Steam Therapy for the Lungs ਕੋਰੋਨਾ ਮਹਾਮਾਰੀ ਸਮੇਂ ਜੇਕਰ ਨੱਕ ਅਤੇ ਸਾਹ ਲੈਣ ’ਚ ਪਰੇਸ਼ਾਨੀ ਹੋਵੇ ਤਾਂ ਭਾਫ ਲੈਣੀ ਚਾਹੀਦੀ ਹੈ। ਭਾਫ ਬੰਦ ਨੱਕ ਖੋਲ੍ਹਣ ਦੇ ਨਾਲ ਗਲ਼ੇ ਅਤੇ ਫੇਫੜਿਆਂ ਲਈ ਇਕ ਤਰ੍ਹਾਂ ਨਾਲ ਸੈਨੇਟਾਈਜ਼ਰ ਦਾ ਕੰਮ ਕਰਦੀ ਹੈ। ਕੋਰੋਨਾ ਕਾਲ ’ਚ ਅਪਣਾਓ ਕੁਝ ਜ਼ਰੂਰੀ ਟਿਪਸ ਅਤੇ ਵਧਾਓ ਵਾਇਰਲ ਖ਼ਿਲਾਫ਼ ਆਪਣੀ ਤਾਕਤ :
– ਅੰਬਾਲਾ ਛਾਉਣੀ ਦੇ ਨਾਗਰਿਕ ਹਸਪਤਾਲ ਦੇ ਪੰਚਕਰਮ ਮਾਹਿਰ ਜਿਤੇਂਦਰ ਵਰਮਾ ਅਨੁਸਾਰ, ਰੋਜ਼ਾਨਾ ਦੋ ਤੋਂ ਪੰਜ ਮਿੰਟ ਤਕ ਭਾਫ ਲੈਣ ਨਾਲ ਵਾਇਰਸ ਖ਼ਤਮ ਹੋ ਸਕਦਾ ਹੈ।
– ਪਾਣੀ ’ਚ ਵਿਕਸ, ਸੰਤਰਾ ਜਾਂ ਨਿੰਬੂ ਦੇ ਛਿਲਕੇ, ਅਦਰਕ ਅਤੇ ਨਿੰਮ ਦੀਆਂ ਪੱਤੀਆਂ ਨੂੰ ਉਬਾਲ ਕੇ ਭਾਫ ਲਓ।
ਇਨ੍ਹਾਂ ਚੀਜ਼ਾਂ ਦਾ ਨਾ ਕਰੋ ਸੇਵਨ
– ਠੰਡੀਆਂ ਚੀਜ਼ਾਂ ਜਿਵੇਂ ਆਈਸਕ੍ਰੀਮ, ਕੋਲਡ ਡਿ੍ਰੰਕ, ਫਰਿੱਜ ਦੀਆਂ ਠੰਢੀਆਂ ਚੀਜ਼ਾਂ ਤੇ ਖੱਟੀਆਂ ਚੀਜ਼ਾਂ ਜਿਵੇਂ ਆਚਾਰ, ਇਮਲੀ ਆਦਿ ਖਾਣ ਤੋਂ ਬਚੋ।
– ਹੈਵੀ ਫੈਟ ਭੋਜਨ ਜਿਵੇਂ ਮੈਦੇ ਤੋਂ ਬਣੀਆਂ ਚੀਜ਼ਾਂ ਅਤੇ ਦਾਲਾਂ ’ਚ ਉੜਦ, ਰਾਜਮਾ, ਛੋਲੇ ਆਦਿ ਖਾਣ ਤੋਂ ਪਰਹੇਜ਼ ਕਰੋ। ਪਾਲਕ, ਸਰੋਂ, ਬੈਂਗਣ, ਕਟਹਲ ਅਤੇ ਗੋਭੀ ਜਿਹੀਆਂ ਪਚਣ ’ਚ ਭਾਰੀ ਸਬਜ਼ੀਆਂ ਦਾ ਸੇਵਨ ਵੀ ਇਸ ਸਮੇਂ ਨਾ ਕਰੋ।
ਜੇਕਰ ਆਕਸੀਜਨ ਦਾ ਲੈਵਲ ਡਿੱਗਣ ਲੱਗੇ…
ਆਕਸੀਜਨ ਦਾ ਲੈਵਲ ਸਰੀਰ ’ਚ ਸਹੀ ਰੱਖਣ ਲਈ ਜਿੰਨਾ ਵੱਧ ਤੋਂ ਵੱਧ ਹੋ ਸਕੇ ਉਲਟਾ ਭਾਵ ਪੇਟ ਦੇ ਬਲ ਲੇਟ ਕੇ ਲੰਬਾ ਸਾਹ ਲੈਣਾ ਚਾਹੀਦਾ ਹੈ। ਅਜਿਹਾ ਦਿਨ ’ਚ ਕਈ ਵਾਰ ਕਰ ਸਕਦੇ ਹੋ।
