PreetNama
ਖੇਡ-ਜਗਤ/Sports News

SL vs WI: ਰੋਮਾਂਚਕ ਮੁਕਾਬਲੇ ‘ਚ ਸ਼੍ਰੀਲੰਕਾ ਨੇ ਵੈਸਟਇੰਡੀਜ਼ ਨੂੰ 1 ਵਿਕਟ ਨਾਲ ਹਰਾਇਆ

Sri Lanka Beat West Indies: ਕੋਲੰਬੋ: ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦਾ ਪਹਿਲਾ ਮੁਕਾਬਲਾ ਸ਼ਨੀਵਾਰ ਨੂੰ ਖੇਡਿਆ ਗਿਆ । ਜਿਸ ਵਿੱਚ ਹੇਠਲੇ ਕ੍ਰਮ ਦੇ ਬੱਲੇਬਾਜ਼ ਵੈਨਿੰਦੂ ਹਸਰੰਗਾ ਨੇ ਨਾਬਾਦ 42 ਦੌੜਾਂ ਦੀ ਉਪਯੋਗੀ ਪਾਰੀ ਨਾਲ ਵੈਸਟਇੰਡੀਜ਼ ਨੂੰ ਇੱਕ ਵਿਕਟ ਨਾਲ ਹਰਾ ਦਿੱਤਾ । ਇਸ ਜਿੱਤ ਦੇ ਨਾਲ ਸ਼੍ਰੀਲੰਕਾ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 1-0 ਦੀ ਬੜਤ ਹਾਸਿਲ ਕਰ ਲਈ ਹੈ ।

ਦਰਅਸਲ, ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ । ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਨੇ ਸ਼ਾਈ ਹੋਪ (115) ਦੇ ਸੈਂਕੜੇ ਦੀ ਮਦਦ ਨਾਲ ਸੱਤ ਵਿਕਟਾਂ ‘ਤੇ 289 ਦੌੜਾਂ ਬਣਾਈਆਂ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ ਇਹ ਸਕੋਰ ਪੰਜ ਗੇਂਦਾਂ ਰਹਿੰਦਿਆਂ ਹੀ 9 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ ।

ਮੇਜ਼ਬਾਨ ਟੀਮ ਲਈ ਕਪਤਾਨ ਦਿਮੂਥ ਕਰੁਣਾਰਤਨੇ ਨੇ 52, ਅਵਿਸ਼ਕਾ ਫਰਨਾਂਡੋ ਨੇ 50, ਕੁਸਲ ਪਰੇਰਾ ਨੇ 42, ਤਿਸਾਰਾ ਪਰੇਰਾ ਨੇ 32 ਅਤੇ ਧਨੰਜੈ ਡੀਸਿਲਵਾ ਨੇ 18 ਦੌੜਾਂ ਦਾ ਯੋਗਦਾਨ ਪਾਇਆ । ਇਸ ਦੇ ਨਾਲ ਹੀ ਹਸਰੰਗਾ ਆਪਣੀ ਸੰਘਰਸ਼ਮਈ ਪਾਰੀ ਦੇ ਜ਼ੋਰ ‘ਤੇ ਸ਼੍ਰੀਲੰਕਾ ਨੂੰ ਇੱਕ ਵਿਕਟ ਨਾਲ ਰੋਮਾਂਚਕ ਜਿੱਤ ਦਿਵਾਉਣ ਵਿੱਚ ਕਾਮਯਾਬ ਰਿਹਾ ।

ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਲਈ ਅਲਜ਼ਾਰੀ ਜੋਸਫ ਨੇ 3, ਚੇਮੋ ਪਾਲ ਅਤੇ ਹੇਡਨ ਵਾਲਸ਼ ਨੇ 2-2 ਜੈਸਨ ਹੋਲਡਰ ਨੇ 1 ਵਿਕਟ ਹਾਸਿਲ ਕੀਤੀ । ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਹੋਪ ਦੇ ਸੈਂਕੜੇ ਦੀ ਮਦਦ ਨਾਲ ਸੱਤ ਵਿਕਟਾਂ ‘ਤੇ 289 ਦੌੜਾਂ ਬਣਾਈਆਂ ਸਨ । ਹੋਪ ਨੇ ਮਹਿਮਾਨ ਟੀਮ ਲਈ 140 ਗੇਂਦਾਂ ‘ਤੇ 10 ਚੌਕੇ ਲਗਾਏ । ਉਨ੍ਹਾਂ ਤੋਂ ਇਲਾਵਾ ਰੋਸਟਨ ਚੇਜ਼ ਨੇ 41, ਡੈਰੇਨ ਬ੍ਰਾਵੋ ਨੇ 39, ਚੇਮੋ ਪਾਲ ਨੇ ਨਾਬਾਦ 32 ਅਤੇ ਹੇਡਨ ਵਾਲਸ਼ ਨੇ ਨਾਬਾਦ 20 ਦੌੜਾਂ ਬਣਾਈਆਂ । ਸ਼੍ਰੀਲੰਕਾ ਲਈ ਈਸੁਰ ਉਦਾਨਾ ਨੇ 3 ਅਤੇ ਤਿਸਾਰਾ ਪਰੇਰਾ ਅਤੇ ਨੂਵਾਨ ਪ੍ਰਦੀਪ ਨੇ 1 ਵਿਕਟ ਹਾਸਿਲ ਕੀਤੀ ।

Related posts

ਕੋਰੋਨਾ ਦੀ ਲੜਾਈ ‘ਚ ਹਿੰਦੂ-ਮੁਸਲਮਾਨ ਨਹੀਂ ਬਲਕਿ ਇਨਸਾਨ ਬਣਨ ਦਾ ਸਮਾਂ ਆ ਗਿਆ: ਸ਼ੋਏਬ ਅਖਤਰ

On Punjab

World Athletics Championship : ਸੱਟ ਕਾਰਨ ਹਟੇ ਤਜਿੰਦਰਪਾਲ ਸਿੰਘ ਤੂਰ, ਰਾਸ਼ਟਰਮੰਡਲ ਖੇਡਾਂ ਤੋਂ ਵੀ ਬਾਹਰ

On Punjab

ਕੀ ਹਨ ਪੁਰਾਤਨ ਤੇ ਆਧੁਨਿਕ ਓਲੰਪਿਕ ਖੇਡਾਂ ? ਓਲੰਪਿਕ ਖੇਡਾਂ ਦੀ ਹੋਰ ਵੀ ਰੋਚਕ ਜਾਣਕਾਰੀ

On Punjab