53.65 F
New York, US
April 24, 2025
PreetNama
ਖਾਸ-ਖਬਰਾਂ/Important News

Space Alert: ਬੇਕਾਬੂ ਹੋਇਆ ਚੀਨ ਦਾ 19000 ਕਿਲੋ ਦਾ ਰਾਕੇਟ, 8 ਮਈ ਨੂੰ ਧਰਤੀ ’ਤੇ ਵੱਡਾ ਖ਼ਤਰਾ

ਚੀਨ ਦਾ ਇਕ ਵੱਡਾ ਰਾਕੇਟ ਅਸੰਤੁਲਿਤ ਹੋ ਕੇ ਧਰਤੀ ਦੇ ਚਾਰੋਂ ਪਾਸੇ ਚੱਕਰ ਲਗਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ’ਚ ਇਹ ਧਰਤੀ ’ਤੇ ਵਾਪਸ ਡਿੱਗ ਸਕਦਾ ਹੈ। ਇਸ ਲਾਂਗ ਮਾਰਚ 5ਬੀ ਰਾਕੇਟ ਦੇ ਕੋਰ ਸਟੇਜ ਦਾ ਭਾਰ 21 ਟਨ ਹੈ। ਪਿਛਲੇ ਹਫ਼ਤੇ ਚੀਨ ਨੇ ਆਪਣਾ ਸਪੇਸ ਸਟੇਸ਼ਨ ਬਣਾਉਣ ਲਈ ਪਹਿਲਾ ਮਡਿਊਲ ਲਾਂਚ ਕੀਤਾ ਸੀ। ਰਾਕੇਟ ਦੇ ਕੋਰ ਸਟੇਜ ਨੂੰ ਸਮੁੰਦਰ ’ਚ ਬਣਾਈ ਗਈ ਇਕ ਥਾਂ ’ਤੇ ਡਿੱਗਣਾ ਸੀ, ਪਰ ਇਹ ਅਸੰਤੁਲਿਤ ਹੋ ਗਿਆ ਅਤੇ ਧਰਤੀ ਦੇ ਚੱਕਰ ਕੱਟਣ ਲੱਗਾ। ਅਮਰੀਕੀ ਸੁਰੱਖਿਆ ਵਿਭਾਗ ਦਾ ਮੰਨਣਾ ਹੈ ਕਿ ਇਹ 8 ਮਈ ਦੇ ਆਸਪਾਸ ਧਰਤੀ ਦੇ ਵਾਤਾਵਰਨ ’ਚ ਦੁਬਾਰਾ ਪ੍ਰਵੇਸ਼ ਕਰ ਸਕਦਾ ਹੈ।

ਕੋਰ ਸਟੇਜ ਦੇ ਧਰਤੀ ਦੇ ਵਾਤਾਵਰਨ ’ਚ ਐਂਟਰ ਹੋਣ ’ਤੇ ਕੀ ਹੋਵੇਗਾ?

 

ਰਾਕੇਟ ਦੇ ਕੋਰ ਸਟੇਜ ਦੀ ਲੰਬਾਈ 100 ਫੁੱਟ ਅਤੇ ਚੌੜਾਈ 16 ਫੁੱਟ ਹੈ। ਜਦੋਂ ਇਹ ਆਰਬਿਟ ’ਚੋਂ ਨਿਕਲ ਕੇ ਧਰਤੀ ਦੇ ਵਾਤਾਵਰਨ ’ਚ ਐਂਟਰ ਕਰੇਗਾ ਤਾਂ ਇਸਦੇ ਸੜਨ ਦੀ ਸੰਭਾਵਨਾ ਹੈ। ਇਸਦੇ ਬਾਵਜੂਦ ਕੋਰ ਸਟੇਜ ਦੇ ਵੱਡੇ ਹਿੱਸੇ ਮਲਬੇ ਦੇ ਰੂਪ ’ਚ ਧਰਤੀ ’ਤੇ ਡਿੱਗ ਸਕਦੇ ਹਨ। ਸਾਡੇ ਗ੍ਰਹਿ ਦਾ ਵੱਡਾ ਹਿੱਸਾ ਸਮੁੰਦਰ ਨਾਲ ਘਿਰਿਆ ਹੋਇਆ ਹੈ, ਅਜਿਹੇ ’ਚ ਰਾਕੇਟ ਦੇ ਹਿੱਸਿਆਂ ਦੇ ਉਥੇ ਹੀ ਡਿੱਗਣ ਦੀ ਸੰਭਾਵਨਾ ਹੈ। ਫਿਰ ਵੀ ਇਹ ਆਸ-ਪਾਸ ਦੇ ਇਲਾਕਿਆਂ ਲਈ ਖ਼ਤਰਾ ਪੈਦਾ ਕਰ ਸਕਦੇ ਹਨ।

