smog causes effects ਐੱਨ.ਸੀ.ਆਰ ਵਿੱਚ ਦੀਵਾਲੀ ਤੋਂ ਬਾਅਦ ਹੀ ਹਵਾ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਧੂੰਏ ਦਾ ਪ੍ਰਭਾਵ ਅਸਮਾਨ ਵਿੱਚ ਪ੍ਰਗਟ ਹੋਣਾ ਸ਼ੁਰੂ ਹੋ ਗਿਆ ਹੈ। ਪੂਰੇ ਐੱਨ.ਸੀ.ਆਰ ਦੀ ਗੱਲ ਕਰੀਏ ਤਾਂ ਗਾਜ਼ੀਆਬਾਦ ਇਸ ਵੇਲੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਹੈ।
ਹਵਾ ਦੀ ਮਾੜੀ ਗੁਣਵੱਤਾ ਦਾ ਮਨੁੱਖ ਦੀ ਸਾਹ ਪ੍ਰਣਾਲੀ ਦੇ ਨਾਲ ਨਾਲ ਦਿਲ, ਫੇਫੜੇ, ਜਿਗਰ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। Smog ਦੇ ਅੱਖਾਂ, ਗਲੇ, ਵਾਲਾਂ ਦੇ ਨਾਲ-ਨਾਲ ਚਮੜੀ ‘ਤੇ ਵੀ ਮਾੜੇ ਪ੍ਰਭਾਵ ਹੁੰਦੇ ਹਨ। ਇਸ ਲਈ ਜੇਕਰ ਤੁਸੀ ਬਿਮਾਰ ਪੈਣ ਤੋਂ ਬੱਚਣਾ ਚਾਹੁੰਦੇ ਹੋ ਤਾਂ ਕੁਝ ਮਹੱਤਵਪੂਰਣ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਜਿੱਥੋਂ ਤੱਕ ਸੰਭਵ ਹੋ ਸਕੇ ਘਰ ਦੇ ਅੰਦਰ ਕਸਰਤ ਕਰੋ ਜਾਂ ਯੋਗਾ ਕਰੋ ਅਤੇ ਬਾਹਰ ਕਸਰਤ ਕਰਨ ਤੋਂ ਪਰਹੇਜ਼ ਕਰੋ। ਜੇਕਰ ਧੂੜ ਘਰ ਦੇ ਆਲੇ-ਦੁਆਲੇ ਇਕੱਠੀ ਹੋ ਜਾਵੇ ਤਾਂ ਪਾਣੀ ਦਾ ਛਿੜਕਾਅ ਕਰੋ। ਦਫ਼ਤਰ ਜਾਂ ਘਰ ਦੇ ਅੰਦਰ ਹਵਾ ਸ਼ੁੱਧ ਕਰਨ ਵਾਲੇ ਪੌਦੇ ਜਿਵੇਂ ਮਨੀ ਪਲਾਂਟ, ਤੁਲਸੀ ਆਦਿ ਲਗਾਓ। ਪ੍ਰਦੂਸ਼ਿਤ ਹਵਾ ਅੱਖਾਂ ਵਿੱਚ ਜਲਣ ਪੈਦਾ ਕਰ ਸਕਦੀ ਹੈ, ਇਸ ਲਈ ਬਾਹਰੋਂ ਘਰ ਵਾਪਸ ਆਉਂਦੇ ਹੀ ਅੱਖਾਂ ਨੂੰ ਠੰਡੇ ਪਾਣੀ ਨਾਲ ਧੋ ਲਓ।
ਸਾਹ ਲੈਣ ਵਾਲੇ ਮਰੀਜ਼ਾਂ, ਦਮਾ ਦੇ ਮਰੀਜ਼ਾਂ ਅਤੇ ਛੋਟੇ ਬੱਚਿਆਂ ਨੂੰ ਘਰ ਤੋਂ ਬਾਹਰ ਨਾ ਜਾਣ ਦਿਓ। ਬੱਚਿਆਂ ਨੂੰ ਸਕੂਲ ਦੇ ਅੰਦਰ ਰੱਖੋ ਅਤੇ ਬਾਹਰੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਰੋਕੋ। ਖੁਰਾਕ ਵਿੱਚ ਸੁਧਾਰ ਕਰੋ, ਸਿਹਤਮੰਦ ਖੁਰਾਕ ਖਾਓ ਅਤੇ ਕਾਫ਼ੀ ਪਾਣੀ ਪੀਓ। ਇਨ੍ਹਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖਣ ਨਾਲ ਹਵਾ ਪ੍ਰਦੂਸ਼ਣ ਇਸ ਗੰਭੀਰ ਸਥਿਤੀ ਤੋਂ ਬਚਿਆ ਜਾ ਸਕਦਾ ਹੈ।