– ਮਾਨਸਿਕ ਤਣਾਅ ਤੋਂ ਦੂਰ ਰਹੋ। ਕਿਸੇ ਵੀ ਤਰ੍ਹਾਂ ਦਾ ਮਾਨਸਿਕ ਤਣਾਅ ਤੇ ਭਾਰੀ ਖਾਣ-ਪੀਣ ਤੁਹਾਡੇ ਸਰੀਰ ’ਚ ਆਕਸੀਜਨ ਦੀ ਜ਼ਰੂਰਤ ਵਧਾ ਦਿੰਦਾ ਹੈ।
ਆਯੁਰਵੈਦਿਕ ਘਰੇਲੂ ਨੁਕਤੇ
– ਸਾਹ ਪ੍ਰਣਾਲੀ ਦੀ ਮਜ਼ਬੂਤੀ ਲਈ ਅੱਧਾ ਚਮਚ ਸ਼ਹਿਦ ’ਚ ਸਿਤੋਪਲਾਦਿ ਪਾਊਡਰ ਮਿਲਾ ਕੇ ਦਿਨ ’ਚ ਦੋ ਵਾਰ ਸੇਵਨ ਕਰਨ ਦੀ ਸਲਾਹ ਗੁਰੂਗ੍ਰਾਮ ਦੇ ਮਸ਼ਹੂਰ ਆਯੁਰਵੈਦਿਕ ਮਾਹਿਰ ਪਰਮੇਸ਼ਵਰ ਅਰੋੜਾ ਦਿੰਦੇ ਹਨ। ਇਸਨੂੰ ਸਵੇਰੇ ਨਾਸ਼ਤੇ ਤੋਂ ਬਾਅਦ ਅੱਠ ਵਜੇ ਤੇ ਸ਼ਾਮ ਪੰਜ ਵਜੇ ਲੈ ਸਕਦੇ ਹੋ।
– ਖਾਣਾ ਖਾਣ ਤੋਂ ਬਾਅਦ ਦੁਪਹਿਰ ’ਚ ਅਤੇ ਰਾਤ (ਕਰੀਬ ਨੌਂ ਵਜੇ) ਗਲੋਅ-ਘਣ-ਵਟੀ ਦੀਆਂ ਦੋ-ਦੋ ਗੋਲੀਆਂ ਗਰਮ ਪਾਣੀ ਨਾਲ ਲੈਣ ’ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ।
ਇਸਤੋਂ ਇਲਾਵਾ ਅੱਧਾ ਕੱਪ ਕਾੜ੍ਹਾ ਦਿਨ ’ਚ ਇਕ ਵਾਰ ਕਦੇ ਵੀ ਪੀ ਲਓ। ਅੱਧੇ ਤੋਂ ਘੱਟ ਇਕ ਚਮਚ ਤੁਲਸੀ ਅਰਕ, ਅੱਧਾ ਕੱਪ ਗਰਮ ਪਾਣੀ ਜਾਂ ਚਾਹ ’ਚ ਮਿਲਾ ਕੇ ਦਿਨ ’ਚ ਇਕ ਵਾਰ ਕਦੇ ਵੀ ਲਓ।
– ਲੌਂਗ ਜਾਂ ਸਾਬੁਤ ਕਾਲੀ ਮਿਰਚ ਜਾਂ ਅਜਵਾਈਣ ’ਚ ਸੇਂਧਾ ਨਮਕ ਮਿਲਾ ਕੇ ਦਿਨ ’ਚ ਦੋ ਤੋਂ ਤਿੰਨ ਵਾਰ ਚੂਸ ਸਕਦੇ ਹੋ।
– ਤਿਲ ਦੇ ਤੇਲ ਜਾਂ ਸਰੋਂ ਦੇ ਤੇਲ ਦੀਆਂ ਦੋ-ਦੋ ਬੂੰਦਾਂ ਦਿਨ ’ਚ ਦੋ ਵਾਰ ਨੱਕ ’ਚ ਪਾਓ।
– ਹਲਕਾ ਭੋਜਨ ਹੀ ਕਰੋ। ਕਮਜ਼ੋਰੀ ਮਹਿਸੂਸ ਹੋਣ ’ਤੇ ਮੁਨੱਕਾ ਦੇ ਚਾਰ-ਚਾਰ ਦਾਣੇ ਸਵੇਰੇ ਤੇ ਸ਼ਾਮ ਨੂੰ ਲਓ। ਰਾਤ ਨੂੰ ਸੌਣ ਸਮੇਂ ਹਲਦੀ ਵਾਲਾ ਦੁੱਧ ਲਓ।
– ਕਪੂਰ-ਅਜਵਾਈਣ ਦੀ ਪੋਟਲੀ ਥੋੜ੍ਹੀ-ਥੋੜ੍ਹੀ ਦੇਰ ’ਚ ਸੁੰਘਦੇ ਰਹੋ।