32.02 F
New York, US
February 6, 2025
PreetNama
ਖਬਰਾਂ/News

ਮੈਲਬੌਰਨ ‘ਚ ਹਾਸਰਸ ਡਰਾਮੇ ਦਾ ਸਫਲ ਮੰਚਨ, ਡਰਾਮੇ ਵਾਲਿਆਂ ਪਾਈਆਂ ਦਰਸ਼ਕਾਂ ਦੇ ਢਿੱਡੀ ਪੀੜਾਂ

ਯਾਰ ਆਸਟ੍ਰੇਲੀਆ ਵਾਲੇ ਵਲੋਂ “ਡਰਾਮੇ ਆਲੇ 2 “ਬੈਨਰ ਹੇਠ ਹਾਸਰਸ ਡਰਾਮੇ ਦਾ ਮੰਚਨ ਇਨਕੋਰ ਇਵੈਂਟ ਸੈਂਟਰ ਹੋਪਰਜ਼ ਕਰਾਸਿੰਗ ਵਿੱਖੇ ਕੀਤਾ ਗਿਆ। ਇਸ ਡਰਾਮੇ ਨੂੰ ਦਰਸ਼ਕ ਪਰਿਵਾਰਾਂ ਸਮੇਤ ਦੇਖਣ ਲਈ ਪੁੱਜੇ ਹੋਏ ਸਨ।ਪੰਜਾਬ ਤੋ ਵਿਸ਼ੇਸ਼ ਤੌਰ ਤੇ ਇਸ ਨਾਟਕ ਵਿੱਚ ਭਾਗ ਲੈਣ ਪੁੱਜੇ ਪ੍ਰੱਸਿਧ ਅਦਾਕਾਰ ਤੇ ਰੰਗਕਰਮੀ ਡਾ. ਜੱਗੀ ਧੂਰੀ ਤੇ ਸਿੰਘ ਵੀ. ਵਿੱਕੀ ਦੀ ਦਿਸ਼ਾ ਨਿਰਦੇਸ਼ਨਾਂ ਤੇ ਅਮਨ ਸੰਗਰੂਰ ਦੀ ਸਹਿ ਨਿਰਦੇਸ਼ਨਾ ਦੇ ਹੇਠ ਇਹ ਡਰਾਮਾ ਤਿਆਰ ਕੀਤਾ ਗਿਆ ਸੀ। ਜਿਸ ਵਿੱਚ ਜੱਗੀ ਧੂਰੀ ਸਮੇਤ ਪ੍ਰਦੀਪ ਬਰਾੜ, ਹੈਪੀ ਜੀਤ ਪੈਂਚਰਾਂ ਵਾਲਾ,ਮਨਜੀਤ ਕੌਰ ਮਨੀ,ਡੌਨੀ ਧਵਨ, ਸਿੰਘ ਵੀ ਵਿੱਕੀ ਤੇ ਅਰਮਾਨ ਭੰਗੂ ਵਲੋਂ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ । ਇਨਾਂ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਨਾਲ ਨੋਜਵਾਨੀ ਵਿੱਚ ਨਸ਼ੇ, ਸੰਗੀਤਕ ਲੱਚਰਤਾ, ਏਜੰਟਾਂ ਵਲੋਂ ਕੀਤੀ ਜਾਂਦੀ ਲੁੱਟ ਖਸੁੱਟ ,ਕਿਸਾਨੀ ਕਰਜ਼ੇ ਤੇ ਪੰਜਾਬ ਦੀ ਰਾਜਨੀਤੀ, ਪੰਜਾਬ ਦੀ ਅਜੋਕੀ ਦਸ਼ਾ, ਨੌਜਵਾਨੀ ਦਾ ਵਿਦੇਸ਼ਾ ਵੱਲ ਨੂੰ ਜਾਣ ਦਾ ਰੁਝਾਨ ਤੇ ਭ੍ਰਿਸ਼ਟ ਸਿਸਟਮ ਉਤੇ ਜਿੱਥੇ ਤਿੱਖੇ ਵਿਅੰਗ ਵੀ ਕੱਸੇ ਉਥੇ ਹੀ ਆਪਣੀ ਅਦਾਕਾਰੀ ਨਾਲ ਅਜੋਕੇ ਭ੍ਰਿਸਟ ਸਿਸਟਮ ਤੇ ਕਰਾਰੀ ਚੌਟ ਵੀ ਕੀਤੀ।ਇਸ ਨਾਟਕ ਨੇ ਗੱਲਾਂ ਗੱਲਾਂ ਵਿੱਚ ਜਿੱਥੇ ਆਏ ਹੋਏ ਦਰਸ਼ਕਾਂ ਨੂੰ ਖੂਬ ਹਸਾਇਆ ਉਥੇ ਹੀ ਭਾਵੁਕ ਵੀ ਕੀਤਾ।

