ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸ਼ੋਅ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਵਾਰ ਇਹ ਖ਼ਬਰ ਸ਼ੋਅ ‘ਚ ਬਬੀਤਾ ਜੀ ਦਾ ਕਿਰਦਾਰ ਨਿਭਾ ਰਹੀ ਮੁਨਮੁਨ ਦੱਤਾ ਨਾਲ ਜੁੜੀ ਹੈ। ਮੁਨਮੁਨ ਨੇ ਪਿਛਲੇ ਕਈ ਮਹੀਨਿਆਂ ਤੋਂ ਸ਼ੋਅ ਤੋਂ ਦੂਰੀ ਬਣਾਈ ਹੋਈ ਸੀ। ਜਿਸ ਤੋਂ ਬਾਅਦ ਹੁਣ ਜਾ ਕੇ ਸ਼ੋਅ ‘ਚ ਉਨ੍ਹਾਂ ਦੀ ਵਾਪਸੀ ਹੋਈ ਹੈ। ਮੁਨਮੁਨ ‘ਤਾਰਕ ਮਹਿਤਾ ਦੀ’ ਇਕ ਬੇਹੱਦ ਹੀ ਪਾਪਲੁਰ ਕਿਰਦਾਰ ਹੈ। ਫੈਨਜ਼ ਅਦਾਕਾਰਾ ਨਾਲ ਜੁੜੀ ਹਰ ਛੋਟੀ ਵੱਡੀ ਨਿਊਜ਼ ਜਾਣਨਾ ਚਾਹੁੰਦੇ ਹਨ। ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੀ ਫੇਵਰੇਟ ਬਬੀਤਾ ਦਾ ਯਾਨੀ ਮੁਨਮੁਨ ਦੱਤਾ ਅੱਜ ਕੱਲ੍ਹ ਕਿਸੇ ਨੂੰ ਡੇਟ ਕਰ ਰਹੀ ਹੈ।
ਸੋਸ਼ਲ ਮੀਡੀਆ ‘ਤੇ ਲੋਕ ਕਰਦੇ ਹਨ ਟਰੋਲ
ਈ-ਟਾਈਮਜ਼ ‘ਚ ਛੱਪੀ ਖ਼ਬਰ ਮੁਤਾਬਿਕ ਮੁਨਮੁਨ ਜਿਸ ਨੂੰ ਡੇਟ ਕਰ ਰਹੀ ਹੈ ਉਹ ਵਿਅਕਤੀ ਕਿਤੇ ਬਾਹਰ ਦਾ ਨਹੀਂ ਬਲਕਿ ਸ਼ੋਅ ‘ਚ ਉਨ੍ਹਾਂ ਨਾਲ ਹੀ ਕੰਮ ਕਰਦਾ ਹੈ। ਜੀ ਹਾਂ, ਉਹ ਹੈ ਜੇਠਾਲਾਲ ਦੇ ਜਿਗਰ ਦਾ ਟੁੱਕੜਾ ਟੱਪੂ ਯਾਨੀ ਰਾਜ ਅੰਦਕਤ। ਈ-ਟਾਈਮਜ਼ ਟੀਵੀ ਦਾ ਦਾਅਵਾ ਹੈ ਕਿ ਦੋਵੇਂ ਇਕ ਦੂਜੇ ਦੇ ਪਿਆਰ ‘ਚ ਹਨ। ਉੱਥੇ ਮੁਨਮੁਨ ਦੇ ਇੰਸਟਾਗ੍ਰਾਮ ‘ਤੇ ਰਾਜ ਦੀਆਂ ਟਿੱਪਣੀਆਂ ਨੇ ਨੇਟਿਜ਼ਨਸ ਨੂੰ ਉਨ੍ਹਾਂ ਦੇ ਰਿਸ਼ਤੇ ਦੇ ਬਾਰੇ ‘ਚ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਤੇ ਹੁਣ ਇਹ ਪਤਾ ਲੱਗਿਆ ਹੈ ਕਿ ਉਹ ਸਿਰਫ਼ ਚੰਗੇ ਦੋਸਤ ਨਹੀਂ ਬਲਕਿ ਉਸ ਤੋਂ ਵੱਧ ਕੇ ਹਨ।
ਪਰਿਵਾਰ ਨੂੰ ਵੀ ਹੈ ਰਿਸ਼ਤੇ ਦੀ ਖ਼ਬਰ
ਟੀਮ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਹਰ ਮੈਂਬਰ ਇਸ ਗੱਲ ਤੋਂ ਜਾਣੂ ਹੈ ਕਿ ਦੋਵਾਂ ਵਿਚਕਾਰ ਕੀ ਚੱਲ ਰਿਹਾ ਹੈ। ਇਸ ਮਾਮਲੇ ਨਾਲ ਜੁੜੇ ਇਕ ਸੂਤਰ ਦਾ ਕਹਿਣਾ ਹੈ ਕਿ, ਮੁਨਮੁਨ ਦੱਤਾ ਤੇ ਰਾਜ ਅੰਦਕਤ ਦੇ ਪਰਿਵਾਰ ਵਾਲਿਆਂ ਨੂੰ ਸਭ ਪਤਾ ਹੈ, ਕੋਈ ਹਨੇਰੇ ‘ਚ ਨਹੀਂ ਹੈ।
ਮੁਨਮੁਨ ਤੋਂ 9 ਸਾਲ ਛੋਟੇ ਹਨ ਰਾਜ
ਸੂਤਰਾਂ ਦੇ ਹਵਾਲੇ ਤੋਂ ਈ-ਟਾਈਮਜ਼ ‘ਚ ਲਿਖਿਆ ਗਿਆ, ਇਸ ਤੋਂ ਇਲਾਵਾ ਟੀਮ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੋਵੇਂ ਦੇ ਰਿਸ਼ਤੇ ਨੂੰ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਦੇ ਹਨ। ਕੋਈ ਵੀ ਦੋਵਾਂ ਦਾ ਮਜ਼ਾਕ ਨਹੀਂ ਉਡਾਉਂਦਾ ਹੈ। ਦੋਵੇਂ ਬੱਚ-ਬਚਾ ਕੇ ਇਕ-ਦੂਜੇ ਨਾਲ ਸਮੇਂ ਨਹੀਂ ਬਿਤਾਉਂਦੇ। ਦੱਸ ਦੇਈਏ ਕਿ ਮੁਨਮੁਨ ਤੇ ਰਾਜ ਵਿਚਕਾਰ ਉਮਰ ਦਾ 9 ਸਾਲ ਦਾ ਫਾਸਲਾ ਹੈ।