ਦੇਸ਼ ਭਰ ਚ ਈਦ -ਉਲ-ਅਜਹਾ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਾਹੀ ਜਾਮਾ ਮਸਜਿਦ ਈਦਗਾਹ ਚ ਪ੍ਰਧਾਨ ਨਈਅਮ ਖਾਨ ਐਡਵੋਕੇਟ ਦੀ ਅਗਵਾਈ ਚ ਈਦ ਦੀ ਨਮਾਜ ਪੜਾਈ ਗਈ। ਈਦ-ਉਲ-ਅਜਹਾ ਦੀ ਨਮਾਜ ਸ਼ਾਹੀ ਮਸਜਿਦ ਦੇ ਇਮਾਮਕਾਰੀ ਅਬਦੁਲ ਸੁਭਾਨ ਸਾਹਿਬ ਨੇ ਅਦਾ ਕਰਵਾਈ। ਇਸ ਮੁਬਾਰਕ ਮੌਕੇ ਤੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣ ਮੈਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਵਿਸ਼ੇਸ਼ ਰੂਪ ਚ ਪਹੁੰਚੇ। ਬਲਕਾਰ ਸਿੰਘਤੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੈਕੂਲਰ ਪਾਰਟੀ ਹੈ ਜੋ ਸਾਰੇ ਧਰਮਾ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜੋ ਤਾਕਤਾਂ ਹਿੰਦੋਸਤਾਨ ਦੀ ਭਾਈਚਾਰਕ ਸਾਝ ਨੂੰ ਭੰਗ ਕਰਨਾ ਚਾਹੁੰਦੀਆਂ ਹਨ ਉਨ੍ਹਾਂ ਤੋ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਦੇਸ਼ ਵਾਸੀਆ ਨੂੰ ਇਸ ਪਵਿਤਰ ਦਿਹਾੜੇ ਮੋਕੇ ਭਾਈਚਾਰਕ ਸਾਝ ਨੂੰ ਮਜਬੂਤ ਬਣਾਈ ਰੱਖਵਾਲੀ ਲਈ ਅਪੀਲ ਕੀਤੀ। ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਨਈਅਮ ਖਾਨ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦੇ ਹੋਏ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਜ ਦੇਸ਼ ਅੰਦਰ ਹਾਲਤ ਬੜੇ ਨਜ਼ਰ ਹਨ ਕੁਝ ਸਿਆਸਤਦਾਨ ਆਪਣੀ ਕੁਰਸੀ ਨੂੰ ਬਚਾਉਣ ਲਈ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਨ ਦਾ ਕੰਮ ਕਰ ਰਹੇ ਹਨ ਜੋ ਲੋਕਤੰਤਰ ਲਈ ਖਤਰਾ ਹਨ। ਲੋਕਾਂ ਨੂੰ ਅਜਿਹੇ ਸਿਆਸਤਦਾਨਾਂ ਤੋ ਸੁਚੇਤ ਰਹਿਣਾ ਚਾਹੀਦਾ ਹੈ।