Solar Eclipse 2021 : 10 ਜੂਨ ਦਿਨ ਵੀਰਵਾਰ ਨੂੰ ਹੈ। ਇਹ ਇਕ ਖਗੋਲੀ ਘਟਨਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਗ੍ਰਹਿ-ਨਕਸ਼ੱਤਰਾ ਦੇ ਪਰਿਵਰਤਨ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੇ ਹਨ। ਇਸ ਦਿਨ ਸ਼ਨੀ ਜੈਅੰਤੀ ਦੇ ਨਾਲ ਹੀ ਵਟ ਸਾਵਿੱਤਰੀ ਵਰਤ ਵੀ ਹੈ। ਹਾਲਾਂਕਿ ਭਾਰਤ ‘ਚ ਇਸ ਸੂਰਜ ਗ੍ਰਹਿਣ ਦਾ ਪ੍ਰਭਾਵ ਅੰਸ਼ਕ ਰੂਪ ‘ਚ ਹੋਵੇਗਾ, ਇਸ ਲਈ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਜਿੱਥੇ ਭਾਰਤ ‘ਚ ਇਹ ਨਹੀਂ ਦਿਖਾਈ ਦੇਵੇਗਾ, ਉੱਥੇ ਹੀ ਇਸ ਦਿਨ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਰਿੰਗ ਆਫ ਫਾਇਰ ਦਾ ਦੁਰਲੱਭ ਨਜ਼ਾਰਾ ਵੀ ਦਿਸੇਗਾ। ਇਸ ਗ੍ਰਹਿਣ ਦੌਰਾਨ ਚੰਦਰਮਾ ਦਾ ਪਰਛਾਵਾਂ ਸੂਰਜ ਦੇ 97 ਫ਼ੀਸਦ ਹਿੱਸੇ ਨੂੰ ਪੂਰੀ ਤਰ੍ਹਾਂ

 

ਕੀ ਹੈ ਰਿੰਗ ਆਫ ਫਾਇਰ

10 ਜੂਨ ਨੂੰ ਲੱਗਣ ਵਾਲੇ ਇਸ ਸੂਰਜ ਗ੍ਰਹਿਣ ਵਾਲੇ ਦਿਨ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਰਿੰਗ ਆਫ ਫਾਇਰ ਦਾ ਦੁਰਲੱਭ ਨਜ਼ਾਰਾ ਵੀ ਦਿਸੇਗਾ। ਇਸ ਗ੍ਰਹਿਣ ਦੌਰਾਨ ਚੰਦਰਮਾ ਦਾ ਪਰਛਾਵਾਂ ਸੂਰਜ ਦੇ 97 ਫ਼ੀਸਦ ਹਿੱਸੇ ਨੂੰ ਪੂਰੀ ਤਰ੍ਹਾਂ ਲੁਕਾ ਲਵੇਗਾ। ਜਦੋਂ ਸੂਰਜ ਤੇ ਚੰਦਰਮਾ ਬਿਲਕੁਲ ਧਰਤੀ ਦੇ ਸੇਧ ਵਿਚ ਹੁੰਦੇ ਹਨ। ਇਸ ਦੌਰਾਨ ਚੰਦਰਮਾ ਦਾ ਸਪੱਸ਼ਟ ਅਕਾਰ ਸੂਰਜ ਤੋਂ ਛੋਟਾ ਹੁੰਦਾ ਹੈ। ਇਸ ਕਾਰਨ ਸੂਰਜ ਹੀਰੇ ਦੀ ਅੰਗੂਠੀ ਵਾਂਗ ਚਮਕਦਾ ਹੋਇਆ ਨਜ਼ਰ ਆਉਂਦਾ ਹੈ। ਖਗੋਲ ਵਿਗਿਆਨੀ ਇਸੇ ਘਟਨਾ ਨੂੰ ਰਿੰਗ ਆਫ ਫਾਇਰ ਦਾ ਨਾਂ ਦਿੰਦੇ ਹਨ।

ਕਿੱਥੇ-ਕਿੱਥੇ ਦਿਸੇਗਾ ਰਿੰਗ ਆਫ ਫਾਇਰ

ਨਾਸਾ ਅਨੁਸਾਰ ਰਿੰਗ ਆਫ ਫਾਇਰ ਦਾ ਸਭ ਤੋਂ ਬਿਹਤਰੀਨ ਤੇ ਦਿਲਕਸ਼ ਨਜ਼ਾਰਾ ਰੂਸ ਤੇ ਕੈਨੇਡਾ ‘ਚ ਦੇਖਣ ਨੂੰ ਮਿਲੇਗਾ। ਅਮਰੀਕਾ ਤੇ ਬ੍ਰਿਟੇਨ ‘ਚ ਇਹ ਸੂਰਜ ਗ੍ਰਹਿਣ ਅੰਸ਼ਕ ਰੂਪ ‘ਚ ਹੀ ਨਜ਼ਰ ਆਵੇਗਾ। ਸਕਾਟਲੈਂਡ ‘ਚ ਸੂਰਜ ਦਾ 30 ਫੀ਼ਸਦ, ਦੱਖਣੀ ਇੰਗਲੈਂਡ ‘ਚ 20 ਫ਼ੀਸਦ ਤੇ ਅਮਰੀਕਾ ਦੇ ਪੂਰਬੀ ਸੂਬਿਆਂ ‘ਚ ਇਹ 70 ਫ਼ੀਸਦ ਤਕ ਦਿਸ ਸਕਦਾ ਹੈ। ਇਸ ਦੁਰਲੱਭ ਤੇ ਬਚਿੱਤਰ ਦ੍ਰਿਸ਼ ਨੂੰ ਦੇਖਣ ਦੀ ਲਾਲਸਾ ਸਾਰਿਆਂ ਦੇ ਅੰਦਰ ਹੋਵੇਗੀ

ਭਾਰਤ ‘ਚ ਨਹੀਂ ਲੱਗੇਗਾ ਇਹ ਗ੍ਰਹਿਣ

ਇਸ ਵਾਰ ਲੱਗਣ ਵਾਲਾ ਗ੍ਰਹਿਣ ਭਾਰਤ “ਚ ਨਜ਼ਰ ਨਹੀਂ ਆਵੇਗਾ। ਇਸ ਕਾਰਨ ਗ੍ਰਹਿਣ ਦੇ ਪਹਿਲੇ ਲੱਗਣ ਵਾਲਾ ਸੂਤਕ ਵੀ ਨਹੀਂ ਮੰਨਿਆ ਜਾਵੇਗਾ। ਸੂਤਕ ਕਾਲ ਦੌਰਾਨ ਮੰਦਰਾਂ ਦੇ ਕਿਵਾੜ ਬੰਦ ਤੇ ਧਾਰਮਿਕ ਕਾਰਜ ਬੰਦ ਕਰ ਦਿੱਤੇ ਜਾਂਦੇ ਹਨ। ਪਰ ਭਾਰਤ ‘ਚ ਇਸ ਦਾ ਅਸਰ ਨਾ ਹੋਣ ਕਾਰਨ 10 ਜੂਨ ਨੂੰ ਮੰਦਰਾਂ ਦੇ ਕਿਵਾੜ ਖੁੱਲ੍ਹੇ ਰਹਿਣਗੇ।