PreetNama
ਸਿਹਤ/Health

ਜ਼ਿਆਦਾ ਪ੍ਰੋਟੀਨ ਵਾਲੀ ਖ਼ੁਰਾਕ ਦੇ ਨੁਕਸਾਨ ਤੋਂ ਬਚਾਉਂਦੀ ਹੈ ਸਟ੍ਰੈਂਥ ਟ੍ਰੇਨਿੰਗ, ਅਧਿਐਨ ‘ਚ ਆਇਆ ਸਾਹਮਣੇ

ਅੱਜ-ਕੱਲ੍ਹ ਨੌਜਵਾਨਾਂ ’ਚ ਉੱਚ ਪ੍ਰੋਟੀਨ ਦੀ ਖ਼ੁਰਾਕ ਦਾ ਕਾਫੀ ਰੁਝਾਨ ਹੈ। ਪਰ ਜੇਕਰ ਮਿਹਨਤ ਕੀਤੇ ਬਗ਼ੈਰ ਇਸ ਦਾ ਇਸਤੇਮਾਲ ਕੀਤਾ ਜਾਵੇ, ਤਾਂ ਇਹ ਫ਼ਾਇਦੇ ਦੀ ਥਾਂ ਨੁਕਸਾਨ ਵੀ ਕਰ ਸਕਦੀ ਹੈ। ਇਸ ਬਾਰੇ ਸਾਹਮਣੇ ਆਏ ਅਧਿਐਨ ’ਚ ਪਤਾ ਲੱਗਿਆ ਹੈ ਕਿ ਇਹੋ ਜਿਹੇ ਨੌਜਵਾਨ ਜਿਹੜੇ ਸਟ੍ਰੈਂਥ ਟ੍ਰੇਨਿੰਗ (ਜਿਨ੍ਹਾਂ ’ਚ ਸਕੁਵੈਟਸ, ਹਿਪ ਥਰੱਸਟਸ, ਚੈਸਟ ਪ੍ਰੈੱਸ ਵਰਗੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀ ਕਸਰਤ ਸ਼ਾਮਿਲ ਹੈ) ਕਰਦੇ ਹਨ ਉਹ ਉੱਚ ਪ੍ਰੋਟੀਨ ਵਾਲੀ ਖ਼ੁਰਾਕ ਕਾਰਨ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਘੱਟ ਕਰ ਸਕਦੇ ਹਨ। ਇਹ ਅਧਿਐਨ ਈ-ਲਾਈਫ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ। ਇਸ ’ਚ ਕਿਹਾ ਗਿਆ ਹੈ ਕਿ ਪ੍ਰੋਟੀਨ ਦਾ ਇਸਤੇਮਾਲ ਮਸਲਸ ਤੇ ਤਾਕਤ ਵਧਾਉਣ ਦੇ ਕੰਮ ਆਉਂਦਾ ਹੈ। ਜੇਕਰ ਸਹੀ ਕਸਰਤ ਨਾਲ ਇਸ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਬਹੁਤ ਲਾਭਕਾਰੀ ਹੈ। ਹਾਲਾਂਕਿ ਘੱਟ ਸਰੀਰਕ ਸਰਗਰਮੀਆਂ ਵਾਲੇ ਲੋਕ ਜੇਕਰ ਜ਼ਿਆਦਾ ਮਾਤਰਾ ’ਚ ਪ੍ਰੋਟੀਨ ਵਾਲੀ ਡਾਈਟ ਦਾ ਇਸਤੇਮਾਲ ਕਰਦੇ ਹਨ, ਤਾਂ ਉਨ੍ਹਾਂ ’ਚ ਦਿਲ ਦੀ ਬਿਮਾਰੀ ਤੇ ਡਾਇਬਟੀਜ਼ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।

ਅਧਿਐਨ ਕਰਤਾਵਾਂ ਨੇ ਇਸ ਬਾਰੇ ਚੂਹਿਆਂ ’ਤੇ ਅਧਿਐਨ ਕੀਤਾ ਹੈ। ਉਨ੍ਹਾਂ ਨੂੰ ਦੋ ਸਮੂਹਾਂ ’ਚ ਵੰਡਿਆ ਗਿਆ। ਇਸ ਦੌਰਾਨ ਸਮੂਹਾਂ ਦੇ ਸਰੀਰਾਂ ਦੀ ਸੰਰਚਨਾ, ਵਜ਼ਨ ਤੇ ਬਲੱਡ ਗਲੂਕੋਜ਼ ਦੀ ਤੁਲਨਾ ਕੀਤੀ ਗਈ। ਇਸ ’ਚ ਪਤਾ ਲੱਗਿਆ ਕਿ ਉੱਚ ਪ੍ਰੋਟੀਨ ਵਾਲੀ ਖ਼ੁਰਾਕ ਨੇ ਗਤੀਹੀਨ ਚੂਹਿਆਂ ਦੀ ਮੈਟਾਬੋਲਿਕ ਸਿਹਤ ਖ਼ਰਾਬ ਕਰ ਦਿੱਤੀ ਹੈ। ਨਾਲ ਹੀ ਘੱਟ ਪ੍ਰੋਟੀਨ ਵਾਲੀ ਖ਼ੁਰਾਕ ਵਾਲੇ ਚੂਹਿਆਂ ਦੇ ਮੁਕਾਬਲੇ ਇਨ੍ਹਾਂ ’ਚ ਜਿਆਦਾ ਫੈਟ ਜਮ੍ਹਾਂ ਹੋ ਗਈ। ਅਧਿਐਨ ’ਚ ਦੇਖਿਆ ਗਿਆ ਕਿ ਇਨ੍ਹਾਂ ’ਚੋਂ ਜਿਨ੍ਹਾਂ ਚੂਹਿਆਂ ਨੇ ਨੂੰ ਹੌਲੀ-ਹੌਲੀ ਵਧਾਇਆ ਗਿਆ ਵਜ਼ਨ ਖਿੱਚਣ ਦਾ ਕੰਮ ਕੀਤਾ, ਉਨ੍ਹਾਂ ’ਚ ਪ੍ਰੋਟੀਨ ਦੀ ਖ਼ੁਰਾਕ ਨਾਲ ਮਸਲਸ ਦਾ ਵਾਧਾ ਹੋਇਆ ਤੇ ਫੈਟ ਵੀ ਘੱਟ ਜਮ੍ਹਾਂ ਹੋਇਆ।

Related posts

ਬਾਡੀ ‘ਚੋਂ ਬੈਡ ਕਲੈਸਟ੍ਰੋਲ ਨੂੰ ਘੱਟ ਕਰਨਗੇ ਯੋਗਾ ਦੇ ਇਹ ਆਸਨ

On Punjab

ਕਈ ਤਰੀਕਿਆਂ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ E-Cigarette, ਲੱਗਿਆ BAN

On Punjab

ਭੁੱਖ ਵੀ ਹੋ ਸਕਦੀ ਹੈ ਗੁੱਸੇ ਤੇ ਚਿੜਚਿੜੇਪਨ ਦੀ ਮੁੱਖ ਵਜ੍ਹਾ,ਇਕ ਖੋਜ ‘ਚ ਸਾਹਮਣੇ ਆਈ ਇਹ ਜਾਣਕਾਰੀ

On Punjab