PreetNama
ਫਿਲਮ-ਸੰਸਾਰ/Filmy

Sushant Singh Rajput Drugs Case : ਨਾਰਕੋਟਿਕਸ ਬਿਊਰੋ ਨੇ ਡਰੱਗ ਪੇਡਲਰ ਹਰੀਸ਼ ਖ਼ਾਨ ਨੂੰ ਕੀਤਾ ਗ੍ਰਿਫ਼ਤਾਰ

ਸੁਸ਼ਾਂਤ ਸਿੰਘ ਰਾਜਪੂਤ ਡਰੱਗ ਕੇਸ ’ਚ ਲਗਪਗ ਸਾਲ ਲੰਘਣ ਤੋਂ ਬਾਅਦ ਵੀ ਗ੍ਰਿਫਤਾਰੀ ਜਾਰੀ ਹੈ। ਮੁੰਬਈ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹੁਣ ਹਰੀਸ਼ ਖ਼ਾਨ ਦੇ ਡਰੱਗ ਪੇਡਲਰ ਨੂੰ ਗ੍ਰਿਫਤਾਰ ਕੀਤਾ ਹੈ। ਹਰੀਸ਼ ਖ਼ਾਨ ‘ਤੇ ਸੁਸ਼ਾਂਤ ਨੂੰ ਡਰੱਗ ਦੇਣ ਦਾ ਦੋਸ਼ ਹੈ। ਹਰੀਸ਼ ਖ਼ਾਨ ਦੇ ਕੋਲ ਵੱਡੀ ਮਾਤਰਾ ’ਚ ਐੱਮਡੀਐੱਮਏ ਡਰੱਗ ਦੀ ਡੋਜ਼ ਵੀ ਬਰਾਮਦ ਹੋਈ ਹੈ। ਇਸ ਮਾਮਲੇ ’ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਹੁਣ ਤਕ ਦੋ ਡਰੱਗ ਪੇਡਲਰ ਨੂੰ ਕਾਬੂ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਿਲਸਿਲੇ ’ਚ ਜਲਦ ਹੀ NCB ਕੁਝ ਹੋਰ ਅਹਿਮ ਗ੍ਰਿਫਤਾਰੀਆਂ ਕਰ ਸਕਦੀ ਹੈ।

ਜਾਂਚ ਏਜੰਸੀਆਂ ਨੇ ਕੁਝ ਦਿਨ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਰੂਮਮੇਟ ਰਹਿ ਚੁੱਕੇ ਸਿਧਾਰਥ ਪਿਠਾਨੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ 4 ਜੂਨ ਤਕ ਐੱਨਸੀਬੀ ਦੀ ਕਸਟਡੀ ’ਚ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਿਧਾਰਥ ਪਿਠਾਨੀ, ਸੁਸ਼ਾਂਤ ਸਿੰਘ ਰਾਜਪੂਤ ਦੇ ਰੂਮਮੇਟ ਰਹਿ ਚੁੱਕੇ ਹਨ। ਪਿਛਲੇ ਸਾਲ 14 ਜੂਨ ਨੂੰ ਜਦ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਬਾਂਦਰਾ ਸਥਿਤ ਫਲੈਟ ’ਚ ਮ੍ਰਿਤਕ ਪਾਏ ਗਏ ਸੀ ਤਦ ਉਨ੍ਹਾਂ ਨੂੰ ਪੱਖੇ ਨਾਲ ਲਟਕਦੇ ਹੋਏ ਸਭ ਤੋਂ ਪਹਿਲਾਂ ਸਿਧਾਰਥ ਪਿਠਾਨੀ ਨੇ ਹੀ ਦੇਖਿਆ ਸੀ। ਸਿਧਾਰਤ ਨੇ ਹੀ ਹੋਰ ਲੋਕਾਂ ਦੀ ਸਹਾਇਤਾ ਨਾਲ ਲਾਸ਼ ਨੂੰ ਪੱਖੇ ਤੋਂ ਉਤਾਰਿਆ ਸੀ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਸੀ।

 

Related posts

ਰਿਸ਼ੀ ਕਪੂਰ ਨੂੰ ਮਿਲਣ ਲਈ ਨੀਤਾ ਅਤੇ ਮੁਕੇਸ਼ ਅੰਬਾਨੀ ਪੁੱਜੇ ਨਿਊਯਾਰਕ

On Punjab

ਪ੍ਰੈਗਨੈਂਟ ਹੈ ਅਕਸ਼ੈ ਕੁਮਾਰ ਦੀ ਇਹ ਐਕਟਰੈੱਸ ! ਬੇਬੀ ਬੰਪ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋ ਰਹੀਆਂ ਵਾਇਰਲ

On Punjab

Drugs Case: ਕਰਨ ਜੌਹਰ ਦੀ ਕਥਿਤ ਡਰੱਗਸ ਪਾਰਟੀ ‘ਚ ਮਸਤੀ ਕਰਦਿਆਂ ਦੀਪਿਕਾ ਦੀ ਵੀਡੀਓ ਹੋਈ ਸੀ।

On Punjab