ਕਿਥੇ ਡਿੱਗ ਸਕਦਾ ਹੈ ਰਾਕੇਟ ਦਾ ਕੋਰ ਸਟੇਜਧਰਤੀ ਦਾ ਚੱਕਰ ਲਗਾਉਣ ਵਾਲੀਆਂ ਵਸਤੂਆਂ ਨੂੰ ਟ੍ਰੈਕ ਕਰਨ ਵਾਲੇ ਏਸਟ੍ਰੋਨੋਮਰ ਜਾਨਥਨ ਮੈਕਡਾਵਲ ਨੇ ਕਿਹਾ ਕਿ ਵਰਤਮਾਨ ਸਟੈਂਡਰਡ ਨੂੰ ਦੇਖਦੇ ਹੋਏ ਇਸਨੂੰ ਬੇਕਾਬੂ ਹੋ ਕੇ ਧਰਤੀ ’ਚ ਪ੍ਰਵੇਸ਼ ਕਰਨ ਦੇਣਾ ਮਨਜ਼ੂਰ ਨਹੀਂ ਹੋਵੇਗਾ। 1990 ਤੋਂ ਬਾਅਦ ਤੋਂ 10 ਟਨ ਤੋਂ ਜ਼ਿਆਦਾ ਕਿਸੀ ਵੀ ਵਸਤੂ ਨੂੰ ਫਿਰ ਤੋਂ ਧਰਤੀ ’ਚ ਦਾਖਲ ਹੋਣ ਲਈ ਆਰਬਿਟ ’ਚ ਨਹੀਂ ਛੱਡਿਆ ਜਾਂਦਾ ਹੈ।

 

ਯੂਰੋਪੀਅਨ ਸਪੇਸ ਏਜੰਸੀ ਦੇ ਸਪੇਸ ਸੇਫਟੀ ਪ੍ਰੋਗਰਾਮ ਦੇ ਮੁਖੀ ਹੋਲਗਰ ਕ੍ਰੈਗ ਨੇ ਕਿਹਾ, ‘ਆਬਜੈਕਟ ਦੇ ਡਿਜ਼ਾਈਨ ਨੂੰ ਜਾਣੇ ਬਿਨਾਂ ਕਿਸੀ ਵੀ ਚੀਜ਼ ਦੇ ਟੁੱਕੜਿਆਂ ਦੀ ਸੰਖਿਆ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਪਰ ਕਿਸੀ ਵੀ ਵਸਤੂ ਦੇ 20 ਤੋਂ 40 ਫ਼ੀਸਦੀ ਟੁੱਕੜੇ ਹਮੇਸ਼ਾ ਬਚ ਜਾਂਦੇ ਹਨ। ਧਰਤੀ ਦੇ ਚਾਰੋਂ ਪਾਸੇ ਚੱਕਰ ਲਗਾ ਰਹੇ ਰਾਕੇਟ ਬਾਡੀ ਦਾ ਰਸਤਾ ਨਿਊਯਾਰਕ, ਮੈਡਿ੍ਰਡ ਅਤੇ ਬੀਜਿੰਗ ਤੋਂ ਥੋੜ੍ਹਾ ਜਿਹਾ ਉੱਤਰ ’ਚ ਹੈ। ਇਸਤੋਂ ਇਲਾਵਾ ਇਹ ਦੱਖਣੀ ਚਿੱਲੀ ਅਤੇ ਨਿਊਜ਼ੀਲੈਂਡ ਦੇ ਵੇਲਿੰਗਟਨ ਦੇ ਦੱਖਣ ’ਚ ਹਨ। ਰਾਕੇਟ ਦਾ ਇਹ ਹਿੱਸਾ ਇਨ੍ਹਾਂ ਖੇਤਰਾਂ ’ਚ ਡਿੱਗ ਸਕਦਾ ਹੈ।

Related posts

G7 Summit : G7 ਦੇਸ਼ ਯੂਕਰੇਨ ਦਾ ਕਰਨਗੇ ਸਮਰਥਨ, ਰੂਸ ‘ਤੇ ਲਗਾਈਆਂ ਜਾਣਗੀਆਂ ਹੋਰ ਪਾਬੰਦੀਆਂ

On Punjab

ਉੱਤਰੀ ਕੋਰੀਆ ਦੇ ਪ੍ਰਮਾਣੂ ਮਿਜ਼ਾਈਲ ਪ੍ਰਦਰਸ਼ਨੀ ਤੋਂ ਬਾਅਦ Action ‘ਚ ਅਮਰੀਕਾ, ਕੋਰੀਆਈ ਤੇ ਜਾਪਾਨੀ ਨੇਤਾਵਾਂ ਨੂੰ ਮਿਲਣਗੇ ਬਾਇਡਨ

On Punjab

Kathmandu : ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦੀ ਸੀ ਭਾਰਤੀ ਪਰਬਤਾਰੋਹੀ, ਨੇਪਾਲ ‘ਚ ਮਾਊਂਟ ਐਵਰੈਸਟ ਦੇ ਬੇਸ ਕੈਂਪ ‘ਚ ਮੌਤ

On Punjab