PreetNama
ਖੇਡ-ਜਗਤ/Sports News

Striker CK Vineet ਪੰਜਾਬ ਫੁੱਟਬਾਲ ਕਲੱਬ ’ਚ ਸ਼ਾਮਲ, ਦੋ ਵਾਰ ਆਈ-ਲੀਗ ਖੇਡ ਚੁੱਕੇ ਹਨ ਸੀਕੇ

Roundglass ਪੰਜਾਬ ਐੱਫਸੀ ਨੇ ਐੱਸਸੀ ਈਸਟ ਬੰਗਾਲ ਤੋਂ ਸੀਕੇ ਵਿਨੀਤ (CK Vineet) ਨੂੰ ਸਾਈਨ ਕਰਨ ਦਾ ਐਲਾਨ ਕੀਤਾ ਹੈ। ਕੇਰਲ ਦੇ ਕੰਨੂਰ ਦੇ ਰਹਿਣ ਵਾਲੇ ਵਿਨੀਤ ਇਕ ਪ੍ਰਤੀਭਾਸ਼ਾਲੀ ਸਟਰਾਈਕਰ (talented striker) ਹਨ, ਜੋ ਕਿ ਵਿੰਗਰ ਜਾਂ ਮਿਡਫੀਲਡਰ ਦੇ ਰੂਪ ’ਚ ਜਾਣੇ ਜਾਂਦੇ ਹਨ। ਵਿਨੀਤ ਆਪਣੇ ਅੱਠ ਸਾਲ ਦੇ ਆਨਬੋਰਡ ਪੇਸ਼ੇਵਰ ਅਨੁਭਵ ਦੇ ਨਾਲ ਕਈ ਘਰੇਲੂ ਤੇ ਅੰਤਰਰਾਸ਼ਟਰੀ ਟੂਰਨਾਮੈਂਟ ਜਿਹੇ I-League, Indian Super League, Asian Football Federation Cup, Hero Super Cup ਤੇ Federation Cup ’ਚ ਖੇਡ ਚੁੱਕੇ ਹਨ। 33 ਸਾਲਾ ਇਸ ਖਿਡਾਰੀ ਦਾ ਅਨੁਭਵ ਖਿਤਾਬ ਜਿੱਤਣ ’ਚ ਮਾਹਰ ਹੈ।

ਸੀਕੇ ਵਿਨੀਤ ਦੋ ਵਾਰ ਆਈ-ਲੀਗ ਤੇ ਬੇਂਗਲੁਰੂ ਐੱਫਸੀ ’ਚ Federation Cup ਸ਼ਾਮਲ ਹੈ। ਪੰਜਾਬ ਦੇ ਨਾਲ ਜੁੜਨ ’ਤੇ ਵਿਨੀਤ ਨੇ ਕਿਹਾ ਕਿ Roundglass Punjab FC, ਪੰਜਾਬ ਤੇ ਦੇਸ਼ ਦੇ ਸਭ ਤੋਂ ਮਸ਼ਹੂਰ ਫੁੱਟਬਾਲ ਕਲੱਬਾਂ ’ਚੋਂ ਇਕ ਹੈ। ਇਸ ਤਰ੍ਹਾਂ ਦੀ ਪੇਸ਼ਵਰ ਟੀਮ ਦਾ ਹਿੱਸਾ ਬਣ ਕੇ ਖੁਸ਼ ਹਾਂ ਤੇ ਨਾਲ ਇਸ ਸੀਜਨ ’ਚ ਲੀਗ ਖਿਤਾਬ ਲਈ ਕਲੱਬ ਦੀ ਚੁਣੌਤੀ ’ਚ ਯੋਗਦਾਨ ਦੇਣ ਵੀ ਉਤਸੁਕ ਹਾਂ।

