52.97 F
New York, US
November 8, 2024
PreetNama
ਰਾਜਨੀਤੀ/Politics

Swachh Bharat Mission urban 2.0 : ਸਵੱਛਤਾ ਦੇ ਨਾਮ ’ਤੇ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਮਜ਼ਾਕ, ਸਿਰਫ਼ ਨਾਂ ਲਈ ਬਜਟ ਹੁੰਦਾ ਸੀ ਅਲਾਟ : ਪੀਐੱਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਲਈ ਸਵੱਛ ਭਾਰਤ ਮਿਸ਼ਨ (ਸ਼ਹਿਰੀ) 2.0 (ਦੂਸਰਾ ਪੜਾਅ) ਦਾ ਆਰੰਭ ਕੀਤਾ ਹੈ। ਇਸਤੋਂ ਇਲਾਵਾ AMRIT 2.0 ਦੀ ਵੀ ਸ਼ੁਰੂਆਤ ਪੀਐੱਮ ਨੇ ਕੀਤੀ ਹੈ। ਇਸਦੀ ਸ਼ੁਰੂਆਤ ਅੱਜ ਨਵੀਂ ਦਿੱਲੀ ਸਥਿਤ ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸੈਂਟਰ ’ਚ ਕਰਵਾਏ ਪ੍ਰੋਗਰਾਮ ਦੌਰਾਨ ਕੀਤੀ ਜਾਵੇਗੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸਾਫ਼ -ਸਫ਼ਾਈ ਪ੍ਰਤੀ ਸੁਚੇਤ ਕੀਤਾ ਅਤੇ ਉਨ੍ਹਾਂ ਲੋਕਾਂ ਦੀ ਵੀ ਸ਼ਲਾਘਾ ਕੀਤੀ ਜੋ ਇਸ ਵਿੱਚ ਯੋਗਦਾਨ ਪਾ ਰਹੇ ਹਨ। ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਇਸ ਮਿਸ਼ਨ ਦੇ ਕਈ ਪਹਿਲੂਆਂ ਨੂੰ ਛੋਹਿਆ। ਸਵੱਛ ਭਾਰਤ ਮਿਸ਼ਨ ਦੇ ਦੂਸਰੇ ਪੜਾਅ ਤਹਿਤ ਸਾਲ 2030 ਦੇ ਤੈਅ ਸਥਾਈ ਵਿਕਾਸ ਦੇ ਉਦੇਸ਼ਾਂ ਨੂੰ ਪਾਉਣ ਲਈ ਅੱਗੇ ਵਧਾਇਆ ਜਾਵੇਗਾ। ਇਹ ਯੋਜਨਾ ਮੁੱਖ ਤੌਰ ’ਤੇ ਟ੍ਰਿਪਲ ਆਰ ਨਾਲ ਜੁੜੀ ਹੈ। ਜਿਸ ’ਚ ਰਿਜਿਊਜ਼, ਰੀਯੂਜ਼ ਅਤੇ ਰੀਸਾਈਕਲ ਸ਼ਾਮਿਲ ਹੈ। ਵਿਗਿਆਨੀ ਆਧਾਰ ’ਤੇ ਕੂੜੇ ਦਾ ਹੱਲ ਕਰਕੇ ਇਸ ਉਦੇਸ਼ ਨੂੰ ਪਾਉਣ ’ਚ ਸਫ਼ਲਤਾ ਹਾਸਿਲ ਹੋ ਸਕਦੀ ਹੈ।

ਸਾਲ 2014 ’ਚ ਖੁੱਲ੍ਹੇ ’ਚ ਸ਼ੌਚ ਨੂੰ ਖ਼ਤਮ ਕਰਨ ਦਾ ਉਦੇਸ਼ ਨਿਰਧਾਰਿਤ ਕੀਤਾ ਗਿਆ ਸੀ। ਇਸਨੂੰ ਦਸ ਕਰੋੜ ਸ਼ੌਚਾਲਿਆ ਬਣਾ ਕੇ ਪੂਰਾ ਕੀਤਾ ਗਿਆ ਹੈ। ਹੁਣ ਸ਼ਹਿਰਾਂ ਨੂੰ ਕੂੜਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਯੋਜਨਾ ਬਾਪੂ ਦੀ ਸੋਚ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਇਸ ਯੋਜਨਾ ਅਤੇ ਇਸਦੀ ਸਫ਼ਲਤਾ ਨੂੰ ਮਹਾਤਮਾ ਗਾਂਧੀ ਨੂੰ ਸਮਰਪਿਤ ਕੀਤਾ ਹੈ। ਸਵੱਛ ਭਾਰਤ ਮਿਸ਼ਨ ਦੇ ਦੂਸਰੇ ਪੜਾਅ ’ਚ ਅਗਲੇ ਪੰਜ ਸਾਲਾਂ ਅੰਦਰ ਸ਼ਹਿਰਾਂ ’ਚੋਂ ਨਿਕਲਣ ਵਾਲੇ ਕੂੜੇ ਦਾ ਵਿਗਿਆਨਿਕ ਪ੍ਰਬੰਧ ਕੀਤਾ ਜਾਵੇਗਾ, ਜਿਸ ਨਾਲ ਮਹਾਨਗਰਾਂ ਅਤੇ ਸ਼ਹਿਰਾਂ ਦੇ ਬਾਹਰ ਕੂੜੇ ਦੇ ਪਹਾੜ ਬਣਨ ਦੀ ਨੌਬਤ ਨਹੀਂ ਆਵੇਗੀ। ਇਸੀ ਤਰ੍ਹਾਂ ਅੰਮ੍ਰਿਤ ਦੇ ਦੂਸਰੇ ਪੜਾਅ ’ਚ ਸਾਰੇ ਸ਼ਹਿਰਾਂ ਦੇ ਹਰ ਘਰ ਨੂੰ ਨਲ ਨਾਲ ਜੋੜਿਆ ਜਾਵੇਗਾ। ਇਸਤੋਂ ਇਲਾਵਾ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਕੇ ਦੁਬਾਰਾ ਉਪਯੋਗ ਕਰਨ ਲਾਇਕ ਬਣਾਇਆ ਜਾਵੇਗਾ।