ਕਰੀਬ ਦੋ ਘੰਟੇ ਤੱਕ ਚੱਲੇ ਇਸ ਹਾਸਰਸ ਡਰਾਮੇ ਨੇ ਅਜਿਹਾ ਸਮਾਂ ਬੰਨਿਆ ਕਿ ਦਰਸ਼ਕਾ ਨੂੰ ਸਮੇਂ ਦਾ ਅਹਿਸਾਸ ਹੀ ਨਹੀ ਹੋਇਆ। ਇਸ ਡਰਾਮੇ ਦੇ ਸਾਰੇ ਕਲਾਕਾਰਾਂ ਦੀ ਇਹ ਖਾਸੀਅਤ ਇਹ ਸੀ ਕਿ ਉਨਾਂ ਵੱਖ ਵੱਖ ਕਿਰਦਾਰਾਂ ਨੂੰ ਬਹੁਤ ਹੀ ਬਾਖੂਬੀ ਨਿਭਾਇਆ ਤੇ ਦਰਸ਼ਕਾਂ ਦੀਆਂ ਤਾੜੀਆਂ ਨੇ ਵੀ ਇਨਾਂ ਕਲਾਕਾਰਾਂ ਨੂੰ ਪੂਰਾ ਹੋਂਸਲਾ ਦਿੱਤਾ।ਇਸ ਮੌਕੇ ਮੰਚ ਸੰਚਾਲਨ ਸੁਖਜੀਤ ਸਿੰਘ ਔਲਖ ਵਲੋ ਬਾਖੂਬੀ ਕੀਤਾ ਗਿਆ। ਇਸ ਮੌਕੇ ਡਰਾਮੇ ਦੇ ਨਿਰਦੇਸ਼ਕ ਜੱਗੀ ਧੂਰੀ ਤੇ ਸਿੰਘ ਵੀ ਵਿੱਕੀ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਇੱਕ ਡਰਾਮੇ ਨੂੰ ਤਿਆਰ ਕਰਨ ਵਿੱਚ ਕਲਾਕਾਰ ਦੀ ਕਈ ਮਹੀਨੀਆਂ ਦੀ ਮਿਹਨਤ ਲੱਗੀ ਹੁੰਦੀ ਹੈ ਤੇ ਸਭ ਤੋ ਵੱਡੀ ਗੱਲ ਪੰਜਾਬੀ ਰੰਗਮੰਚ ਨੂੰ ਵਿਦੇਸ਼ਾਾਂ ਦੀ ਧਰਤੀ ਤੇ ਪ੍ਰਫੁੱਲਿਤ ਕਰਨਾ ਵੀ ਪ੍ਰਾਪਤੀ ਵਾਂਗ ਦੇਖ ਰਹੇ ਹਾਂ। ਉਨਾਂ ਕਿਹਾ ਕਿ ਡਰਾਮੇ ਆਲੇ 2 ਨੂੰ ਮੈਲਬੌਰਨ ਵਾਸੀਆਂ ਵਲੋਂ ਵਿਖਾਏ ਉਤਸ਼ਾਹ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ।ਆਸਟ੍ਰੇਲੀਆ ਵਿੱਚ ਪੰਜਾਬੀ ਥਿਏਟਰ ਨੂੰ ਪੈਰਾਂ ਸਿਰ ਕਰਨ ਦੇ ਲਈ ਸਿੰਘ ਬੀ ਤੇ ਉਨਾਂ ਦੀ ਟੀਮ ਵਧਾਈ ਦੀ ਪਾਤਰ ਹੈ ਜਿੰਨਾਂ ਨੇ ਇਹ ਉਪਰਾਲਾ ਕੀਤਾ। ਇਸ ਡਰਾਮੇ ਨੂੰ ਕਾਮਯਾਬ ਕਰਨ ਦੇ ਵਿੱਚ ਇਕਬਾਲ ਸਿੰਘ, ਅਰੁਣ ਬਾਂਸਲ, ਪ੍ਰਦੀਪ ਖੁਰਮੀ ਤੇ ਮੌਂਟੀ ਬੈਨੀਪਾਲ, ਬੋਬ ਸਿੱਧੂ, ਪ੍ਰਦੀਪ ਮਿਨਹਾਸ, ਰਜਤ ਸੈਣੀ,ਸਰਬਜੀਤ ਕੌਰ , ਨੈਨਸੀ ਮਾਨ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Related posts

Makhana Benefits: ਭਾਰ ਘਟਾਉਣ ਤੋਂ ਲੈ ਕੇ ਫਰਟੀਲਿਟੀ ਵਧਾਉਣ ਤਕ, ਜੇਕਰ ਤੁਸੀਂ ਰੋਜ਼ਾਨਾ ਮਖਾਨਾ ਖਾਂਦੇ ਹੋ ਤਾਂ ਤੁਹਾਨੂੰ ਮਿਲਣਗੇ ਇਹ 8 ਜਬਰਦਸਤ ਫਾਇਦੇ

On Punjab

ਤਾਮਿਲਨਾਡੂ ਵਿੱਚ ਜੱਲੀਕੱਟੂ, ਮੰਜੂਵਿਰੱਟੂ ਦੀਆਂ ਘਟਨਾਵਾਂ ’ਚ ਸੱਤ ਮੌਤਾਂ, ਕਈ ਜ਼ਖ਼ਮੀ

On Punjab

ਪੱਤਰਕਾਰ ਤੇ ਹਮਲਾ ਕਰਨ ਵਾਲੇ ਮੁਨਸ਼ੀ ਖਿਲਾਫ ਪੱਤਰਕਾਰਾਂ ਅਤੇ ਵਕੀਲਾਂ ਦਾ ਵਫ਼ਦ ਡੀਐਸਪੀ ਅਤੇ ਐਸਐਚਓ ਨੂੰ ਮਿਲਿਆ

Pritpal Kaur