ਹਾਲ ਹੀ ’ਚ ਨਿਯੁਕਤ Roundglass Punjab FC First Team Head Coach Ashley Westwood ਨੇ ਵਿਨੀਤ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਇਕ ਅਨੁਭਵੀ ਖਿਡਾਰੀ ਹਨ ਜੋ ਕਿ ਟੀਮ ਲਈ ਕਾਫੀ ਲਾਭਦਾਇਕ ਹੋਵੇਗਾ। ਮੈਂ ਵਿਨੀਤ ਨੂੰ ਆਪਣੇ ਬੇਂਗਲੁਰੂ ਐੱਫਸੀ ਦੇ ਸਮੇਂ ਤੋਂ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ। ਉਨ੍ਹਾਂ ਕੋਲ ਵੱਡੇ ਮੈਚਾਂ ਨੂੰ ਜਿੱਤਣ ਦੀ ਕਾਫੀ ਸਮਰੱਥਾ ਹੈ ਤੇ ਅਸੀਂ ਉਨ੍ਹਾਂ ਨੂੰ ਟੀਮ ’ਚ ਮੁੱਖ ਖਿਡਾਰੀ ਦੇ ਰੂਪ ’ਚ ਤਿਆਰ ਕਰਨ ਦੀ ਉਮੀਦ ਕਰ ਰਹੇ ਹਾਂ। ਵਿਨੀਤ ਦਾ ਅਨੁਭਵ ਕਾਫੀ ਚੰਗਾ ਹੈ ਤੇ ਮਹੱਤਵਪੂਰਨ ਗੋਲ ਕਰਨ ਦਾ ਉਨ੍ਹਾਂ ਦਾ ਪਿਛਲਾ ਰਿਕਾਰਡ ਵੀ ਟੀਮ ਦੀ ਮਦਦ ਕਰੇਗਾ।

ਫੁੱਟਬਾਲ ਨਿਰਦੇਸ਼ਕ, Roundglass Punjab FC, Nicholas Topoliatis ਨੇ ਕਿਹਾ ਕਿ ਵਿਨੀਤ ਕਲੱਬ ਲਈ ਬਹੁਤ ਪ੍ਰਭਾਵਸ਼ਾਲੀ ਖਿਡਾਰੀ ਸਾਬਿਤ ਹੋਣਗੇ। ਕਿਉਂਕਿ ਉਸ ਕੋਲ ਕਈ ਸਾਲਾਂ ਗਾ ਅਨੁਭਵ ਹੈ ਜੋ ਕਿ ਮਜਬੂਤ ਮੁੱਲ ਪ੍ਰਣਾਲੀ ਨੂੰ ਦਰਸਾਉਂਦਾ ਹੈ। ਨਾਲ ਹੀ ਨੌਜਵਾਨ ਖਿਡਾਰੀਆਂ ਨੂੰ ਵੀ ਉਨ੍ਹਾਂ ਦੇ ਆਉਣ ਨਾਲ ਕਾਫੀ ਮਾਰਗ ਦਰਸ਼ਨ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਲੱਬ ਲਈ ਇਕ ਬਿਹਤਰੀਨ ਸਟਰਾਈਕਰ ਮਿਲਿਆ ਹੈ।

Related posts

ਏਸ਼ਿਆਈ ਚੈਂਪੀਅਨਜ਼ ਟਰਾਫੀ 2021 : ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 6-0 ਨਾਲ ਦਰੜਿਆ

On Punjab

ਸਾਨੀਆ ਨੇ ਹਾਸਲ ਕੀਤਾ ਸੈਸ਼ਨ ਦਾ ਪਹਿਲਾ ਤੇ ਕਰੀਅਰ ਦਾ 43ਵਾਂ ਡਬਲਯੂਟੀਏ ਖ਼ਿਤਾਬ

On Punjab

Honor Ceremony: ਓਲੰਪਿਕ ਮੈਡਲ ਜੇਤੂਆਂ ਤੇ ਖਿਡਾਰੀਆਂ ਦਾ ਸਨਮਾਨ, ਪੈਸਿਆਂ ਤੇ ਨੌਕਰੀ ਦੀ ਬਰਸਾਤ

On Punjab