ਭਾਰਤੀ ਕ੍ਰਿਕਟ ਟੀਮ ਇਸ ਸਮੇਂ ਆਸਟਰੇਲੀਆ ਦੇ ਦੌਰੇ ‘ਤੇ ਹੈ। ਟੀਮ ਇੰਡੀਆ 27 ਨਵੰਬਰ ਤੋਂ ਤਿੰਨ ਵਨਡੇ, ਤਿੰਨ ਟੀ -20 ਤੇ ਚਾਰ ਟੈਸਟ ਮੈਚ ਖੇਡੇਗੀ। ਵਨਡੇ ਤੇ ਟੀ 20 ਸੀਰੀਜ਼ 27 ਨਵੰਬਰ ਤੋਂ 8 ਦਸੰਬਰ ਤੱਕ ਸਿਡਨੀ ਤੇ ਕੈਨਬਰਾ ਵਿੱਚ ਖੇਡੀ ਜਾਵੇਗੀ। ਇਸ ਦੇ ਨਾਲ ਹੀ ਟੈਸਟ ਸੀਰੀਜ਼ 17 ਦਸੰਬਰ ਨੂੰ ਡੇਅ ਨਾਈਟ ਟੈਸਟ ਮੈਚ ਤੋਂ ਐਡੀਲੇਡ ਵਿਚ ਸ਼ੁਰੂ ਹੋਵੇਗੀ। ਕ੍ਰਿਕਟ ਫੈਨਸ ਬੇਸਬਰੀ ਨਾਲ ਇਸ ਸੀਰੀਜ਼ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
ਇਸ ਸਮੇਂ ਖਿਡਾਰੀ ਨੈੱਟ ਪ੍ਰੈਕਟਿਸ ਤੇ ਜਿੰਮ ਵਿਚ ਪਸੀਨਾ ਵਹਾ ਰਹੇ ਹਨ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਬੀਸੀਸੀਆਈ ਅਤੇ ਖਿਡਾਰੀਆਂ ਨੇ ਟਵਿੱਟਰ ਹੈਂਡਲ ‘ਤੇ ਸਾਂਝੀਆਂ ਕੀਤੀਆਂ ਹਨ। ਕਪਤਾਨ ਵਿਰਾਟ ਕੋਹਲੀ ਨੂੰ ਪਹਿਲੇ ਟੈਸਟ ਮੈਚ ਤੋਂ ਬਾਅਦ ਪਿੱਤਰਤਾ ਦੀ ਛੁੱਟੀ ਦਿੱਤੀ ਗਈ ਹੈ।
ਇਸ ਦਰਮਿਆਨ ਹੁਣ ਭਾਰਤੀ ਕ੍ਰਿਕਟ ਫੈਨਸ ਨੂੰ ਟੀਮ ਇੰਡੀਆ ਦੀ ਨਿਊ ਜਰਸੀ ਵੇਖਣ ਨੂੰ ਮਿਲ ਰਹੀ ਹੈ। ਟੀਮ ਇੰਡੀਆ ਦੀ ਨਵੀਂ ਜਰਸੀ ਦੀ ਤਸਵੀਰ ਨੂੰ ਭਾਰਤੀ ਟੀਮ ਦੇ ਓਪਨਰ ਸ਼ਿਖਰ ਧਵਨ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਸ ਦੇ ਨਾਲ ਹੀ ਧਵਨ ਨੇ ਇਸ ਤਸਵੀਰ ਨੂੰ ਕੈਪਸ਼ਨ ਦੇ ਕੇ ਸ਼ੇਅਰ ਕੀਤਾ ਹੈ।
ਵਨਡੇ ਸੀਰੀਜ਼:
ਪਹਿਲਾ ਵਨਡੇ – 27 ਨਵੰਬਰ, ਸਿਡਨੀ
ਦੂਜਾ ਵਨਡੇ – 29 ਨਵੰਬਰ, ਸਿਡਨੀ
ਤੀਜਾ ਵਨਡੇ – 1 ਦਸੰਬਰ, ਮੈਨੂਕਾ ਓਵਲ
ਟੀ 20 ਸੀਰੀਜ਼:
ਪਹਿਲਾ ਮੈਚ – 4 ਦਸੰਬਰ, ਮੈਨੂਕਾ ਓਵਲ
ਦੂਜਾ ਮੈਚ – 6 ਦਸੰਬਰ, ਸਿਡਨੀ
ਤੀਜਾ ਮੈਚ – 8 ਦਸੰਬਰ, ਸਿਡਨੀ
ਟੈਸਟ ਸੀਰੀਜ਼:
ਪਹਿਲਾ ਟੈਸਟ – 17-21 ਦਸੰਬਰ, ਐਡੀਲੇਡ
ਦੂਜਾ ਟੈਸਟ – 26–31 ਦਸੰਬਰ, ਮੈਲਬੌਰਨ
ਤੀਜਾ ਟੈਸਟ – 7-11 ਜਨਵਰੀ, ਸਿਡਨੀ
ਚੌਥਾ ਟੈਸਟ – 15–19 ਜਨਵਰੀ, ਬ੍ਰਿਸਬੇਨ