healthਬਦਲਦੀ ਜੀਵਨ ਸ਼ੈਲੀ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਮੋਟਾਪੇ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕਬਜ ਅਤੇ ਪਾਚਣ ਕਿਰਿਆ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਹ ਸਮੱਸਿਆਵਾਂ ਪ੍ਰਮੁੱਖ ਰੂਪ ਵਿਚ ਜ਼ੰਕ ਫੂਡ ਵਿਚੋਂ ਪੈਦਾ ਹੋ ਰਹੀਆਂ ਹਨ। ਸਿਹਤਮੰਦ ਰਹਿਣ ਲਈ ਸਾਨੂੰ ਆਪਣੇ ਭੋਜਨ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਸਿਹਤਮੰਦ ਭੋਜਨ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਸਾਨੂੰ ਤੰਦਰੁਸਤ ਰੱਖਦਾ ਹੈ। ਅੱਜ ਅਸੀਂ ਤੁਹਾਨੂੰ ਇਕ ਸੁਪਰ ਫੂਡ ਬਾਰੇ ਦੱਸਣ ਜਾ ਰਹੇ ਹਾਂ। ਇਹ ਸੁਪਰ ਫੂਡ ਸਾਡੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ। ਇਸਨੂੰ ਭੋਜਨ ਵਿਚ ਸ਼ਾਮਿਲ ਕਰਕੇ ਤੁਸੀਂ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ ਡਿਟੇਲ-ਸੱਤੂ ਭਾਵ ਭੁੱਜੇ ਹੋਏ ਛੋਲਿਆਂ ਦੇ ਪਾਊਡਰ ਨੂੰ ਸੁਪਰ ਫੂਡ ਕਿਹਾ ਜਾ ਸਕਦਾ ਹੈ। ਇਹ ਸਾਡੀ ਸਿਹਤ ਲਈ ਬਹੁਤ ਫ਼ਇਦੇਮੰਦ ਹੈ। ਆਯੁਰਵੇਦ ਵਿਚ ਇਸਨੂੰ ਔਸ਼ਧੀ ਮੰਨਿਆ ਜਾਂਦਾ ਹੈ। ਆਯੁਰਵੈਦਿਕ ਡਾਕਟਰ ਦੀਪਤੀ ਦੇ ਅਨੁਸਾਰ ਸੱਤੂ ਪਾਊਡਰ ਨੂੰ ਭੋਜਨ ਵਿਚ ਸ਼ਾਮਿਲ ਕਰਕੇ ਤੁਸੀਂ ਆਪਣੇ ਆਪ ਨੂੰ ਲੰਮੇ ਸਮੇਂ ਤੱਕ ਸਿਹਤਮੰਦ ਰੱਖ ਸਕਦੇ ਹੋ। ਇਹ ਤੁਹਾਡੀਆਂ ਸਮੱਸਿਆਵਾਂ ਨੂੰ ਘਟਾਏਗਾ ਅਤੇ ਤੁਹਾਨੂੰ ਤੰਦਰੁਸਤ ਰਹਿਣ ਵਿਚ ਮਦਦ ਕਰੇਗਾ। ਆਓ ਜਾਣਦੇ ਹਾਂ ਕਿ ਸੱਤੂ ਦੇ ਪਾਊਡਰ ਦੇ ਸਿਹਤ ਲਈ ਕੀ ਕੀ ਲਾਭ ਹਨ।
ਸੱਤੂ ਸਿਹਤ ਲਈ ਕਿਵੇਂ ਹੈ ਫ਼ਾਇਦੇਮੰਦ