ਇਸ ਮੌਕੇ ’ਤੇ ਉਨ੍ਹਾਂ ਨੇ ਬਾਬਾ ਸਾਹਿਬ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿੰਡ ਤੋਂ ਸ਼ਹਿਰ ਆਉਣ ਵਾਲਿਆਂ ਨੂੰ ਇਥੇ ਕੰਮ ਤਾਂ ਮਿਲ ਜਾਂਦਾ ਹੈ ਪਰ ਉਹ ਜਿਸ ਮਾਹੌਲ ’ਚ ਰਹਿੰਦੇ ਹਨ ਉਹ ਬਹੁਤ ਤਰਸਯੋਗ ਹੈ। ਸਵੱਛ ਭਾਰਤ ਮਿਸ਼ਨ ਦਾ ਦੂਸਰਾ ਪੜਾਅ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਇਕ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੋਸ਼ਿਸ਼ ਸਾਰਿਆਂ ਦਾ ਹੱਥ, ਸਾਰਿਆਂ ਦਾ ਵਿਕਾਸ ਅਤੇ ਸਾਰਿਆਂ ਦਾ ਯਤਨ ਹੀ ਹੈ। ਹੁਣ ਇਸ ਨਾਲ ਹਰ ਉਮਰ ਦੇ ਲੋਕ ਜੁੜੇ ਹੋਏ ਹਨ। ਇਸ ਮਿਸ਼ਨ ਤਹਿਤ ਕਰੀਬ 4700 ਲੋਕਲ ਬਾਡੀਜ਼ ਨੂੰ ਸਵੱਛ ਪਾਣੀ ਦੀ ਸਪਲਾਈ ਦੀ ਵੀ ਸ਼ੁਰੂਆਤ ਹੋ ਜਾਵੇਗੀ। ਇਨ੍ਹਾਂ ਯੋਜਨਾਵਾਂ ਦੀ ਸਭ ਤੋਂ ਵੱਡੀ ਗੱਲ ਦੇਸ਼ ਦੇ ਸ਼ਹਿਰਾਂ ’ਚੋਂ ਨਿਕਲਣ ਵਾਲੇ ਕੂੜੇ ਅਤੇ ਇਸਤੋਂ ਬਣਨ ਵਾਲੇ ਕੂੜੇ ਦੇ ਪਹਾੜਾਂ ਨੂੰ ਘੱਟ ਕਰਨ ’ਚ ਮਦਦ ਮਿਲ ਸਕੇਗੀ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਵਿਭਿੰਨ ਛੋਟੇ ਤੇ ਵੱਡੇ ਸ਼ਹਿਰ ਕੂੜੇ ਤੋਂ ਬਣਨ ਵਾਲੇ ਪਹਾੜਾਂ ਅਤੇ ਇਸ ਨਾਲ ਹੋਣ ਵਾਲੇ ਪਰੇਸ਼ਾਨੀਆਂ ਨਾਲ ਦੋ-ਚਾਰ ਹੋ ਰਹੇ ਹਨ।

2014 ਤੋਂ ਪਹਿਲਾਂ ਕਰੀਬ ਸੱਤ ਸਾਲਾਂ ’ਚ ਬੇਹੱਦ ਘੱਟ ਬਜਟ ਅਲਾਟ ਕੀਤਾ ਗਿਆ ਸੀ, ਜਦਕਿ ਸਾਡੀ ਸਰਕਾਰ ਆਉਣ ’ਤੇ 4 ਲੱਖ ਕਰੋੜ ਦਾ ਬਜਟ ਦਿੱਤਾ ਗਿਆ ਹੈ। ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਹਰ ਰੋਜ਼ ਇਕ ਲੱਖ ਟਨ ਕਚਰੇ ਦਾ ਨਿਪਟਾਰਾ ਕਰਦਾ ਹੈ।

