ਐਲੋਨ ਮਸਕ ਦੀ ਕੰਪਨੀ ਸਪੇਸਐਕਸ (SpaceX) ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਆਪਣਾ ਮੈਗਾ ਰਾਕੇਟ ਸਟਾਰਸ਼ਿਪ ਲਾਂਚ ਕੀਤਾ, ਪਰ ਇਹ ਕੋਸ਼ਿਸ਼ ਵੀ ਅਸਫਲ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਬੂਸਟਰ ਨਾਲ ਸੰਪਰਕ ਅਤੇ ਫਿਰ ਪੁਲਾੜ ਯਾਨ ਦਾ ਪ੍ਰੀਖਣ ਉਡਾਣ ਦੇ ਕੁਝ ਮਿੰਟਾਂ ਬਾਅਦ ਹੀ ਸੰਪਰਕ ਟੁੱਟ ਗਿਆ।
ਏਜੰਸੀ ਦੇ ਅਨੁਸਾਰ, ਬੂਸਟਰ ਨੇ ਸਟਾਰਸ਼ਿਪ ਨੂੰ ਪੁਲਾੜ ਵੱਲ ਭੇਜਿਆ, ਪਰ ਦੱਖਣੀ ਟੈਕਸਾਸ ਤੋਂ ਲਿਫਟ ਆਫ ਦੇ ਅੱਠ ਮਿੰਟ ਬਾਅਦ ਸੰਚਾਰ ਟੁੱਟ ਗਿਆ। ਇਸ ਤੋਂ ਬਾਅਦ ਸਪੇਸਐਕਸ ਨੇ ਮਿਸ਼ਨ ਦੇ ਅਸਫਲ ਹੋਣ ਦੀ ਜਾਣਕਾਰੀ ਦਿੱਤੀ।