ਚੀਨ ਨੂੰ ਲੈ ਕੇ ਸਾਹਮਣੇ ਆਈ ਇਕ ਅਮਰੀਕੀ ਰਿਪੋਰਟ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਇਸ ਰਿਪੋਰਟ ਮੁਤਾਬਕ ਚੀਨ ਤੇਜ਼ੀ ਨਾਲ ਪੁਲਾਡ਼ ਵਿਚ ਮਾਰ ਕਰਨ ਵਾਲੇ ਹਥਿਆਰ ਵਿਕਸਿਤ ਕਰ ਰਿਹਾ ਹੈ। ਜੇ ਉਹ ਇਸ ਵਿਚ ਸਫਲ ਹੋ ਜਾਂਦਾ ਹੈ ਤਾਂ ਉਸ ਦੀ ਦਾਦਗਿਰੀ ਹੋਰ ਵੱਧ ਜਾਵੇਗੀ। ਉਥੇ ਅਮਰੀਕੀ ਖੁਫੀਆ ਵਿਭਾਗ ਦਾ ਕਹਿਣਾ ਹੈ ਕਿ ਚੀਨ ਉਨ੍ਹਾਂ ਹਥਿਆਰਾਂ ’ਤੇ ਜ਼ੋਰ ਦੇ ਰਿਹਾ ਹੈ, ਜੋ ਉਸ ਦੇ ਅਤੇ ਅਮਰੀਕਾ ਵਿਚਕਾਰ ਪੁਲਾਡ਼ ਮੁਕਾਬਲੇ ਵਿਚ ਅਸਮਾਨਤਾ ਨੂੰ ਘਟ ਕਰ ਸਕਦੇ ਹਨ।
ਰੂਸੀ ਵੈਬਸਾਈਟ ਵੈਸਤਨਿਕ ਨੇ ਬਲੂਮਬਰਗ ਦੇ ਹਵਾਲੇ ਨਾਲ ਦੱਸਿਆ ਹੈ ਕਿ ਚੀਨ ਉਨ੍ਹਾਂ ਹਥਿਆਰਾਂ ਵਿਚ ਕਾਫੀ ਨਿਵੇਸ਼ ਕਰ ਰਿਹਾ ਹੈ, ਜੋ ਉਪਗ੍ਰਹਿਆਂ ਨੂੰ ਜਾਮ ਅਤੇ ਨਸ਼ਟ ਕਰਨ ਦੀ ਸਮੱਰਥਾ ਰੱਖਦੇ ਹਨ। ਇਸ ਤਰ੍ਹਾਂ ਦੇ ਹਥਿਆਰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਤਤਕਾਲ ਖਤਰਾ ਪੈਦਾ ਕਰ ਸਕਦੇ ਹਨ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਦੌਰਾਨ ਯੂਐਸ ਸਪੇਸ ਫੋਰਸ ਦੇ ਗਠਨ ਤੋਂ ਬਾਅਦ ਚੀਨ ਨੇ ਪੁਲਾਡ਼ ਵਿਚ ਮਾਰ ਕਰਨ ਵਾਲੇ ਹਥਿਆਰਾਂ ਨੇ ਆਪਣੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ।
ਰਿਪੋਰਟ ਦੱਸਦੀ ਹੈ ਕਿ ਪੈਂਟਾਗਨ ਦੇ ਇੰਡੋ ਪੈਸਫਿਕ ਕਮਾਂਡ ਦੇ ਸੀਨੀਅਰ ਖੁਫੀਆ ਅਧਿਕਾਰੀ ਨੇ ਇਕ ਵੈਬੀਨਾਰ ਵਿਚ ਕਿਹਾ ਕਿ ਚੀਨ ਅਜਿਹੇ ਐਂਟੀ ਸੈਟਾਲਾਈਟ ਹਥਿਆਰ ਬਣਾ ਰਿਹਾ ਹੈ ਜੋ ਸੈਟਾਲਾਈਟ ਨੂੰ ਜਾਮ ਕਰਨ, ਉਸ ਨੂੰ ਤਬਾਹ ਕਰਨ ਦੀ ਸਮੱਰਥਾ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਚੀਨ ਸਾਡੀ ਪੁਲਾਡ਼ੀ ਸਮੱਰਥਾ ’ਤੇ ਨਜ਼ਰ ਰੱਖ ਰਿਹਾ ਹੈ ਤੇ ਉਹ ਸਾਡੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ।ਡੀਐਨਆਈ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਸੈਨਾ ਦੀ ਸਪੇਸ ਕਮਾਂਡ ਅਮਰੀਕੀ ਫੌਜ ਦੇ ਕਮਿਊਨੀਕੇਸ਼ਨ ਨੂੰ ਠੱਭ ਕਰਨ ਲਈ ਆਪਣੇ ਹਥਿਆਰਾਂ ਅਤੇ ਕਮਾਂਡ ਐਂਡ ਕੰਟਰੋਲ ਸਿਸਟਮ ਨੂੰ ਅਪਡੇਸ਼ਨ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਐਂਟੀ ਸੈਟਾਲਾਈਟ ਵੈਪਨ ਅਜਿਹੇ ਹਥਿਆਰ ਹੁੰਦੇ ਹਨ, ਜੋ ਕਿਸੇ ਵੀ ਦੇਸ਼ ਦੇ ਅੰਦਰੂਨੀ ਫੌਜੀ ਉਦੇਸ਼ਾਂ ਵਾਲੇ ਉਪਗ੍ਰਗਹਿਆਂ ਨੂੰ ਜਾਮ ਕਰਨ ਜਾਂ ਨਸ਼ਟ ਕਰਨ ਵਿਚ ਸਹਾਈ ਹੁੰਦੇ ਹਨ। ਹਾਲਾਂਕਿ ਅੱਜ ਤਕ ਕਿਸੇ ਵੀ ਯੁੱਧ ਵਿਚ ਇਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਗਈ।