PreetNama
ਸਮਾਜ/Social

ਭਿਆਨਕ ਹਾਦਸਾ ! ਸਰਕਾਰੀ ਸਕੂਲ ਬੱਦੋਵਾਲ ‘ਚ ਡਿੱਗੀ ਛੱਤ ਦੇ ਮਲਬੇ ਹੇਠੋਂ ਕੱਢੀਆਂ ਅਧਿਆਪਕਾਵਾਂ ‘ਚੋਂ ਇਕ ਦੀ ਮੌਤ

ਬੱਦੋਵਾਲ ਦੇ ਸਰਕਾਰੀ ਸਕੂਲ ਦੀ ਇਮਾਰਤ ਦੀ ਮੁਰੰਮਤ ਦੌਰਾਨ ਸਟਾਫ ਰੂਮ ਦੀ ਛੱਤ ਡਿੱਗਣ ਕਾਰਨ ਲਪੇਟ ‘ਚ ਆਈਆਂ ਚਾਰ ਅਧਿਆਪਕਾਵਾਂ ‘ਚੋਂ ਇੱਕ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਬੱਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਦਰੂਨੀ ਇਮਾਰਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਬੁੱਧਵਾਰ ਦੁਪਹਿਰ ਸਕੂਲ ਦੇ ਸਟਾਫ ਰੂਮ ‘ਚ ਚਾਰ ਅਧਿਆਪਕਾਵਾਂ ਬੈਠੀਆਂ ਸਨ। ਇਸ ਦੌਰਾਨ ਅਚਾਨਕ ਕਲਾਸ ਰੂਮ ਦੀ ਛੱਤ ਡਿੱਗ ਪਈ, ਜਿਸ ਕਾਰਨ ਚਾਰੇ ਮਲਬੇ ਹੇਠ ਦੱਬੀਆਂ ਗਈਆਂ। ਛੱਤ ਡਿੱਗਣ ਦਾ ਧਮਾਕਾ ਸੁਣ ਕੇ ਸਟਾਫ ਤੇ ਵਿਦਿਆਰਥੀਆਂ ‘ਚ ਹਫੜਾ-ਦਫ਼ੜੀ ਮੱਚ ਗਈ। ਇਸੇ ਦੌਰਾਨ ਪਿੰਡ ਵਾਸੀ ਤੇ ਪੁਲਿਸ ਵੀ ਮੌਕੇ ‘ਤੇ ਪੁੱਜ ਗਈ।

ਭਾਰੀ ਜੱਦੋਜਹਿਦ ਦੌਰਾਨ ਦੋ ਅਧਿਆਪਕਾਵਾਂ ਨੂੰ ਮਲਬੇ ‘ਚੋਂ ਕੱਢ ਲਿਆ ਗਿਆ ਜਦਕਿ ਦੋ ਨੂੰ ਮਲਬੇ ਹੇਠੋਂ ਕੱਢਣ ਲਈ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਹੇਠ ਰੈਸਕਿਊ ‘ਚ ਜੁਟ ਗਈਆਂ। ਟੀਮਾਂ ਵੱਲੋਂ ਮਲਬੇ ਹੇਠਾਂ ਦੱਬੀਆਂ ਦੋਵਾਂ ਅਧਿਆਪਕਾਵਾਂ ਨੂੰ ਕਾਫ਼ੀ ਜੱਦੋਜਹਿਦ ਤੋਂ ਬਾਅਦ ਗੰਭੀਰ ਜ਼ਖ਼ਮੀ ਹਾਲਤ ‘ਚ ਬਾਹਰ ਕੱਢ ਲਿਆ ਗਿਆ। ਦੋਵਾਂ ਨੂੰ ਲੁਧਿਆਣਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿਥੇ ਅਧਿਆਪਕਾ ਰਵਿੰਦਰ ਕੌਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ।

Related posts

ਕਿਉਂ ਸਾਨੂੰ ਤੜਫਾਈ ਜਾਨਾ

Pritpal Kaur

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਚ ਸਜ਼ਾ ਮੁਅੱਤਲ ਕਰਨ ਦੀ ਮੰਗ

On Punjab

ਪਾਕਿਸਤਾਨ ਨੇ ਸਿਹਤ ਵਰਕਰਾਂ ਤੇ ਬਿਮਾਰ ਲੋਕਾਂ ਲਈ ਵੈਕਸੀਨ ਦੀ ਬੂਸਟਰ ਡੋਜ਼ ਨੂੰ ਦਿੱਤੀ ਪ੍ਰਵਾਾਨਗੀ

On Punjab