ਸੱਤੂ ਵਿਚ ਭਰਪੂਰ ਮਾਤਰਾਂ ਵਿਚ ਫਾਇਬਰ ਮੌਜੂਦ ਹੁੰਦਾ ਹੈ। ਇਸ ਲਈ ਇਹ ਪੇਟ ਦੀਆਂ ਸਮੱਸਿਆਵਾਂ ਲਈ ਬਹੁਤ ਹੀ ਫ਼ਇਦੇਮੰਦ ਹੁੰਦਾ ਹੈ। ਇਸਨੂੰ ਖਾਣ ਨਾਲ ਕਬਜ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਇਹ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਕਰਦਾ ਹੈ।
ਸੱਤੂ ਪਾਊਡਰ ਸਰੀਰ ਵਿਚ ਗਲੂਕੋਜ ਦੀ ਮਾਤਰਾਂ ਨੂੰ ਕੰਟਰੌਲ ਕਰਦਾ ਹੈ। ਇਸ ਲਈ ਇਸਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਦਾ ਕੰਮ ਕਰਦਾ ਹੈ।
ਸੱਤੂ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ। ਇਮਿਊਨਿਟੀ ਮਜ਼ਬੂਤ ਹੋਣ ਸਦਕਾ ਸਰੀਰ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਅਤੇ ਅਸੀਂ ਲੰਮਾ ਸਮਾਂ ਤੰਦਰੁਸਤ ਰਹਿੰਦੇ ਹਾਂ।
ਸੱਤੂ ਪਾਊ਼ਡਰ ਵਿਚ ਪ੍ਰੋਟੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਕਰਕੇ ਇਹ ਵਾਲਾਂ, ਸਕਿਨ ਅਤੇ ਨਹੁੰਆਂ ਲਈ ਬਹੁਤ ਚੰਗਾ ਸਾਬਿਤ ਹੁੰਦਾ ਹੈ। ਸੱਤੂ ਦੇ ਸੇਵਨ ਨਾਲ ਵਾਲ ਮਜ਼ਬੂਤ ਹੁੰਦੇ ਹਨ।
ਸੱਤੂ ਦਾ ਪਾਊ਼ਡਰ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਮੋਟਾਪੇ ਤੋਂ ਪ੍ਰੇਸ਼ਾਨ ਵਿਅਕਤੀਆਂ ਨੂੰ ਸੱਤੂ ਦਾ ਨਿਯਮਿਤ ਰੂਪ ਵਿਚ ਸੇਵਨ ਕਰਨਾ ਚਾਹੀਦਾ ਹੈ।
ਵਰਤੋਂ ਦਾ ਸਹੀ ਤਰੀਕਾ
ਜੇਕਰ ਸੱਤੂ ਪਾਊਡਰ ਨੂੰ ਸਹੀ ਤਰੀਕੇ ਨਾਲ ਭੋਜਨ ਵਿਚ ਸ਼ਾਮਿਲ ਕੀਤਾ ਜਾਵੇ ਤਾਂ ਇਹ ਸਿਹਤ ਲਈ ਕਿਸੇ ਔਸ਼ਧੀ ਤੋਂ ਘੱਟ ਨਹੀਂ। ਸੱਤੂ ਪਾਊ਼ਡਰ ਦੀ ਵਰਤੋਂ ਹਰ ਇਕ ਮੌਸਮ ਵਿਚ ਕੀਤੀ ਜਾ ਸਕਦੀ ਹੈ। ਸੱਤੂ ਨੂੰ ਭੁੰਨੇ ਹੋਏ ਛੋਲਿਆਂ ਦੇ ਪਾਊਡਰ ਨੂੰ ਪੀਸ ਕੇ ਬਣਾਇਆ ਜਾਂਦਾ ਹੈ। ਤੁਸੀਂ ਇਸ ਪਾਊਡਰ ਨੂੰ ਦੁੱਧ ਵਿਚ, ਸ਼ੇਕ ਵਿਚ ਮਿਲਾ ਕੇ ਵਰਤ ਸਕਦੇ ਹੋ। ਇਸ ਤੋਂ ਇਲਾਵਾ ਸੱਤੂ ਦੇ ਪਰਾਠੇ, ਟਿੱਕੀ ਅਤੇ ਹੋਰ ਕਈ ਭੋਜਨ ਪਦਾਰਥ ਬਣਾ ਕੇ ਵੀ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।