ਨਵੀਂ ਦਿੱਲੀ, ਜੇਐਨਐੱਨ : ਫਿਲਮ ਇੰਡਸਟਰੀ ਦੀ ਹਾਟ ਅਤੇ ਖੂਬਸੂਰਤ ਅਦਾਕਾਰਾ ਸੰਨੀ ਲਿਓਨੀ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫ਼ੀ ਚਰਚਾ ’ਚ ਰਹਿੰਦੀ ਹੈ। ਸੰਨੀ ਅਕਸਰ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵਿਚ ਆਪਣੇ ਪਰਿਵਾਰ ਅਤੇ ਬੱਚਿਆਂ ਦੀਆਂ ਪਿਆਰੀਆਂ ਤਸਵੀਰਾਂ ਸਾਂਝਾ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸੰਨੀ ਅਤੇ ਉਸਦੇ ਪਤੀ ਡੈਨੀਅਲ ਵੇਬਰ ਦੇ ਵਿਆਹ ਨੂੰ 10 ਸਾਲ ਪੂਰੇ ਹੋਏ ਹਨ। ਵਿਆਹ ਦੀ ਵਰ੍ਹੇਗੰਢ ਦੇ ਇਸ ਖਾਸ ਮੌਕੇ ‘ਤੇ ਸੰਨੀ ਨੇ ਪਤੀ ਵੱਲੋਂ ਮਿਲੇੇ ਖਾਸ ਗਿਫਟ ਦੀ ਝਲਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।