TB HIV patients corona: ਕੋਰੋਨਾ ਵਾਇਰਸ ਦੀ ਚਪੇਟ ‘ਚ ਬਜ਼ੁਰਗਾਂ, ਬੱਚਿਆਂ ਤੋਂ ਇਲਾਵਾ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ ਵੀ ਆਸਾਨੀ ਨਾਲ ਆ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਅਸਥਮਾ, ਸ਼ੂਗਰ, ਆਟੋਇਮਿਊਨ ਰੋਗ, ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਹੈ ਉਹਨਾਂ ਨੂੰ ਵੀ ਕੋਰੋਨਾ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਉੱਥੇ ਹੀ ਹਾਲ ਹੀ ਵਿੱਚ ਹੋਈ ਖੋਜ ਦੇ ਅਨੁਸਾਰ ਟੀਬੀ ਅਤੇ ਐਚਆਈਵੀ ਵਾਲੇ ਮਰੀਜ਼ਾਂ ਵਿੱਚ ਵੀ ਕੋਰੋਨਾ ਦਾ ਖ਼ਤਰਾ ਜ਼ਿਆਦਾ ਹੈ।
TB ਅਤੇ HIV ਦੇ ਮਰੀਜ਼ਾਂ ਨੂੰ ਜ਼ਿਆਦਾ ਖ਼ਤਰਾ ਕਿਉਂ: ਦਰਅਸਲ ਜੋ ਲੋਕ ਪਹਿਲਾਂ ਤੋਂ ਕਿਸੀ ਬੀਮਾਰੀ ਨਾਲ ਪੀੜਤ ਹੁੰਦੇ ਹਨ ਅਸਲ ਵਿਚ ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਉਹ ਜਲਦੀ ਹੀ ਇਸ ਵਾਇਰਸ ਦਾ ਸ਼ਿਕਾਰ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਟੀਬੀ ਅਤੇ ਐੱਚਆਈਵੀ ਮਰੀਜ਼ਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।
ਇਹ ਸਾਵਧਾਨੀਆਂ ਵਰਤੋਂ…
ਘਰ ਵਿਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ।
ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਵਾਰ-ਵਾਰ ਧੋਵੋ।
ਜਿਵੇਂ ਹੀ ਤੁਸੀਂ ਬਾਹਰੋਂ ਘਰ ਪਹੁੰਚਦੇ ਹੋ ਸੈਨੀਟਾਈਜ਼ਰ ਦੀ ਵਰਤੋਂ ਕਰੋ।
ਸਮਾਜਿਕ ਦੂਰੀਆਂ ਦਾ ਵਿਸ਼ੇਸ਼ ਧਿਆਨ ਰੱਖੋ।
ਰੁਟੀਨ ਦੀਆਂ ਦਵਾਈਆਂ ਸਮੇਂ ਸਿਰ ਲਓ।
ਮਾਸਕ ਲਗਾ ਕੇ ਘਰ ਤੋਂ ਬਾਹਰ ਜਾਓ।
ਐਮਰਜੈਂਸੀ ਹੋਣ ਤੇ ਹੀ ਡਾਕਟਰ ਨੂੰ ਦਿਖਾਉਣ ਜਾਓ।
ਵਧੇਰੇ ਪਾਣੀ ਪੀਓ ਅਤੇ ਸਿਹਤਮੰਦ ਖੁਰਾਕ ਲਓ।
ਹਰ ਰੋਜ਼ ਘੱਟੋ-ਘੱਟ 8 ਤੋਂ 10 ਘੰਟੇ ਦੀ ਨੀਂਦ ਲਓ।