ਹਿੰਦੀ ਤੇ ਮਰਾਠੀ ਸਿਨੇਮਾ ਦੇ ਉੱਘੇ ਅਭਿਨੇਤਾ ਸੁਨੀਲ ਸ਼ੇਡੇ ਦਾ 75 ਸਾਲ ਦੀ ਉਮਰ ਵਿੱਚ ਮੁੰਬਈ ਸਥਿਤ ਘਰ ਵਿੱਚ ਦੇਹਾਂਤ ਹੋ ਗਿਆ। ਕਈ ਦਹਾਕਿਆਂ ਤਕ ਫੈਲੇ ਆਪਣੇ ਕਰੀਅਰ ਵਿੱਚ, ਸੁਨੀਲ ਸ਼ੇਡ਼ੇ ਨੇ ਮਰਾਠੀ ਸਿਨੇਮਾ ਦੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ, ਜਦੋਂ ਕਿ ਉਨ੍ਹਾਂ ਨੇ ਹਿੰਦੀ ਸੀਰੀਅਲਾਂ ਅਤੇ ਫਿਲਮਾਂ ਵਿੱਚ ਵੀ ਮਹੱਤਵਪੂਰਨ ਕਿਰਦਾਰ ਨਿਭਾਏ। ਇਸ ਦਿੱਗਜ ਅਦਾਕਾਰ ਦੇ ਦੇਹਾਂਤ ਕਾਰਨ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ (14 ਨਵੰਬਰ) ਨੂੰ ਕੀਤਾ ਜਾਵੇਗਾ।
ਸੁਨੀਲ ਸ਼ੇਂਡੇ ਮੁੱਖ ਤੌਰ ‘ਤੇ ਆਪਣੇ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸ਼ਾਹਰੁਖ ਖਾਨ, ਆਮਿਰ ਖਾਨ ਤੋਂ ਲੈ ਕੇ ਸੰਜੇ ਦੱਤ ਤੱਕ ਫਿਲਮਾਂ ਕੀਤੀਆਂ ਹਨ। ਉਨ੍ਹਾਂ ਦੀਆਂ ਪ੍ਰਮੁੱਖ ਫਿਲਮਾਂ ਵਿੱਚ ਸਰਫਰੋਸ਼, ਗਾਂਧੀ ਅਤੇ ਵਾਸਤਵ ਵਰਗੀਆਂ ਹਿੰਦੀ ਫਿਲਮਾਂ ਸ਼ਾਮਲ ਹਨ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਦੇ ਨਾਲ ਉਨ੍ਹਾਂ ਨੇ ਸੀਰੀਅਲ ਸਰਕਸ ‘ਚ ਅਹਿਮ ਭੂਮਿਕਾ ਨਿਭਾਈ ਸੀ।