1 ਮਈ ਤੋਂ ਸ਼ੁਰੂ ਹੋਣ ਵਾਲੀ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਉਥੇ ਹੀ ਬਾਲੀਵੁੱਡ ਸੈਲੇਬਿ੍ਰਟੀਜ਼ ਲਗਾਤਾਰ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਵੈਕਸੀਨੇਸ਼ਨ ਲਈ ਲੋਕਾਂ ਨੂੰ ਰਜਿਸਟ੍ਰੇਸ਼ਨ ਦੀ ਅਪੀਲ ਕਰਕੇ ਵੈਕਸੀਨ ਲਗਵਾਉਣ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ ਐਕਟਰੈੱਸ ਸਨੀ ਲਿਓਨੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ’ਤੇ ਫੋਟੋ ਸ਼ੇਅਰ ਕਰਕੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ।
ਇਸ ਫੋਟੋ ’ਚ ਸਨੀ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਫੋਟੋ ’ਚ ਉਹ ਇਕ ਜਾਲੀਦਾਰ ਟਾਪ ਦੇ ਬ੍ਰਾਊਨ ਕਲਰ ਦੀ ਜੈਕੇਟ ਪਾਈ ਨਜ਼ਰ ਆ ਰਹੀ ਹੈ। ਫੋਟੋ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕਰਕੇ ਉਨ੍ਹਾਂ ਨੇ ਕੈਪਸ਼ਨ ਲਿਖੀ, ਚਲੋ ਕੋਵਿਡ-19 ਨਾਲ ਲੜਾਈ ’ਚ ਸਾਥ ਨਿਭਾਉਂਦੇ ਹਾਂ… ਵੈਕਸੀਨੇਸ਼ਨ ਦਾ ਸਮਾਂ ਆ ਗਿਆ ਹੈ। ਆਪਣੇ-ਆਪ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਵਿਸ਼ੇਸ਼ ਰੂਪ ਨਾਲ ਫ੍ਰੰਟਲਾਈਨ ਵਰਕਸ ਨੂੰ ਮਹਾਮਾਰੀ ਖ਼ਿਲਾਫ਼ ਲੜਨ ਦਾ ਮੌਕਾ ਦੇਣ ਲਈ ਟੀਕਾਕਰਨ ਕਰਵਾਓ।
ਹਾਲ ਹੀ ’ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਤਸਵੀਰਾਂ ਸ਼ੇਅਰ ਕੀਤੀ ਸਨ, ਜਿਸ ’ਚ ਉਹ ਆਪਣੇ ਫੈਨਜ਼ ਨੂੰ ਮੋਟੀੇਵੇਟ ਕਰਦੀ ਦਿਸ ਰਹੀ ਸੀ। ਤਸਵੀਰਾਂ ’ਚ ਐਕਟਰੈੱਸ ਬੇਹੱਦ ਖ਼ੁਸ਼ ਨਜ਼ਰ ਆ ਰਹੀ ਹੈ ਅਤੇ ਆਪਣੈ ਫੈਨਜ਼ ਤੋਂ ਵੀ ਹਰ ਸਥਿਤੀ ’ਚ ਖੁਸ਼ ਰਹਿਣ ਦੀ ਗੱਲ ਕਹਿ ਰਹੀ ਹੈ।
ਤਸਵੀਰ ’ਚ ਸਨੀ ਇਕ ਕੱਟੇ ਹੋਏ ਦਰੱਖਤ ਦੇ ਤੜੇ ’ਤੇ ਖੜ੍ਹੀ ਹੋ ਕੇ ਸਕਾਰਾਤਮਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਫੋਟੋਜ਼ ’ਚ ਐਕਟਰੈੱਸ ਬਲੂ ਟਾਪ ਦੇ ਨਾਲ ਯੈਲੋ ਕਲਰ ਦੀ ਜੈਕੇਟ ਅਤੇ ਡਾਰਕ ਬਲੂ ਕਲਰ ਦੀ ਜੀਨਸ ਪਾਈ ਮੁਸਕੁਰਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਫੋਟੋਜ਼ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕਰਕੇ ਸਨੀ ਨੇ ਕੈਪਸ਼ਨ ’ਚ ਲਿਖਿਆ, ‘ਹਰ ਸਥਿਤੀ ’ਚ ਆਪਣਾ ਬੈਸਟ ਦਿਓ ਅਤੇ ਮੁਸਕੁਰਾਓ।’