31.24 F
New York, US
December 21, 2024
PreetNama
ਖਾਸ-ਖਬਰਾਂ/Important News

Smart Phone: ਨੇਤਰਹੀਣਾਂ ਨੂੰ ਸਮਾਰਟਫੋਨ ਬੋਲ ਕੇ ਦੱਸੇਗਾ, ਕਿੰਨੇ ਦਾ ਹੈ ਨੋਟ

ਰੂਪਨਗਰ: ਜਿਨ੍ਹਾਂ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੈ ਜਾਂ ਜੋ ਬਿਲਕੁਲ ਦੇਖ ਨਹੀਂ ਸਕਦੇ ਉਹ ਹੁਣ ਨੋਟਾਂ ਦੇ ਮਾਮਲੇ ‘ਚ ਠੱਗੀ ਦੇ ਸ਼ਿਕਾਰ ਨਹੀਂ ਹੋਣਗੇ। ਅਜਿਹੇ ਲੋਕਾਂ ਲਈ ਆਈਆਈਟੀ ਰੂਪਨਗਰ (ਰੋਪੜ) ਦੇ ਵਿਦਿਆਰਥੀਆਂ ਨੇ ‘ਰੋਸ਼ਨੀ’ ਐਪਲੀਕੇਸ਼ਨ ਤਿਆਰ ਕੀਤੀ ਹੈ। ਇਸ ਐਪ ਨਾਲ ਨੋਟ ਦੀ ਪਛਾਣ ਕੀਤੀ ਜਾ ਸਕਦੀ ਹੈ।

ਆਈਆਈਟੀ ਦੇ ਡਾਇਰੈਕਟਰ ਡਾ. ਸਰਿਤ ਕੁਮਾਰ ਦਾਸ ਨੇ ਦੱਸਿਆ ਕਿ ਨੋਟਬੰਦੀ ਮਗਰੋਂ ਜਦੋਂ ਨਵੇਂ ਨੋਟ ਆਏ ਤਾਂ ਨੇਤਰਹੀਣ ਲੋਕਾਂ ਲਈ ਸਮੱਸਿਆ ਖੜ੍ਹੀ ਹੋ ਗਈ ਸੀ। ਪਹਿਲਾਂ ਉਹ ਨੋਟ ਦੇ ਆਕਾਰ ਤੋਂ ਪਤਾ ਲਗਾ ਲੈਂਦੇ ਸਨ ਪਰ ਹੁਣ ਉਨ੍ਹਾਂ ਨੂੰ ਪਰੇਸ਼ਾਨੀ ਆ ਰਹੀ ਹੈ।

ਇਸ ਐਪ ਨੂੰ ਇਮੇਜ਼ ਪ੍ਰੋਸੈੱਸ ਤੇ ਐਨਾਲੈਟਿਕਸ ਦਾ ਉਪਯੋਗ ਕਰਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਨੂੰ ਅੰਡ੍ਰਾਇਡ ਸਮਾਰਟ ਫੋਨ ‘ਚ ਡਾਊਨਲੋਡ ਕਰਦੇ ਹੀ ਇਹ ਕੈਮਰੇ ਨਾਲ ਲਿੰਕ ਹੋ ਜਾਵੇਗਾ। ਜਦੋਂ ਵੀ ਕੈਮਰਾ ਆਨ ਕਰਦੇ ਨੋਟ ਸਾਹਮਣੇ ਲਿਆਂਦਾ ਜਾਵੇਗਾ ਤਾਂ ਇਹ ਐਪ ਆਡੀਓ ਸਪੀਕਰ ਜ਼ਰੀਏ ਦੱਸ ਦੇਵੇਗਾ ਕਿ ਨੋਟ ਕਿੰਨੇ ਰੁਪਏ ਦਾ ਹੈ।

