ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ ਮਹਾਮਾਰੀ ਦੇ ਚੱਲਦੇ ਹੋਏ ਲਾਕਕਡਾਊਨ ਦੌਰਾਨ ਅਦਾਕਾਰ ਸੋਨੂੰ ਸੂਦ ਨੇ ਕਈ ਵਾਸੀ ਮਜ਼ਦੂਰਾਂ ਤੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਸੀ। ਉਨ੍ਹਾਂ ਦੁਆਰਾ ਮਦਦ ਦਾ ਇਹ ਸਿਲਸਿਲਾ ਅੱਜ ਵੀ ਲਗਾਤਾਰ ਜਾਰੀ ਹੈ ਪਰ ਹੁਣ ਕੋਰੋਨਾ ਮਹਾਮਾਰੀ ਦੀ ਸਥਿਤੀ ਹੋਰ ਭਿਆਨਕ ਹੋ ਚੁੱਕੀ ਹੈ ਤੇ ਸੋਨੂੰ ਸੂਦ ਆਪਣੇ ਵੱਲੋਂ ਲੋਕਾਂ ਦੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ Oxygen Concentrators ਨੂੰ ਲੈ ਕੇ ਸੋਨੂੰ ਨੇ ਚੀਨ ਨੂੰ ਸਵਾਲ ਪੁੱਛ ਲਿਆ ਜਿਸ ਦਾ

ਚੀਨ ਤੋਂ ਪੁੱਛਿਆ ਸੀ ਇਹ ਸਵਾਲ

ਦਰਅਸਲ ਸੋਨੂੰ ਸੂਦ ਨੂੰ ਟੈਗ ਕਰ ਕੇ ਕਿਸੇ ਨੇ ਦੱਸਿਆ ਕਿ ਚੀਨ ਤੋਂ ਵੱਡੀ ਗਿਣਤੀ ’ਚ oxygen Concentrators ਭਾਰਤ ਲਿਆਉਣਾ ਹੈ ਪਰ ਚੀਨ ਇਸ ’ਚ ਰੁਕਾਵਟ ਪੈਦਾ ਕਰ ਰਿਹਾ ਹੈ। ਬਸ ਫਿਰ ਕੀ ਸੀ ਸੋਨੂੰ ਨੇ ਟਵੀਟ ਕਰ ਕੇ ਸਿੱਧਾ ਚੀਨ ਤੋਂ ਪੁੱਛ ਲਿਆ। ਆਪਣੇ ਟਵੀਟ ’ਚ ਸੋਨੂੰ ਸੂਦ ਲਿਖਦੇ ਹਨ ਕਿ ‘ਅਸੀਂ ਲੋਕ ਕੋਸ਼ਿਸ਼ ਕਰ ਰਹੇ ਹਾਂ ਕਿ oxygen concentrators ਭਾਰਤ ਲਿਆਏ ਜਾਣ। ਇਹ ਕਹਿਣਾ ਦੁਖਦ ਹੈ ਕਿ ਚੀਨ ਨੇ ਸਾਡੇ ਕਈ ਸਾਰੇ concentrators ਬਲਾਕ ਕਰ ਦਿੱਤੇ ਹਨ ਤੇ ਇੱਥੇ ਭਾਰਤ ’ਚ ਹਰ ਮਿੰਟ ’ਚ ਜ਼ਿੰਦਗੀਆਂ ਖ਼ਤਮ ਹੋ ਰਹੀਆਂ ਹਨ। ਮੈਂ @China_Amb_India @MFA_China ਤੋਂ ਅਪੀਲ ਕਰਦਾ ਹਾਂ ਕਿ ਸਾਡੇ concentrators ਦਾ ਰਾਸਤਾ ਸਾਫ ਕਰਨ ’ਚ ਸਾਡੀ ਮਦਦ ਕਰੋ ਜਿਸ ਨਾਲ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਸਕੀਏ।’ ਸੋਨੂੰ ਸੂਦ ਨੇ ਇਸ ਟਵੀਟ ਦੇ ਨਾਲ ਭਾਰਤ ’ਚ ਚੀਨ ਦੇ ਰਾਜਦੂਤ ਤੇ ਚੀਨੀ ਦੇਸ਼ ਮੰਤਰਾਲੇ ਨੂੰ ਵੀ ਟੈਗ ਕੀਤਾ ਹੈ।