ਤਾਰਕ ਮੇਹਤਾ ਕਾ ਉਲਟਾ ਚਸ਼ਮਾ’ ਦੇ ਦਿਗਜ ਐਕਟਰ ਨੱਟੂ ਕਾਕਾ ਮਤਲਬ ਘਨਸ਼ਿਆਮ ਨਾਇਕ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਘਨਸ਼ਿਆਮ ਨਾਇਕ ਪਿਛਲੇ ਕਾਫੀ ਮਹੀਨਿਆਂ ਤੋਂ ਕੈਂਸਰ ਤੋਂ ਪੀੜਤ ਸਨ ਤੇ ਹੁਣ ਉਨ੍ਹਾਂ ਦਾ ਦੇਹਾਂਤ ਹੋ ਚੁੱਕਾ ਹੈ। ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਦੋ ਆਪ੍ਰੇਸ਼ਨ ਵੀ ਹੋ ਚੁੱਕੇ ਸਨ। ਉਹ 77 ਸਾਲ ਦੇ ਸਨ। ਉਮਰ ਕਾਰਨ ਉਹ ਰੋਜ਼ਾਨਾ ਸ਼ੂਟਿੰਗ ’ਤੇ ਨਹੀਂ ਜਾ ਪਾਉਂਦੇ ਸਨ ਪਰ ਉਹ ਅਜੇ ਵੀ ਤਾਰਕ ਮੇਹਤਾ ਦੀ ਟੀਮ ਦਾ ਹਿੱਸਾ ਸਨ।