕਾਂ ‘ਚ ਵਧ ਜਾਂਦਾ ਹੈ ਵਿਟਾਮਿਨ-ਡੀ ਦੀ ਕਮੀ ਦਾ ਖਤਰਾ!

On Punjab

ਬਹੁਤੇ ਲੋਕ ਨਹੀਂ ਜਾਣਦੇ ਬੀਅਰ ਪੀਣ ਦੇ ਫਾਇਦੇ, ਖੋਜੀਆਂ ਨੇ ਕੀਤੇ ਵੱਡੇ ਖੁਲਾਸੇ

On Punjab