ਮੁੰਬਈ-ਪਿਛਲੇ ਦੋ ਕਾਰੋਬਾਰੀ ਦਿਨਾਂ ਵਿਚ ਗਿਰਾਵਟ ਦਾ ਸਾਹਮਣਾ ਕਰਨ ਤੋਂ ਬਾਅਦ ਬੈਂਚਮਾਰਕ ਇਕਵਿਟੀ ਸੂਚਕ ਨੇ ਵੀਰਵਾਰ ਨੂੰ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੀ ਭਾਰੀ ਖ਼ਰੀਦਦਾਰੀ ਅਤੇ ਫਰੰਟਲਾਈਨ ਸਟਾਕਾਂ ਦੇ ਹੁਲਾਰੇ ਸਦਕਾ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦਰਜ ਕੀਤੀ ਹੈ। BSE ਬੈਂਚਮਾਰਕ Sensex ਸ਼ੁਰੂਆਤੀ ਕਾਰੋਬਾਰ ’ਚ 254.5 ਅੰਕ ਚੜ੍ਹ ਕੇ 77,945.45 ’ਤੇ ਪਹੁੰਚ ਗਿਆ। NSE Nifty 86.25 ਅੰਕ ਵਧ ਕੇ 23,645.30 ’ਤੇ ਪਹੁੰਚ ਗਿਆ।
ਜ਼ਿਕਰਯੋਗ ਹੈ ਕਿ ਬੀਐਸਈ ਦਾ ਬੈਂਚਮਾਰਕ ਪਿਛਲੇ ਦੋ ਦਿਨਾਂ ਵਿੱਚ 1,805.2 ਪੁਆਇੰਟ ਜਾਂ 2.27 ਫੀਸਦੀ ਡਿੱਗ ਗਿਆ ਸੀ। 30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਤੋਂ ਐੱਚਸੀਐਲ ਟੈਕਨਾਲੋਜੀਜ਼, ਐਚਡੀਐਫਸੀ ਬੈਂਕ, ਐਨਟੀਪੀਸੀ, ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ ਅਤੇ ਐਕਸਿਸ ਬੈਂਕ ਪ੍ਰਮੁੱਖ ਲਾਭਕਾਰੀ ਸਨ। ਅਲਟਰਾਟੈੱਕ ਸੀਮੈਂਟ, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ, ਮਾਰੂਤੀ ਅਤੇ ਲਾਰਸਨ ਐਂਡ ਟੂਬਰੋ ਪਛੜ ਗਏ ਸਨ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਬੁੱਧਵਾਰ ਨੂੰ 2,502.58 ਕਰੋੜ ਰੁਪਏ ਦੇ ਸ਼ੇਅਰਾਂ ਨੂੰ ਆਫਲੋਡ ਕੀਤਾ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 6,145.24 ਕਰੋੜ ਰੁਪਏ ਦੇ ਸ਼ੇਅਰ ਖਰੀਦੇ।