35.42 F
New York, US
February 6, 2025
PreetNama
ਖਾਸ-ਖਬਰਾਂ/Important News

SpaceX Inspiration4: ਸਪੇਸਐਕਸ ਨੇ ਰਚਿਆ ਇਤਿਹਾਸ, ਪਹਿਲਾ ‘All-Civilian Crew’ ਲਾਂਚ, ਦੇਖੋ ਵੀਡੀਓ

ਅਰਬਪਤੀ Elon Musk ਦੀ ਕੰਪਨੀ ਸਪੇਸਐਕਸ ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਸਪੇਸਐਕਸ ਦੇ ਪਹਿਲੇ ਆਲ-ਸਿਵਲੀਅਨ ਕਰੂ ਸਫ਼ਲਤਾਪੂਰਵਕ ਲਾਂਚ ਹੋ ਗਿਆ ਹੈ। ਇਸ ਪ੍ਰੋਜੈਕਟ ਨੂੰ Inspiration4 ਨਾਮ ਦਿੱਤਾ ਗਿਆ ਹੈ। ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਵਿਖੇ ਨਾਸਾ ਦੇ ਪੈਡ 39 ਏ ਤੋਂ Inspiration4 ਨੇ ਉਡਾਣ ਭਰੀ। ਸਪੇਸਐਕਸ ਦੇ ਮਿਸ਼ਨ ਵਿੱਚ ਫਲੋਰੀਡਾ ਦੇ ਇੱਕ ਅਰਬਪਤੀ ਈ-ਕਾਮਰਸ ਕਾਰਜਕਾਰੀ ਤੋਂ ਇਲਾਵਾ ਤਿੰਨ ਹੋਰ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਧਰਤੀ ਦੇ ਚੱਕਰ ਵਿੱਚ ਲਾਂਚ ਕੀਤੇ ਗਏ ਪਹਿਲੇ ਆਲ਼-ਸਿਵਲੀਅਨ ਕਰੂ ਲਈ ਚੁਣਿਆ ਗਿਆ ਹੈ। ਇਹ ਤਿੰਨ ਦਿਨਾਂ ਲਈ ਪੁਲਾੜ ਵਿੱਚ ਰਹਿਣਗੇ ਅਤੇ 18 ਸਤੰਬਰ ਨੂੰ ਅਟਲਾਂਟਿਕ ਮਹਾਂਸਾਗਰ ਵਿੱਚ ਸਪਲੈਸ਼ਡਾਊਨ ਦੇ ਇਨ੍ਹਾਂ ਦਾ ਮਿਸ਼ਨ ਖ਼ਤਮ ਹੋ ਜਾਵੇਗਾ।

ਰਵਾਨਗੀ ਤੋਂ ਪਹਿਲਾਂ, Inspiration4 ਟੀਮ ਨੇ ਇੱਕ ਟਵੀਟ ਵਿੱਚ ਕਿਹਾ, “ਸਪੇਸਐਕਸ ਨੇ ਸਾਡੀ ਉਡਾਣ ਦੀ ਤਿਆਰੀ ਦੀ ਸਮੀਖਿਆ ਪੂਰੀ ਕਰ ਲਈ ਹੈ ਅਤੇ ਅਸੀਂ ਲਾਂਚ ਲਈ ਤਿਆਰ ਹਾਂ।” ਇਸ ਮਿਸ਼ਨ ਦੇ ਚਾਰ ਪੁਲਾੜ ਯਾਤਰੀਆਂ ਕੋਲ ਨਾ ਤਾਂ ਤਜਰਬਾ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ।

ਦੱਸ ਦੇਈਏ, ਇਸ ਸਾਲ ਫਰਵਰੀ ਵਿੱਚ, ਸਪੇਸਐਕਸ ਨੇ ਇੱਕ ਚੈਰਿਟੀ ਦੁਆਰਾ ਚਲਾਏ ਗਏ ਮਿਸ਼ਨ ਦੀ Inspiration4 ਦਾ ਐਲਾਨ ਕੀਤਾ ਸੀ। ਮਿਸ਼ਨ ਦੀ ਅਗਵਾਈ ਤਕਨੀਕੀ ਉੱਦਮੀ ਜੇਰੇਡ ਇਸਾਕਮੈਨ ਕਰ ਰਹੇ ਹਨ। ਉਸਦੇ ਨਾਲ ਤਿੰਨ ਹੋਰ ਸਹਿਯੋਗੀ ਹੇਲੀ ਅਰਸੀਨੌਕਸ, ਸੀਨ ਪ੍ਰੋਕਟਰ ਅਤੇ ਕ੍ਰਿਸ ਸਮਬਰੋਵਸਕੀ ਵੀ ਪੁਲਾੜ ਯਾਤਰਾ ‘ਤੇ ਹਨ। ਇਹ ਕਰਮਚਾਰੀ ਹਰ 90 ਮਿੰਟ ਵਿੱਚ ਇੱਕ ਨਿਸ਼ਚਤ ਉਡਾਣ ਮਾਰਗ ਦੇ ਨਾਲ ਸਪੇਸਐਕਸ ਦੇ ਕਰੂ ਡਰੈਗਨ ਕੈਪਸੂਲ ਵਿੱਚ ਗ੍ਰਹਿ ਦੀ ਪਰਿਕਰਮਾ ਕਰਨਗੇ।

Related posts

ਨਾਟੋ ਦੀ ਮੈਂਬਰਸ਼ਿਪ ਦੇ ਨਾਂ ‘ਤੇ ਯੂਕਰੇਨ ਨੂੰ 14 ਸਾਲਾਂ ਤੋਂ ਝਾਂਸਾ ਦੇ ਰਿਹੈ ਅਮਰੀਕਾ, ਜਾਣੋ ਇਸਦੇ ਪਿੱਛੇ ਦੇ ਲੁਕਵੇਂ ਤੱਥ

On Punjab

ਅਮਰੀਕਾ ਨੇ ਰੋਕੇ ਪਾਕਿਸਤਾਨ ਜਹਾਜ਼, ਐਫਏਏ ਦੇ ਫਿਕਰ ਮਗਰੋਂ ਕੀਤੀ ਕਾਰਵਾਈ

On Punjab

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੂੰ ਈਡੀ ਨੇ ਭੇਜਿਆ ਨੋਟਿਸ 9 hours ago

On Punjab