ਪੀਐੱਮ ਮੋਦੀ ਨੇ ਇਸ ਮੌਕੇ ’ਤੇ ਗ੍ਰੀਨ ਜਾਬਸ ਦੀ ਵੀ ਗੱਲ ਕੀਤੀ। ਸ਼ਹਿਰਾਂ ਨੂੰ ਸਾਫ਼ ਰੱਖਣ ’ਚ ਆਧੁਨਿਕ ਤਕਨੀਕ ਦਾ ਇਸਤੇਮਾਲ ਲਗਾਤਾਰ ਵੱਧ ਰਿਹਾ ਹੈ। ਸਰਕਾਰ ਦੀ ਨਵੀਂ ਸਕਰੈਪ ਪਾਲਿਸੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਵੇਸਟ ਟੂ ਵੈਲਥ ਵੱਲ ਤਾਂ ਹੈ ਹੀ ਨਾਲ ਹੀ ਇਹ ਦੇਸ਼ ’ਚੋਂ ਪ੍ਰਦੂਸ਼ਣ ਨੂੰ ਘੱਟ ਜਾਂ ਖ਼ਤਮ ਕਰਨ ’ਚ ਯੋਗਦਾਨ ਦੇਵੇਗੀ।

ਪੀਐੱਮ ਮੋਦੀ ਨੇ ਕਿਹਾ ਕਿ ਪੀਐੱਮ ਯੋਜਨਾ ਤਹਿਤ ਲੱਖਾਂ ਰੇਹੜੀ ਵਾਲਿਆਂ ਦੇ ਅਕਾਊਂਟ ’ਚ ਹੁਣ ਤਕ ਕਰੀਬ ਢਾਈ ਹਜ਼ਾਰ ਕਰੋੜ ਰੁਪਏ ਤਕ ਪਹੁੰਚਾਏ ਜਾ ਚੁੱਕੇ ਹਨ। ਯੂਪੀ ਅਤੇ ਮੱਧ ਪ੍ਰਦੇਸ਼ ’ਚ ਸਭ ਤੋਂ ਵੱਧ ਰੇਹੜੀ ਵਾਲਿਆਂ ਨੂੰ ਕਰਜ਼ਾ ਦਿੱਤਾ ਗਿਆ ਹੈ।

ਅੱਜ ਜਿਨ੍ਹਾਂ ਯੋਜਨਾਵਾਂ ਦੀ ਸ਼ੁਰੂਆਤ ਪੀਐੱਮ ਮੋਦੀ ਕਰਨਗੇ, ਉਸਦੀ ਇਕ ਹੋਰ ਖ਼ਾਸ ਗੱਲ ਇਹ ਵੀ ਹੈ ਕਿ ਸਰਕਾਰ ਇਸਦੇ ਤਹਿਤ ਦੇਸ਼ ’ਚ ਕਰੀਬ 2.68 ਕਰੋੜ ਸਵੱਛ ਪਾਣੀ ਦੇ ਕਨੈਕਸ਼ਨ ਲਗਾਏਗੀ ਜਿਸਦੇ ਤਹਿਤ ਲੋਕਾਂ ਨੂੰ ਸਾਫ਼ ਪਾਣੀ ਮਿਲ ਸਕੇਗਾ। ਇਸਦੇ ਤਹਿਤ ਕਰੀਬ 500 ਸ਼ਹਿਰਾਂ ’ਚ 2.64 ਕਰੋੜ ਸੀਵਰੇਜ ਕਨੈਕਸ਼ਨ ਵੀ ਦਿੱਤੇ ਜਾਣਗੇ। ਇਸਦੇ ਕਰੀਬ 10.5 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ।

Related posts

ਕਪਿਲ ਸਿੱਬਲ ਖ਼ਿਲਾਫ਼ ਪ੍ਰਦਰਸ਼ਨ ਨੂੰ ਆਨੰਦ ਸ਼ਰਮਾ ਨੇ ਦੱਸਿਆ ਗੁੰਡਾਗਰਦੀ, ਸੋਨੀਆ ਗਾਂਧੀ ਤੋਂ ਕਾਰਵਾਈ ਦੀ ਮੰਗ

On Punjab

ਕੋਵਿਡ 19 : ਕਮਲਨਾਥ ਨੇ ਕੇਂਦਰ ਅਤੇ ਸ਼ਿਵਰਾਜ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ…

On Punjab

ਪੰਜਾਬ ਸਰਕਾਰ ਦਾ ਵੱਡਾ ਐਲਾਨ, ਵਿਦਿਆਰਥੀਆਂ ਲਈ ਬੱਸ ਸੇਵਾ ਮੁਫ਼ਤ, ਸੀਐੱਮ ਚੰਨੀ ਖ਼ੁਦ ਰੋਡਵੇਜ਼ ਬੱਸ ਚਲਾ ਕੇ ਪੁੱਜੇ

On Punjab