ਸੁਸ਼ਾਂਤ ਸਿੰਘ ਰਾਜਪੂਤ ਡੈੱਥ ਨਾਲ ਜੁੜੇ ਡਰੱਗ ਕੇਸ ‘ਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਅਦਾਕਾਰ ਦੇ ਦੋਸਤ ਸਿਧਾਰਥ ਪਿਠਾਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਧਾਰਥ ਦੀ ਗ੍ਰਿਫ਼ਤਾਰੀ ਹੈਦਰਾਬਾਦ ਤੋਂ ਸ਼ੁੱਕਰਵਾਰ ਸਵੇਰੇ ਕੀਤੀ ਗਈ ਹੈ। ਦੱਸ ਦੇਈਏ ਕਿ 14 ਜੂਨ ਨੂੰ ਸੁਸ਼ਾਂਤ ਦੇ ਦੇਹਾਂਤ ਨੂੰ ਇਕ ਸਾਲ ਪੂਰਾ ਹੋ ਰਿਹਾ ਹੈ।
ਸਿਧਾਰਥ ਪਿਠਾਨੀ ਉਨ੍ਹਾਂ ਚਾਰ ਲੋਕਾਂ ‘ਚ ਸ਼ਾਮਲ ਹੈ, ਜੋ ਸੁਸ਼ਾਂਤ ਦੇ ਦੇਹਾਂਤ ਦੇ ਸਮੇਂ ਉਨ੍ਹਾਂ ਦੇ ਘਰ ‘ਤੇ ਮੌਜੂਦ ਸਨ। ਇਸ ਕੇਸ ‘ਚ ਸਿਧਾਰਥ ਤੋਂ ਮੁੰਬਈ ਪੁਲਿਸ ਤੇ ਸੀਬੀਆਈ ਨੇ ਪੁੱਛਗਿੱਛ ਕੀਤੀ ਸੀ। ਦੱਸ ਦੇਈਏ ਕਿ, ਸੁਸ਼ਾਂਤ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਕਮਰੇ ‘ਚ ਪੱਖੇ ਨਾਲ ਲਟਕੀ ਮਿਲੀ ਸੀ। ਸੁਸ਼ਾਂਤ ਦੇ ਦੇਹਾਂਤ ਨੇ ਪੂਰੀ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਸੀ। ਸੋਸ਼ਲ ਮੀਡੀਆ ਰਾਹੀਂ ਸੁਸ਼ਾਂਤ ਨੂੰ ਲੰਬੇ ਅਰਸੇ ਤਕ ਸ਼ਰਧਾਂਜਲੀ ਦੇਣ ਤੇ ਉਨ੍ਹਾਂ ਨੂੰ ਯਾਦ ਕਰਨ ਦਾ ਸਿਲਸਿਲਾ ਜਾਰੀ ਰਿਹਾ ਸੀ।
ਇਸ ਕੇਸ ‘ਚ ਸੁਸ਼ਾਂਤ ਦੀ ਉਸ ਸਮੇਂ ਗਰਲਫਰੈਂਡ ਰਹੀ ਰਿਆ ਚੱਕਰਵਰਤੀ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ। ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਉਨ੍ਹਾਂ ਖ਼ਿਲਾਫ਼ ਪਟਨਾ ‘ਚ ਨਾਮਜਦ ਰਿਪੋਰਟ ਦਰਜ ਕਰਵਾਈ ਸੀ। ਬਾਅਦ ‘ਚ ਸੁਪਰੀਮ ਕੋਰਟ ਨੇ ਆਦੇਸ਼ ਤੇ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ।