ਸਾਬਕਾ ਕਪਤਾਨ ਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ Sourav Ganguly ਸੋਮਵਾਰ ਨੂੰ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਕ ਮੰਚ ‘ਤੇ ਨਜ਼ਰ ਆਏ। ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਉਨ੍ਹਾਂ ਦੀ ਕੋਲਕਾਤਾ ’ਚ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨੱਖੜ ਨਾਲ ਲੰਬੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕੀ ਦਾਦਾ ਭਾਜਪਾ ਦਾ ਸਾਥ ਦੇਣ ਜਾ ਰਹੇ ਹਨ? ਹਾਲਾਂਕਿ ਫਿਰੋਜ਼ਸ਼ਾਹ ਕੋਟਲ ’ਚ ਮਰਹੂਮ ਭਾਜਪਾ ਨੇਤਾ ਅਰੁਣ ਜੇਟਲੀ ਦੀ ਮੂਰਤੀ ਦੇ ਉਦਘਾਟਨ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਸੌਰਭ ਗਾਂਗੁਲੀ ਜਾਂ ਉਨ੍ਹਾਂ ਦੇ ਪਰਿਵਾਰ ’ਚੋਂ ਕੋਈ ਹੋਰ ਭਾਜਪਾ ’ਚ ਸ਼ਾਮਿਲ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ, ਰਾਜਪਾਲ ਮੈਨੂੰ ਮਿਲਣਾ ਚਾਹੁੰਦੇ ਹਨ, ਇਸ ਲਈ ਮੈਂ ਉਨ੍ਹਾਂ ਕੋਲ ਗਿਆ। ਗੱਲ ਸਿਰਫ਼ ਇੰਨੀ ਹੀ ਹੈ। ਸੌਰਵ ਗਾਂਗੁਲੀ Sourav Ganguly ਭਾਜਪਾ ’ਚ ਸ਼ਾਮਲ ਹੋਣ ਜਾ ਰਹੇ ਹਨ? ਇੰਟਰਨੈਸ਼ਨਲ ਮੀਡੀਆ ’ਤੇ ਬੀਤੀ ਰਾਤ ਇਹ ਸਵਾਲ ਪੁੱਛਿਆ ਜਾ ਰਿਹਾ ਹੈ। ਅਟਕਲਾਂ ਦਾ ਬਾਜ਼ਾਰ ਗਰਮ ਹੈ ਕਿ ਭਾਜਪਾ Sourav Ganguly ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੌਣ ਮੈਦਾਨ ’ਚ ਉਤਾਰੇਗੀ ਤੇ ਇਸ ਤਰ੍ਹਾਂ ਮਮਤਾ ਬੈਨਰਜੀ ਨੂੰ ਚੁਣੌਤੀ ਦਿੱਤੀ ਜਾਵੇਗੀ। ਹਾਲਾਂਕਿ ਇਸ ਬਾਰੇ ਹਾਲੇ ਅਧਿਕਾਰਤ ਕੁਝ ਨਹੀਂ ਹੈ। ਅਟਕਲਾਂ ਹੀ ਜਾਰੀ ਹਨ ਪਰ ਇਸ ਦੇ ਪਿੱਛੇ ਦੇ ਦੋ ਘਟਨਾਕ੍ਰਮ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਬੀਤੀ ਰਾਤ Sourav Ganguly ਨੇ ਕੋਲਕਾਤਾ ’ਚ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ ਸੀ। ਅੱਜ Sourav Ganguly ਦਿੱਲੀ ’ਚ ਰਹਿਣਗੇ ਤੇ ਫਿਰੋਜਸ਼ਾਹ ਕੋਟਲਾ ਮੈਦਾਨ ’ਚ ਹੋਣ ਵਾਲੇ ਇਕ ਪ੍ਰੋਗਰਾਮ ’ਚ ਅਮਿਤ ਸ਼ਾਹ ਨਾਲ ਮੰਚ ਸਾਂਝਾ ਕਰਨਗੇ। ਇਹ ਪ੍ਰੋਗਰਾਮ ਜਾਰੀ ਹੈ। ਸੌਰਵ ਗਾਂਗੁਲੀ ਤੋਂ ਇਲਾਵਾ ਸਿਖਰ ਧਵਨ, ਗੌਤਮ ਗੰਭੀਰ ਵੀ ਇੱਥੇ ਪਹੁੰਚੇ ਹਨ। ਮੰਨਿਆ ਜਾ ਰਿਹਾ ਹੈ ਕਿ ਮਰਹੂਮ ਭਾਜਪਾ ਆਗੂ ਅਰੁਣ ਜੇਤਲੀ ਦੀ ਮੂਰਤੀ ’ਤੇ ਫੁੱਲ ਭੇਟ ਕਰਨ ਸਮੇਂ ਇਸ ਮੌਕੇ ’ਤੇ Sourav Ganguly ਤੇ ਅਮਿਤ ਸ਼ਾਹ ’ਚ ਬੰਗਾਲ ਦੀ ਰਾਜਨੀਤੀ ’ਤੇ ਗੱਲਬਾਤ ਹੋ ਸਕਦੀ ਹੈ।
ਰਾਜਨੀਤੀ ’ਚ ਕੋਈ ਵੀ ਕੰਮ ਨਿਸ਼ਚਿਤ ਨਹੀਂ ਹੁੰਦਾ ਪਰ ਭਾਜਪਾ ਦੁਆਰਾ ਜਿਸ ਤਰ੍ਹਾਂ ਬੰਗਾਲ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਖਤ ਚੁਣੌਤੀ ਦਿੱਤੀ ਜਾ ਰਹੀ ਹੈ ਉਸੇ ਲੜੀ ’ਚ ਬੰਗਾਲ ਦੇ ਸ਼ੇਰ ਦਾਦਾ ਸੌਰਵ ਗਾਂਗੁਲੀ ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਕਰਨ ਦੀ ਕਵਾਇਦ ਉਨ੍ਹਾਂ ਨੂੰ ਬੀਸੀਸੀਆਈ ਦਾ ਪ੍ਰਧਾਨ ਬਣਨ ਨਾਲ ਹੀ ਸ਼ੁਰੂ ਹੋ ਗਈ ਸੀ।