ਜੇਐੱਨਐੱਨ, ਨਵੀਂ ਦਿੱਲੀ : ਕਾਮੇਡੀ ਸ਼ੋਅ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਲੇਖਕ ਅਭਿਸ਼ੇਕ ਮਕਵਾਨਾ ਨੇ ਆਤਮ-ਹੱਤਿਆ ਕਰ ਲਈ ਹੈ। ਉਨ੍ਹਾਂ ਦੇ ਪਰਿਵਾਰ ਨੂੰ ਲੱਗਦਾ ਹੈ ਕਿ ਕਰਜ਼ਾ ਲੈਣ ਤੋਂ ਬਾਅਦ ਅਭਿਸ਼ੇਕ ਨੂੰ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਸੀ। ਅਭਿਸ਼ੇਕ ਮਕਵਾਨਾ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਲੇਖਕ ਸਨ। ਉਨ੍ਹਾਂ ਦੇ ਪਰਿਵਾਰ ਦਾ ਦੋਸ਼ ਹੈ ਕਿ ਉਹ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਏ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਸੀ।
ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਅਤੇ ਕਰਜ਼ ਵਾਪਸ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ, ਜੋ ਅਭਿਸ਼ੇਕ ਨੇ ਲਿਖਿਆ ਸੀ। ਖ਼ਬਰਾਂ ਅਨੁਸਾਰ 27 ਨਵੰਬਰ ਨੂੰ ਅਭਿਸ਼ੇਕ ਨੇ ਮੁੰਬਈ ਸਥਿਤ ਆਪਣੇ ਘਰ ਜਾਨ ਦੇ ਦਿੱਤੀ। ਉਨ੍ਹਾਂ ਨੇ ਸੁਸਾਈਡ ਨੋਟ ‘ਚ ਕਿਸੇ ਵੀ ਵਿੱਤੀ ਕਰਜ਼ ਦਾ ਦਾਅਵਾ ਨਹੀਂ ਕੀਤਾ ਸੀ। ਉਨ੍ਹਾਂ ਦੇ ਭਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿੱਤੀ ਗੜਬੜੀ ਬਾਰੇ ਜਾਣਕਾਰੀ ਅਭਿਸ਼ੇਕ ਦੇ ਦੇਹਾਂਤ ਤੋਂ ਬਾਅਦ ਮਿਲੀ, ਜਦੋਂ ਇਸਨੂੰ ਲੈ ਕੇ ਉਨ੍ਹਾਂ ਨੂੰ ਫੋਨ ਆਉਣ ਲੱਗੇ।
ਅਭਿਸ਼ੇਕ ਦੇ ਭਰਾ ਦਾ ਕਹਿਣਾ ਹੈ, ‘ਮੈਂ ਆਪਣੇ ਭਰਾ ਦੇ ਗੁਜਰ ਜਾਣ ਤੋਂ ਬਾਅਦ ਉਸਦੇ ਮੇਲ ਚੈੱਕ ਕੀਤੇ। ਮੈਨੂੰ ਕਈ ਫੋਨ ਅਲੱਗ-ਅਲੱਗ ਨੰਬਰ ਤੋਂ ਆ ਰਹੇ ਸਨ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਕਰਜ਼ ਨੂੰ ਚੁਕਾਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ। ਇਕ ਕਾਲ ਬੰਗਲਾਦੇਸ਼ ਦੇ ਨੰਬਰ ਤੋਂ ਆਈ ਸੀ। ਉਥੇ ਹੀ ਇਕ ਕਾਲ ਮਿਆਂਮਾਰ ਦੇ ਨੰਬਰ ਤੋਂ ਆਈ ਸੀ। ਜਦਕਿ ਹੋਰ ਕਾਲ ਭਾਰਤ ਦੇ ਕਈ ਪ੍ਰਦੇਸ਼ਾਂ ਤੋਂ ਆਏ ਸਨ। ਉਨ੍ਹਾਂ ਨੇ ਅੱਗੇ ਕਿਹਾ, ‘ਮੈਨੂੰ ਇਕ ਗੱਲ ਸਮਝ ਆਈ ਕਿ ਮੇਰੇ ਭਰਾ ਨੇ ਕੋਈ ਛੋਟਾ ਕਰਜ਼ ਲਿਆ ਸੀ, ਕਿਸੇ ‘ਇਜ਼ੀ ਲੋਨ’ ਐਪ ਤੋਂ ਜੋ ਕਿ ਬਹੁਤ ਹੀ ਜ਼ਿਆਦਾ ਵਿਆਜ ਦਰ ਲਗਾਉਂਦਾ ਸੀ। ਇਸ ਤੋਂ ਬਾਅਦ ਮੈਂ ਉਸਦੇ ਲੈਣ-ਦੇਣ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਲਗਾਤਾਰ ਮੇਰੇ ਭਰਾ ਨੂੰ ਕੁਝ ਪੈਸੇ ਭੇਜ ਰਹੇ ਸਨ, ਜਦਕਿ ਮੇਰੇ ਭਰਾ ਨੇ ਕਰਜ਼ ਲਈ ਅਪਲਾਈ ਵੀ ਨਹੀਂ ਕੀਤਾ ਸੀ। ਇਸ ਕਰਜ਼ ‘ਤੇ ਵਿਆਜ 30% ਸੀ।ਮੁੰਬਈ ਸਥਿਤ ਚਾਰਕੋਪ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਨੇ ਪੁਲਿਸ ਨੂੰ ਫੋਨ ਨੰਬਰ ਉਪਲੱਬਧ ਕਰਵਾ ਦਿੱਤੇ ਹਨ ਤੇ ਉਹ ਬੈਂਕਾਂ ਦੇ ਲੈਣ-ਦੇਣ ਦੀ ਜਾਂਚ ਕਰ ਰਹੇ ਹਨ।