ਰੋਸ਼ਨੀ ਪਹਿਲਾਂ ਅਜਿਹਾ ਐਪ ਹੈ ਜੋ ਭਾਰਤੀ ਮੁਦਰਾ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਪਛਾਣਦਾ ਹੈ। ਐਪ ‘ਚ 13 ਹਜ਼ਾਰ ਨੋਟਾਂ ਦਾ ਡਾਟਾਬੇਸ ਰੋਸ਼ਨੀ ਐਪ ਦੇ ਤਿਆਰ ਕਰਨ ਵਾਲੇ ਆਈਆਈਟੀ ਦੇ ਪ੍ਰੋਫੈਸਰ ਡਾ. ਪੁਨੀਤ ਗੋਇਲ ਦਾ ਕਹਿਣਾ ਹੈ ਕਿ ਇਹ ਏਆਈ ਅਧਾਰਿਤ ਐਪਲੀਕੇਸ਼ਨ ਹੈ।

ਇਸ ‘ਚ ਨੋਟਾਂ ਦੀ 13 ਹਜ਼ਾਰ ਤੋਂ ਜ਼ਿਆਦਾ ਤਸਵੀਰਾਂ ਦਾ ਡਾਟਾਬੇਸ ਤਿਆਰ ਕੀਤਾ ਹੈ। ਇਸ ਐਪਲੀਕੇਸ਼ਨ ਨੂੰ ਡਿਜਾਈਨ ਕਰ ਤੋਂ ਬਾਅਦ ਪਰਖਿਆ ਗਿਆ ਹੈ। ਉਨ੍ਹਾਂ ਨਾਲ ਇਸ ਪ੍ਰੋਜੈਕਟ ‘ਚ ਪੀਐੱਚਡੀ ਸਕਾਲਰ ਮਾਨਧਤਯ ਸਿੰਘ, ਜੂਹੀ ਚੌਹਾਨ ਤੇ ਆਰ. ਰਾਮ ਸ਼ਾਮਿਲ ਸਨ।

ਆਈਦੀਐੱਸਏ (ਇਮੇਜ਼ ਪ੍ਰੋਸੈੱਸਿੰਗ, ਸਿਕਓਰਿਟੀ ਐਂਡ ਐਨਾਲੈਟਿਕਸ)ਸ ਲੈਬ ਦੇ ਮੈਂਬਰਾਂ ਨੇ ਚੰਡੀਗੜ੍ਹ ਨੇਤਰਹੀਣ ਸਕੂਲ ‘ਚ ਇਸ ਐਪਲੀਕੇਸ਼ਨ ਦਾ ਟੈਸਟ ਕੀਤਾ ਅਤੇ ਉਨ੍ਹਾਂ ਨੂੰ ਇਸ ‘ਚ ਸਫਲਤਾ ਮਿਲੀ।

Related posts

ਜਦੋਂ ਗੰਮ ‘ਚ ਬਦਲੀਆਂ ਖ਼ੁਸ਼ੀਆਂ…ਪੋਤੇ ਨੇ ਜਿੱਤਿਆ ਗੋਲਡ ਮੈਡਲ, ਖੁਸ਼ੀ ਨਾ ਸਹਾਰਦੇ ਦਾਦੇ ਦੀ ਹੋਈ ਮੌਤ

On Punjab

ਨਿਊਜ਼ੀਲੈਂਡ ਦੀ ਜੰਮਪਲ ਸ਼ੈਰਲਟ ਦਾ ਤਾਲਿਬਾਨ ਨੂੰ ਤਿੱਖਾ ਸਵਾਲ, ਪੁੱਛਿਆ ਔਰਤਾਂ ਦੇ ਕੰਮ ਕਰਨ ਤੇ ਬੱਚੀਆਂ ਦੀ ਪੜ੍ਹਾਈ ਦੇ ਅਧਿਕਾਰ ਬਾਰੇ

On Punjab

ਭਾਰਤੀ ਮੁਸਲਿਮ ਔਰਤ ਨੇ ਅਮਰੀਕਾ ‘ਚ ਹਾਸਲ ਕੀਤਾ ਖਾਸ ਅਹੁਦਾ, ਸਿਰਜਿਆ ਇਤਿਹਾਸ

On Punjab